
ਜੰਡਿਆਲਾ ਗੁਰੂ, 04 ਮਈ (ਹਿੰ.ਸ.)| ਜੰਡਿਆਲਾ ਗੁਰੂ ਦੇ ਨੈਸ਼ਨਲ ਹਾਈਵੇ &dhapos;ਤੇ ਐਤਵਾਰ ਦੇਰ ਰਾਤ ਖੜ੍ਹੀ ਇੱਕ ਕਾਰ ਨੂੰ ਅਚਾਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਕਾਰ ਵਿੱਚ ਉਸ ਵੇਲੇ ਚਾਰ ਵਿਅਕਤੀ ਸਵਾਰ ਸਨ, ਜਿਨ੍ਹਾਂ ਵਿੱਚ ਇੱਕ 10 ਸਾਲ ਦਾ ਬੱਚਾ ਵੀ ਸ਼ਾਮਲ ਸੀ। ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਮਿਲੀ ਜਾਣਕਾਰੀ ਅਨੁਸਾਰ ਕਾਰ ਸਵਾਰ ਪੱਟੀ ਦੇ ਪਿੰਡ ਕੱਚੇ ਪੱਕੇ ਤੋਂ ਜੰਡਿਆਲਾ ਗੁਰੂ ਆਏ ਹੋਏ ਸਨ। ਕਾਰ ਵਿੱਚ ਇੱਕ ਆਰਮੀ ਜਵਾਨ ਵੀ ਮੌਜੂਦ ਸੀ, ਜੋ ਛੁੱਟੀ ਕੱਟਣ ਤੋਂ ਬਾਅਦ ਵਾਪਸ ਜੰਮੂ ਡਿਊਟੀ &dhapos;ਤੇ ਜਾਣਾ ਸੀ। ਪਰਿਵਾਰਕ ਮੈਂਬਰ ਉਸਨੂੰ ਜਲੰਧਰ ਵਿੱਚ ਦੂਜੇ ਫੌਜੀ ਸਾਥੀ ਦੇ ਨਾਲ ਭੇਜਣ ਲਈ ਆਏ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਦੂਜਾ ਫੌਜੀ ਜਵਾਨ ਅੰਮ੍ਰਿਤਸਰ ਤੋਂ ਆ ਰਿਹਾ ਸੀ ਅਤੇ ਉਸ ਦੀ ਉਡੀਕ ਦੌਰਾਨ ਕਾਰ ਨੈਸ਼ਨਲ ਹਾਈਵੇ &dhapos;ਤੇ ਖੜ੍ਹੀ ਸੀ। ਇਸੇ ਦੌਰਾਨ ਅਚਾਨਕ ਕਾਰ ਨੂੰ ਅੱਗ ਲੱਗ ਗਈ ਅਤੇ ਕੁਝ ਹੀ ਸਮੇਂ ਵਿੱਚ ਗੱਡੀ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ, ਹਾਲਾਂਕਿ ਅਸਲ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ।
ਘਟਨਾ ਤੋਂ ਬਾਅਦ ਕਾਰ ਸਵਾਰਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ, ਪਰ ਉਹਨਾਂ ਨੇ ਦੇਰੀ ਨਾਲ ਪਹੁੰਚੀ ਜਿਸ ਕਾਰਨ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਸਥਾਨਕ ਲੋਕਾਂ ਦੀ ਮਦਦ ਨਾਲ ਵੀ ਅੱਗ ਬਝਾਉਣ ਦੀ ਕੋਸ਼ਿਸ਼ ਕੀਤੀ ਗਈ। ਸਮੇਂ ਸਿਰ ਸਾਰੇ ਵਿਅਕਤੀਆਂ ਦੇ ਕਾਰ ਤੋਂ ਬਾਹਰ ਨਿਕਲ ਜਾਣ ਕਾਰਨ ਵੱਡਾ ਹਾਦਸਾ ਟਲ ਗਿਆ।
ਹਿੰਦੂਸਥਾਨ ਸਮਾਚਾਰ / GURSHARAN SINGH

