Monday, 17 Feb, 11.24 am ਡੇਲੀ ਪੋਸਟ ਪੰਜਾਬੀ

ਲੇਟੈਸਟ ਨਿਊਜ਼
ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਨਾਲ 10 ਸਾਲਾ ਮਾਸੂਮ ਦੀ ਹੋਈ ਮੌਤ

Boy dead high voltage: ਛੇਹਰਟਾ ਵਿਖੇ ਇਕ 10 ਸਾਲਾ ਮਾਸੂਮ ਬੱਚੇ ਦੇ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਦੀ ਖਬਰ ਮਿਲੀ ਹੈ, ਜਿਸ ਨਾਲ ਬੱਚੇ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸ੍ਰੀ ਹਰਕ੍ਰਿਸ਼ਨ ਨਗਰ ਦੀ ਗਲੀ ਨੰਬਰ ਅੱਠ 'ਚ ਰਹਿਣ ਵਾਲੇ ਸੂਰਜ ਪੁੱਤਰ ਚੰਦਰਪਾਲ ਚੰਦਰਪਾਲ ਦੀ ਐਤਵਾਰ ਸ਼ਾਮ ਛੱਤ ਤੋਂ ਨਿਕਲ ਰਹੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਕਾਰਨ ਮੌਤ ਹੋਗਈ। ਜਿਸ ਜਗ੍ਹਾ 'ਤੇ ਹਾਦਸਾ ਹੋਇਆ ਉੱਥੇ ਬੱਚਾ ਸਾਈਕਲ ਚਲਾ ਰਿਹਾ ਸੀ ਤੇ ਠੀਕ ਉਸਦੇ ਹੇਠਾਂ ਛੱਤ 'ਤੇ ਪੱਖਾ ਵੀ ਲੱਗਾ ਹੋਇਆ ਸੀ। ਹਾਦਸਾ ਕਿਸ ਤਰ੍ਹਾਂ ਹੋਇਆ ਇਸ ਨੂੰ ਲੈ ਕੇ ਪੁਲਿਸ ਹਾਲੇ ਭੰਬਲਭੂਸੇ 'ਚ ਹੈ। ਹਾਦਸੇ ਸਮੇਂ ਧਮਾਕੇ ਨਾਲ ਦੋ ਛੱਤਾਂ ਦੇ ਲੈਂਟਰ ਫਟ ਗਏ ਤੇ ਸੂਰਜ ਦੀ ਮਾਂ ਰੇਸ਼ਮੀ ਦੇਵੀ ਵੀ ਜ਼ਖ਼ਮੀ ਹੋ ਗਈ। ਉੱਧਰ, ਛੇਹਰਟਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰ ਪਾਵਰਕਾਮ ਦਾ ਕੋਈ ਅਧਿਕਾਰੀ ਪੀੜਤ ਪਰਿਵਾਰ ਦਾ ਹਾਲ ਜਾਣਨ ਨਹੀਂ ਪਹੁੰਚਿਆ।

Boy dead high voltage

ਰੇਸ਼ਮੀ ਦੇਵੀ ਨੇ ਦੱਸਿਆ ਕਿ ਅਸੀਂ ਮੂਲ ਤੌਰ 'ਤੇ ਯੂਪੀ ਦੇ ਬਰੇਲੀ ਸਥਿਤ ਸ਼ਰੀਫ ਨਗਰ ਦੇ ਨਿਵਾਸੀ ਹਾਂ ਪਰ ਪਿਛਲੇ ਦੋ ਸਾਲਾਂ ਤੋਂ ਪਤੀ ਚੰਦਰਪਾਲ, ਬੇਟੇ ਸੂਰਜ, ਛੋਟੇ ਬੇਟੇ ਆਕਾਸ਼ ਤੇ ਬੇਟੀ ਕਾਜਲ ਨੂੰ ਲੈ ਕੇ ਸ੍ਰੀ ਹਰਕ੍ਰਿਸ਼ਨ ਨਗਰ 'ਚ ਕਿਰਾਏ 'ਤੇ ਰਹਿ ਰਹੇ ਹਾਂ। ਪਤੀ ਰੋਜ਼ਾਨਾ ਮਿਹਨਤ ਮਜ਼ਦੂਰੀ ਲਈ ਘਰੋਂ ਚਲਾ ਜਾਂਦਾ ਹੈ। ਐਤਵਾਰ ਦੀ ਸ਼ਾਮ ਉਸ ਦਾ ਬੇਟਾ ਸੂਰਜ ਛੱਤ 'ਤੇ ਸਾਈਕਲ ਚਲਾ ਰਿਹਾ ਸੀ ਤੇ ਉਹ ਨੇੜਲੇ ਘਰ 'ਚ ਕੰਮ ਕਰ ਰਹੀ ਸੀ। ਛੱਤ ਤੋਂ ਲਗਪਗ ਅੱਠ ਫੁੱਟ ਉੱਪਰੋਂ ਹਾਈ ਵੋਲਟੇਜ (66 ਕੇਵੀ) ਤਾਰ ਨਿਕਲਦੀ ਹੈ। ਇਕਦਮ ਜ਼ੋਰਦਾਰ ਧਮਾਕਾ ਹੋਇਆ ਤੇ ਹਾਈ ਵੋਲਟੇਜ ਕਾਰਨ ਸੂਰਜ ਕਰੰਟ ਦੀ ਲਪੇਟ 'ਚ ਆ ਕੇ ਬੁਰੀ ਤਰ੍ਹਾਂ ਝੁਲਸ ਗਿਆ। ਰੇਸ਼ਮੀ ਨੇ ਦੱਸਿਆ ਕਿ ਜਿਸ ਜਗ੍ਹਾ 'ਤੇ ਬੇਟੇ ਦਾ ਸਾਈਕਲ ਰੁਕਿਆ ਠੀਕ ਉਸਦੇ ਹੇਠਾਂ ਛੱਤ 'ਤੇ ਪੱਖਾ ਵੀ ਲੱਗਾ ਹੋਇਆ ਸੀ।

ਧਮਾਕੇ ਨਾਲ ਦੋ ਮੰਜ਼ਿਲਾ ਦੀ ਵਾਇਰਿੰਗ ਵੀ ਉੱਡ ਗਈ ਤੇ ਲੈਂਟਰ ਫਟ ਗਏ। ਕੰਕਰੀਟ ਉੱਡ ਕੇ ਉਸਦੇ ਚਿਹਰੇ 'ਤੇ ਡਿੱਗੀ ਤੇ ਉਹ ਜ਼ਖ਼ਮੀ ਹੋ ਗਈ। ਨੇੜੇ ਹੀ ਉਸ ਦਾ ਝੁਲਸਿਆ ਹੋਇਆ ਬੇਟਾ ਡਿੱਗਾ ਪਿਆ ਸੀ। ਧਮਾਕੇ ਤੋਂ ਬਾਅਦ ਆਸਪਾਸ ਦੇ ਲੋਕ ਇਕੱਠੇ ਹੋਏ ਗਏ। ਏਸੀਪੀ ਦੇਵਦੱਤ ਸ਼ਰਮਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ। ਪੋਸਟਮਾਰਟਮ ਕਰਵਾਉਣ ਲਈ ਲਾਸ਼ ਕਬਜ਼ੇ 'ਚ ਲੈ ਲਈ ਗਈ ਹੈ। ਛੇਹਰਟਾ ਡਵੀਜ਼ਨ ਦੇ ਟੈਕਨੀਕਲ ਇੰਜੀਨੀਅਰ ਡੀਪੀ ਸਹੋਤਾ ਨੇ ਦੱਸਿਆ ਕਿ ਇਸ ਦੇ ਹਾਦਸੇ ਘੱਟ ਹੀ ਹੁੰਦੇ ਹਨ। ਬੱਚੇ ਤੇ ਹਾਈ ਵੋਲਟੇਜ ਤਾਰਾਂ ਵਿਚਕਾਰ ਜ਼ਰੂਰ ਕੋਈ ਸੰਪਰਕ ਬਣਿਆ ਹੋਵੇਗਾ। ਇਸ ਤਰ੍ਹਾਂ ਦੇ ਦਰਦਨਾਕ ਹਾਦਸੇ ਲਾਪਰਵਾਹੀ ਨਾਲ ਹੁੰਦੇ ਹਨ। ਉਹ ਹਾਦਸੇ ਦੀ ਜਾਂਚ ਕਰਵਾਉਣਗੇ। ਜ਼ਿਕਰਯੋਗ ਹੈ ਕਿ 3 ਮਾਰਚ 2012 ਨੂੰ ਇਸੇ ਇਲਾਕੇ 'ਚ ਕੁਲਦੀਪ ਸਿੰਘ ਦੀ ਹਾਈ ਵੋਲਟੇਜ ਤਾਰ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ ਸੀ। ਕੁਲਦੀਪ ਰਾਜ ਮਿਸਤਰੀ ਸੀ ਤੇ ਕਿਸੇ ਦਾ ਘਰ ਬਣਾ ਰਿਹਾ ਸੀ। ਦਸੰਬਰ 2015 'ਚ ਕਾਲੇ ਰੋਡ 'ਤੇ 10 ਸਾਲ ਦੇ ਬੱਚੇ ਦੀ ਹਾਈ ਵੋਲਟੇਜ ਤਾਰ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ ਸੀ।

Dailyhunt
Disclaimer: This story is auto-aggregated by a computer program and has not been created or edited by Dailyhunt. Publisher: DailyPost Punjabi
Top