ਪਟਿਆਲਾ, 30 ਮਈ (ਹਿੰ.ਸ.)। ਜਨਗਣਨਾ ਦੇ ਕੰਮ ਦੀ ਸੰਪੂਰਨਤਾ, ਸਟੀਕਤਾ ਅਤੇ ਉੱਚ ਗੁਣਵੱਤਾ ਨੂੰ ਬਣਾਈ ਰੱਖਣ ਲਈ, ਸਹਾਇਕ ਖੋਜ ਅਫ਼ਸਰ, ਉਪ ਅਰਥ ਅਤੇ ਅੰਕੜਾ ਸਲਾਹਕਾਰ-ਕਮ-ਵਧੀਕ ਜ਼ਿਲ੍ਹਾ ਸੈਸੰਜ ਅਫ਼ਸਰ, ਜਸਵਿੰਦਰ ਕੌਰ ਨੇ ਤਹਿਸੀਲ ਪਟਿਆਲਾ ਦੇ ਪਿੰਡਾਂ ਲਚਕਾਣੀ, ਜੱਸੋਵਾਲ, ਰੌਂਗਲਾ, ਬਖਸ਼ੀਵਾਲਾ ਉਰਫ ਕਿਸ਼ਨਪੁਰਾ ਅਤੇ ਸਿੱਧੂਵਾਲ ਆਦਿ ਵਿੱਚ ਖੁਦ ਜਾ ਕੇ ਸੈਸੰਜ ਦੇ ਕੰਮ ਸਬੰਧੀ ਅਚਨਚੇਤ ਚੈਕਿੰਗ ਕੀਤੀ ਗਈ।
ਇਸ ਦੌਰਾਨ ਉਨ੍ਹਾਂ ਨੇ ਗਿਣਤੀਕਾਰਾਂ ਅਤੇ ਸੁਪਰਵਾਈਜਰਾਂ ਨੂੰ ਹਦਾਇਤ ਕੀਤੀ ਕਿ ਜਨਗਣਨਾ ਭਾਰਤ ਸਰਕਾਰ ਦਾ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਮਿਤੀ ਬੱਧ ਕੰਮ ਹੈ। ਦੇਸ਼ ਵਿੱਚ ਸਾਰੀਆਂ ਨਵੀਆਂ ਨੀਤੀਆ/ਸਕੀਮਾਂ ਇਸ ਡੇਟਾ ਦੇ ਅਧਾਰ &dhapos;ਤੇ ਬਣਾਈਆਂ ਜਾਣੀਆਂ ਹਨ, ਇਸ ਲਈ ਇਹ ਡੇਟਾ ਉੱਚ ਗੁਣਵੱਤਾ ਵਾਲਾ ਅਤੇ ਸਟੀਕ ਹੋਣਾ ਬਹੁਤ ਜ਼ਰੂਰੀ ਹੈ।
ਜਸਵਿੰਦਰ ਕੌਰ ਨੇ ਦੱਸਿਆ ਕਿ ਜਨਗਣਨਾ ਦੇ ਪਹਿਲੇ ਫੇਜ ਵਿੱਚ (15 ਮਈ 2026 ਤੋਂ 13 ਜੂਨ 2026 ਤੱਕ) ਹਾਊਸ ਲਿਸਟਿੰਗ ਵਜੋਂ ਕੰਮ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜਿਸ ਵਿੱਚ ਇਨੁਮੀਰੇਟਰ ਲੋਕਾਂ ਦੇ ਘਰ-ਘਰ ਜਾ ਕੇ ਹਾਊਸ ਲਿਸਟਿੰਗ ਦਾ ਕੰਮ ਕਰ ਰਹੇ ਹਨ। ਇਸ ਚੈਕਿੰਗ ਦੌਰਾਨ ਟੈਕਨੀਕਲ ਸਹਾਇਕ ਹਰਵਿੰਦਰ ਸਿੰਘ ਅਤੇ ਸਬੰਧਤ ਗਿਣਤੀਕਾਰ ਅਤੇ ਸੁਪਰਵਾਈਜਰ ਮੌਜੂਦ ਰਹੇ ਹਨ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪਟਿਆਲਾ ਵਿਖੇ 6 ਤਹਿਸੀਲਾਂ ਰਾਜਪੁਰਾ, ਪਟਿਆਲਾ, ਪਾਤੜਾਂ, ਸਮਾਣਾ, ਦੂਧਨਸਾਧਾਂ ਅਤੇ ਨਾਭਾ ਸਮੇਤ 5 ਨਗਰ ਕੌਸਲਾਂ ਨਾਭਾ, ਰਾਜਪੁਰਾ, ਪਾਤੜਾਂ, ਸਮਾਣਾ, ਸਨੌਰ ਅਤੇ 4 ਨਗਰ ਪੰਚਾਇਤਾਂ ਘਨੌਰ, ਘੱਗਾ, ਭਾਦਸੋਂ ਅਤੇ ਦੇਵੀਗੜ੍ਹ ਵਿੱਚ ਜਨਗਣਨਾ 2027 ਦਾ ਫੀਲਡ ਵਰਕ, ਡਿਪਟੀ ਕਮਿਸ਼ਨਰ-ਪ੍ਰਿੰਸੀਪਲ ਸੈਂਸੇਜ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਅਤੇ ਜ਼ਿਲ੍ਹੇ ਦੇ ਸੈਂਸੇਜ ਨੋਡਲ ਅਫ਼ਸਰ ਤੇ ਏ.ਡੀ.ਸੀ. (ਪੇਂਡੂ ਵਿਕਾਸ) ਦਮਨਜੀਤ ਸਿੰਘ ਮਾਨ ਦੀ ਅਗਵਾਈ ਹੇਠ 15 ਮਈ ਤੋਂ ਸ਼ੁਰੂ ਜਾਰੀ ਹੈ। ਇਸਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਲਗਭਗ 3000 ਗਿਣਤੀਕਾਰਾਂ ਅਤੇ ਸੁਪਰਵਾਈਜਰਾਂ ਦਾ ਸਟਾਫ ਜਨਗਣਨਾ ਦੇ ਕੰਮ ਲਈ ਜ਼ਮੀਨੀ ਪੱਧਰ &dhapos;ਤੇ ਕੰਮ ਕਰਨ ਲਈ ਲਗਾਇਆ ਗਿਆ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ

