Monday, 30 Mar, 12.32 am ਡੇਲੀ ਪੋਸਟ ਪੰਜਾਬੀ

ਪੰਜਾਬ
ਬਲਦੇਵ ਸਿੰਘ ਦੇ ਸੰਪਰਕ 'ਚ ਆਉਣ ਵਾਲੇ ਕੋਰੋਨਾ ਪਾਜ਼ਿਟਿਵ ਵਿਅਕਤੀ ਦੀ ਹੋਈ ਮੌਤ

ਕਰੋਨਾ ਵਾਇਰਸ ਦਾ ਦੂਜਾ ਪਾਜ਼ਟਿਵ ਮਰੀਜ਼ ਦੀ ਪੰਜਾਬ 'ਚ ਮੌਤ ਹੋ ਗਈ ਹੈ । ਮ੍ਰਿਤਕ ਦਾ ਨਾਮ ਹਰਭਜਨ ਸਿੰਘ ਵਾਸੀ ਮੋਰਾਂਵਾਲੀ ਜ਼ਿਲ੍ਹਾ ਹਸ਼ਿਆਰਪੁਰ ਹੈ । ਇਸ ਦੀ ਉਮਰ 60 ਤੋਂ 65ਵਰ੍ਹਿਆਂ ਦੀ ਸੀ। ਇਹ ਮ੍ਰਿਤਕ ਵੀ ਪਹਿਲੇ ਕਰੋਨਾ ਵਾਇਰਸ ਦੇ ਪਾਜ਼ਟਿਵ ਪਾਏ ਗਏ ਮ੍ਰਿਤਕ ਬਲਦੇਵ ਸਿੰਘ ਇਸ ਪਿੰਡ ਪਠਲਾਵਾ ਜ਼ਿਲ੍ਹਾ ਨਵਾਂ ਸ਼ਹਿਰ ਦੇ ਸੰਪਰਕ 'ਚ ਆਇਆ ਸੀ ਅਤੇ ਇਹ ਵੀ ਪਠਲਾਵਾ ਡੇਰੇ ਦਾ ਸ਼ਰਧਾਲੂ ਸੀ । ਡਾਕਟਰ ਅਨੁਸਾਰ ਇਹ ਸ਼ੂਗਰ ਦਾ ਮਰੀਜ਼ ਸੀ| ਪਹਿਲਾਂ ਇਹ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਇਲਾਜ ਅਧੀਨ ਸੀ ਅਤੇ ਇਸ ਦੀ ਹਾਲਤ ਗੰਭੀਰ ਹੋਣ ਤੋਂ ਬਾਅਦ ਇਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਮੈਡੀਕਲ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਸੀ ।ਦੱਸ ਦਈਏ ਕਿ ਇਸ ਤੋਂ ਬਾਅਦ ਇਸ ਦੇ ਪਰਿਵਾਰ ਦੇ 3 ਮੈਂਬਰਾਂ ਦੀ ਵੀ ਰਿਪੋਰਟ ਪਾਜ਼ਟਿਵ ਆਈ ਹੋਈ ਹੈ । ਜੋ ਕਿ ਅਜੇ ਇਲਾਜ ਅਧੀਨ ਹਨ । ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਨੇ ਜਰਮਨੀ ਅਤੇ ਇਟਲੀ ਦੀ ਯਾਤਰਾ ਕੀਤੀ ਸੀ।

Dailyhunt
Disclaimer: This story is auto-aggregated by a computer program and has not been created or edited by Dailyhunt. Publisher: DailyPost Punjabi
Top