ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸ਼ੁੱਕਰਵਾਰ ਕਰਨਾਟਕ ਦੇ ਕਾਂਗਰਸੀ ਆਗੂ ਡੀ ਕੇ ਸ਼ਿਵ ਕੁਮਾਰ ਨੂੰ ਮਨੀ ਲਾਂਡਰਿੰਗ ਦੇ ਕੇਸ ਵਿਚ ਦਿੱਲੀ ਹਾਈ ਕੋਰਟ ਵੱਲੋਂ ਜ਼ਮਾਨਤ 'ਤੇ ਛੱਡਣ ਵਿਰੁੱਧ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੀ ਅਪੀਲ ਇਸ ਤਲਖ ਟਿੱਪਣੀ ਨਾਲ ਰੱਦ ਕਰ ਦਿੱਤੀ ਕਿ ਕੇਂਦਰੀ ਏਜੰਸੀ ਦਾ ਨਾਗਰਿਕਾਂ ਪ੍ਰਤੀ ਇਹ ਸਲੂਕ ਠੀਕ ਨਹੀਂ। ਜਸਟਿਸ ਆਰ ਐੱਫ ਨਰੀਮਨ ਨੇ ਕਿਹਾ, 'ਨਾਗਰਿਕਾਂ ਨਾਲ ਸਲੂਕ ਦਾ ਇਹ ਢੰਗ ਠੀਕ ਨਹੀਂ।' ਜਸਟਿਸ ਨਰੀਮਨ ਤੇ ਜਸਟਿਸ ਰਵਿੰਦਰ ਭੱਟ ਦੀ ਬੈਂਚ ਜਦੋਂ ਮਾਮਲਾ ਸਮੇਟ ਰਹੀ ਸੀ ਤਾਂ ਕੇਂਦਰ ਦੇ ਦੂਜੇ ਸਭ ਤੋਂ ਸੀਨੀਅਰ ਕਾਨੂੰਨ ਅਧਿਕਾਰੀ (ਸਾਲਿਸਿਟਰ ਜਨਰਲ) ਤੁਸ਼ਾਰ ਮਹਿਤਾ ਨੇ ਆਖਰੀ ਹੰਭਲਾ ਮਾਰਦਿਆਂ ਕਿਹਾ ਕਿ ਈ ਡੀ ਦੀ ਅਪੀਲ ਖਾਰਜ ਨਾ ਕੀਤੀ ਜਾਵੇ। ਇਸ 'ਤੇ ਗਰਮ ਹੋ ਕੇ ਜਸਟਿਸ ਨਰੀਮਨ ਨੇ ਮਹਿਤਾ ਨੂੰ ਕਿਹਾ, 'ਕ੍ਰਿਪਾ ਕਰਕੇ ਸਬਰੀਮਾਲਾ ਮਾਮਲੇ ਵਿਚ ਵੀਰਵਾਰ ਨੂੰ ਸੁਣਾਏ ਗਏ ਸਾਡੇ ਅਸਹਿਮਤੀ ਦੇ ਫੈਸਲੇ ਨੂੰ ਪੜ੍ਹੋ।