Dailyhunt
ਅੰਮ੍ਰਿਤਸਰ ਤੋਂ ਕਤਰ ਏਅਰਵੇਜ਼ ਦੀਆਂ ਰੋਜ਼ਾਨਾ ਉਡਾਣਾਂ ਮੁੜ ਸ਼ੁਰੂ

ਅੰਮ੍ਰਿਤਸਰ ਤੋਂ ਕਤਰ ਏਅਰਵੇਜ਼ ਦੀਆਂ ਰੋਜ਼ਾਨਾ ਉਡਾਣਾਂ ਮੁੜ ਸ਼ੁਰੂ

ਚੰਡੀਗੜ੍ਹ, 02 ਮਈ (ਹਿੰ.ਸ.)| ਪੰਜਾਬ ਦੇ ਅੰਤਰਰਾਸ਼ਟਰੀ ਯਾਤਰੀਆਂ ਲਈ ਵੱਡੀ ਰਾਹਤ ਵਾਲੀ ਖ਼ਬਰ ਹੈ। ਕਤਰ ਏਅਰਵੇਜ਼ ਨੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਆਪਣੀਆਂ ਰੋਜ਼ਾਨਾ ਉਡਾਣਾਂ ਨੂੰ ਮੁੜ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਏਅਰਲਾਈਨ ਵੱਲੋਂ ਹਫ਼ਤੇ ਵਿੱਚ ਕੇਵਲ ਦੋ ਉਡਾਣਾਂ ਚਲਾਈਆਂ ਜਾ ਰਹੀਆਂ ਸਨ।

ਮਾਰਚ ਦੇ ਪਹਿਲੇ ਹਫ਼ਤੇ ਵਿੱਚ ਇਰਾਨ-ਇਜ਼ਰਾਇਲ ਟਕਰਾਅ ਕਾਰਨ ਕਤਰ ਦੇ ਹਵਾਈ ਖੇਤਰ ਦੇ ਬੰਦ ਹੋਣ ਨਾਲ ਸੇਵਾਵਾਂ ਅਸਥਾਈ ਤੌਰ &dhapos;ਤੇ ਰੋਕ ਦਿੱਤੀਆਂ ਗਈਆਂ ਸਨ, ਪਰ ਹੁਣ ਮੁੜ ਨਿਯਮਿਤ ਸਡਿਊਲ ਬਹਾਲ ਕਰ ਦਿੱਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਦੋਹਾ ਤੋਂ ਆਉਣ ਵਾਲੀ ਉਡਾਣ ਰਾਤ ਕਰੀਬ 2:30 ਵਜੇ ਅੰਮ੍ਰਿਤਸਰ ਪਹੁੰਚਦੀ ਹੈ, ਜਦਕਿ ਵਾਪਸੀ ਦੀ ਉਡਾਣ ਦੁਪਹਿਰ ਕਰੀਬ 3:30 ਵਜੇ ਰਵਾਨਾ ਹੁੰਦੀ ਹੈ। ਇਹ ਸੇਵਾ ਖਾਸ ਤੌਰ &dhapos;ਤੇ ਉਹਨਾਂ ਯਾਤਰੀਆਂ ਲਈ ਮਹੱਤਵਪੂਰਨ ਮੰਨੀ ਜਾਂਦੀ ਹੈ ਜੋ ਦੋਹਾ ਰਾਹੀਂ ਅਮਰੀਕਾ, ਕੈਨੇਡਾ ਅਤੇ ਯੂਰਪ ਦਾ ਸਫ਼ਰ ਕਰਦੇ ਹਨ। ਇਸ ਤੋਂ ਇਲਾਵਾ ਕਤਰ ਏਅਰਵੇਜ਼ ਨੇ ਯਾਤਰੀਆਂ ਨੂੰ ਹੋਰ ਰਾਹਤ ਦਿੰਦੇ ਹੋਏ ਐਲਾਨ ਕੀਤਾ ਹੈ ਕਿ ਅਕਤੂਬਰ ਤੱਕ ਦੀ ਬੁਕਿੰਗ ਵਾਲੇ ਯਾਤਰੀ ਆਪਣੀ ਯਾਤਰਾ ਦੀ ਮਿਤੀ ਬਿਨਾਂ ਕਿਸੇ ਤਬਦੀਲੀ ਫੀਸ ਦੇ ਬਦਲ ਸਕਦੇ ਹਨ, ਹਾਲਾਂਕਿ ਕਿਰਾਏ ਵਿੱਚ ਫਰਕ ਲਾਗੂ ਹੋ ਸਕਦਾ ਹੈ।

ਇਸਦੇ ਨਾਲ ਹੀ ੲਏਅਰ ਇੰਡੀਆ ਐਕਸਪ੍ਰੈਸ ਨੇ ਵੀ ਸ਼ਾਰਜਾਹ ਲਈ ਆਪਣੀਆਂ ਰੋਜ਼ਾਨਾ ਉਡਾਣਾਂ ਮੁੜ ਸ਼ੁਰੂ ਕਰ ਦਿੱਤੀਆਂ ਹਨ। ਇਸ ਤੋਂ ਪਹਿਲਾਂ ਅੰਮ੍ਰਿਤਸਰ ਤੋਂ ਸ਼ਾਰਜਾਹ ਅਤੇ ਦੁਬਈ ਲਈ ਕਈ ਉਡਾਣਾਂ ਚਲਦੀਆਂ ਸਨ, ਜੋ ਖਾੜੀ ਦੇਸ਼ਾਂ ਵਿੱਚ ਜਾਣ ਵਾਲੇ ਪੰਜਾਬੀ ਯਾਤਰੀਆਂ ਲਈ ਬਹੁਤ ਲਾਭਕਾਰੀ ਸਨ। ਜੰਗ ਦੇ ਮਾਹੌਲ ਕਾਰਨ ਇਹ ਸੇਵਾਵਾਂ ਰੋਕ ਦਿੱਤੀਆਂ ਗਈਆਂ ਸਨ।

ਹਾਲਾਂਕਿ, ਇੰਡਿਗੋ ਵੱਲੋਂ ਅਜੇ ਤੱਕ ਅੰਮ੍ਰਿਤਸਰ-ਸ਼ਾਰਜਾਹ ਰੂਟ ਦੀਆਂ ਉਡਾਣਾਂ ਮੁੜ ਸ਼ੁਰੂ ਨਹੀਂ ਕੀਤੀਆਂ ਗਈਆਂ ਹਨ।

ਹਿੰਦੂਸਥਾਨ ਸਮਾਚਾਰ / GURSHARAN SINGH

Dailyhunt
Disclaimer: This content has not been generated, created or edited by Dailyhunt. Publisher: Hindusthan Samachar Punjabi