Dailyhunt Logo
  • Light mode
    Follow system
    Dark mode
    • Play Story
    • App Story
ਬੱਸ ਸਟੈਂਡਾਂ ਨੂੰ ਵਿਕਸਿਤ ਕਰਕੇ ਵੱਧ ਤੋਂ ਵੱਧ ਆਮਦਨ ਪ੍ਰਾਪਤ ਕਰਨ ਦਾ ਟੀਚਾ : ਐਡਵੋਕੇਟ ਜੁਨੇਜਾ

ਬੱਸ ਸਟੈਂਡਾਂ ਨੂੰ ਵਿਕਸਿਤ ਕਰਕੇ ਵੱਧ ਤੋਂ ਵੱਧ ਆਮਦਨ ਪ੍ਰਾਪਤ ਕਰਨ ਦਾ ਟੀਚਾ : ਐਡਵੋਕੇਟ ਜੁਨੇਜਾ

ਟਿਆਲਾ, 01 ਜੂਨ (ਹਿੰ.ਸ.)। ਪੀ.ਆਰ.ਟੀ.ਸੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਅਤੇ ਐਮ.ਡੀ ਮਨੀਸ਼ਾ ਰਾਣਾ ਨੇ ਪੀ.ਆਰ.ਟੀ.ਸੀ ਦੇ ਬੱਸ ਸਟੈਂਡਾਂ ਦੀ ਨੁਹਾਰ ਸੁਧਾਰਣ ਅਤੇ ਇਹਨਾਂ ਨੂੰ ਕਮਰਸ਼ੀਅਲ ਤੌਰ &dhapos;ਤੇ ਵਿਕਸਿਤ ਕਰਨ ਲਈ ਤਜਵੀਜ਼ਾਂ &dhapos;ਤੇ ਵਿਚਾਰ ਕਰਨ ਲਈ ਕੰਸਲਟੈਂਟ ਏਜੰਸੀ ਨਾਲ ਬੈਠਕ ਕੀਤੀ। ਇਸ ਬਾਰੇ ਜਾਣਕਾਰੀ ਦਿੰਦਿਆਂ ਚੇਅਰਮੈਨ ਜੁਨੇਜਾ ਨੇ ਦੱਸਿਆ ਕਿ ਇਸ ਮੀਟਿੰਗ ਦਾ ਮੁੱਖ ਮੰਤਵ ਪੀ.

ਆਰ.ਟੀ.ਸੀ ਦੇ ਨਵੇਂ ਅਤੇ ਪੁਰਾਣੇ ਬੱਸ ਸਟੈਂਡਾਂ ਦਾ ਆਧੁਨਿਕੀਕਰਨ ਅਤੇ ਇਨ੍ਹਾਂ ਨੂੰ ਕਮਰਸ਼ੀਅਲ ਤੌਰ &dhapos;ਤੇ ਵਿਕਸਿਤ ਕਰਨ ਸਬੰਧੀ ਕੰਸਲਟੈਂਟ ਵੱਲੋਂ ਤਿਆਰ ਕੀਤੀ ਤਜਵੀਜਾਂ ਨੂੰ ਘੋਖਣਾ ਸੀ। ਉਨ੍ਹਾਂ ਦੱਸਿਆ ਕਿ ਐਮ.ਡੀ ਮਨੀਸ਼ਾ ਰਾਣਾ ਨੇ ਤਜਵੀਜਾਂ ਵਿੱਚ ਕੁਝ ਸੁਝਾਅ ਦਿੰਦਿਆਂ ਇਹਨਾਂ ਨੂੰ ਤਜਵੀਜਾਂ ਵਿੱਚ ਸ਼ਾਮਿਲ ਕਰਨ ਲਈ ਕਿਹਾ ਗਿਆ ਤਾਂ ਜੋ ਪੀ.ਆਰ.ਟੀ.ਸੀ ਨੂੰ ਇਹਨਾਂ ਬੱਸ ਸਟੈਂਡਾਂ ਨੂੰ ਵਿਕਸਿਤ ਕਰਨ ਉਪਰੰਤ ਵੱਧ ਤੋਂ ਵੱਧ ਆਮਦਨ ਪ੍ਰਾਪਤ ਹੋ ਸਕੇ।

ਚੇਅਰਮੈਨ ਹਰਪਾਲ ਜੁਨੇਜਾ ਨੇ ਕੰਸਲਟੈਂਟ ਨੂੰ ਪੀ.ਆਰ.ਟੀ.ਸੀ ਦੇ ਪਟਿਆਲਾ ਵਿਖੇ ਪੁਰਾਣੇ ਬੱਸ ਸਟੈਂਡ ਸਬੰਧੀ ਦਿੱਤੀ ਤਜਵੀਜ ਉੱਪਰ ਢੁਕਵਾਂ ਫੈਸਲਾ ਜਲਦ ਤੋਂ ਜਲਦ ਲੈਣ ਕਿਹਾ ਤਾਂ ਜੋ ਪੀ.ਆਰ.ਟੀ.ਸੀ ਵੱਲੋ ਪੁਰਾਣੇ ਬੱਸ ਸਟੈਂਡ ਪਟਿਆਲਾ ਤੋਂ ਸਵਾਰੀਆਂ ਨੂੰ ਸਫ਼ਰ ਲਈ ਹੋਰ ਵੀ ਵਧੀਆ ਸਹੂਲਤਾਂ ਮੁਹੱਈਆ ਕਰਵਾਈਆ ਜਾ ਸਕਣ।

ਇਸ ਮੀਟਿੰਗ ਵਿੱਚ ਐਮ.ਡੀ ਮਨੀਸ਼ਾ ਰਾਣਾ ਕੰਸਲਟੈਂਟ ਨਾਲ ਤਜਵੀਜ਼ਾਂ &dhapos;ਤੇ ਹੋਏ ਵਿਚਾਰ ਵਟਾਂਦਰੇ ਅਨੁਸਾਰ ਮੁੜ੍ਹ ਸੋਧੀਆਂ ਤਜਵੀਜ਼ਾਂ ਜਲਦ ਤਿਆਰ ਕਰਨ ਲਈ ਕਿਹਾ ਗਿਆ ਤਾਂ ਜੋ ਇਹਨਾਂ ਉੱਪਰ ਬਣਦੀ ਅਗਲੀ ਕਾਰਵਾਈ ਆਰੰਭੀ ਜਾ ਸਕੇ। ਇਸ ਮੀਟਿੰਗ ਵਿੱਚ ਮੈਸਰਜ ਅਰਨੈਸਟ ਐਂਡ ਯੰਗ ਵੱਲੋ ਡਾਇਰੈਕਟਰ ਅਰੁਣ ਤੁਲੀ , ਪੀ.ਆਰ.ਟੀ.ਸੀ ਦੇ ਮੁੱਖ ਲੇਖਾ ਅਫ਼ਸਰ ਗੀਤਾਜਲੀ, ਇੰਜ: ਜਤਿੰਦਰਪਾਲ ਸਿੰਘ ਗਰੇਵਾਲ, ਮਨਿੰਦਰਪਾਲ ਸਿੰਘ ਸਿੱਧੂ ਸੀਨੀਅਰ ਕਾਨੂੰਨੀ ਸਲਾਹਕਾਰ ਅਤੇ ਹੋਰ ਅਧਿਕਾਰੀ ਸ਼ਾਮਿਲ ਹੋਏ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ

Dailyhunt
Disclaimer: This content has not been generated, created or edited by Dailyhunt. Publisher: Hindusthan Samachar Punjabi