Dailyhunt Logo
  • Light mode
    Follow system
    Dark mode
    • Play Story
    • App Story
ਹੁਣ ਅਰਨੀਵਾਲਾ ਦਾ ਵਿਕਾਸ ਹੋਰ ਦੁੱਗਣੀ ਰਫਤਾਰ ਨਾਲ ਹੋਵੇਗਾ : ਵਿਧਾਇਕ ਗੋਲਡੀ

ਹੁਣ ਅਰਨੀਵਾਲਾ ਦਾ ਵਿਕਾਸ ਹੋਰ ਦੁੱਗਣੀ ਰਫਤਾਰ ਨਾਲ ਹੋਵੇਗਾ : ਵਿਧਾਇਕ ਗੋਲਡੀ

ਲਾਲਾਬਾਦ/ਫਾਜ਼ਿਲਕਾ, 29 ਮਈ (ਹਿੰ.ਸ.)। ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਨਗਰ ਨਿਗਮ ਅਰਨੀਵਾਲਾ ਦੀਆਂ 11 ਵਾਰਡਾਂ ਵਿੱਚੋਂ 6 ਵਾਰਡਾਂ ਤੇ ਆਮ ਆਦਮੀ ਦੇ ਉਮੀਦਵਾਰਾਂ ਨੂੰ ਜਿੱਤ ਦਿਵਾਉਣ &dhapos;ਤੇ ਅਰਨੀਵਾਲਾ ਸੇਖ਼ ਸੁਭਾਨ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਉਨ੍ਹਾਂ ਦੱਸਿਆ ਕਿ ਨਗਰ ਨਿਗਮ ਅਰਨੀਵਾਲਾ ਦੇ ਵਾਰਡ ਨੰਬਰ 2 ਤੋਂ ਸੰਦੀਪ ਕੁਮਾਰ, ਵਾਰਡ ਨੰਬਰ 3 ਤੋਂ ਕੇਵਲ ਕ੍ਰਿਸ਼ਨ ਕੰਬੋਜ, ਵਾਰਡ ਨੰਬਰ 8 ਤੋਂ ਹਰਭਜਨ ਦਾਸ, ਵਾਰਡ ਨੰਬਰ 9 ਤੋਂ ਮੋਨੂੰ ਕੱਕੜ, ਵਾਰਡ ਨੰਬਰ 10 ਤੋਂ ਸ਼ਿਵ ਕੁਮਾਰ ਅਤੇ ਵਾਰਡ ਨੰਬਰ 11 ਤੋਂ ਕੁਲਵੰਤ ਕੌਰ ਨੇ ਜਿੱਤ ਪ੍ਰਾਪਤ ਕੀਤੀ ਹੈ।

ਉਨ੍ਹਾਂ ਕਿਹਾ ਕਿ ਅਰਨੀਵਾਲਾ ਵਾਸੀਆਂ ਵੱਲੋਂ ਜਿਸ ਆਸ ਨਾਲ ਇਨ੍ਹਾਂ ਉਮੀਦਵਾਰਾਂ ਨੂੰ ਜਿਤਾਇਆ ਗਿਆ ਹੈ, ਉਨ੍ਹਾਂ ਦੀ ਹਰ ਆਸ ਨੂੰ ਪੂਰਾ ਕੀਤਾ ਜਾਵੇਗਾ ਤੇ ਹੁਣ ਅਰਨੀਵਾਲਾ ਦਾ ਵਿਕਾਸ ਹੋਰ ਦੁੱਗਣੀ ਰਫਤਾਰ ਨਾਲ ਹੋਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਦੀ ਬਿਹਤਰੀ ਲਈ ਯਤਨਸ਼ੀਲ ਹੈ ਤੇ ਇਸੇ ਤਹਿਤ ਹੀ ਕਰੋੜਾਂ ਦੀ ਰਾਸ਼ੀ ਨਾਲ ਵਿਕਾਸ ਕਾਰਜ ਕੀਤੇ ਜਾ ਰਹੇ ਹਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ

Dailyhunt
Disclaimer: This content has not been generated, created or edited by Dailyhunt. Publisher: Hindusthan Samachar Punjabi