Dailyhunt Logo
  • Light mode
    Follow system
    Dark mode
    • Play Story
    • App Story

ਮੋਹਾਲੀ ਦੇ ਬਲੌਂਗੀ ਵਿੱਚ ਮਾਮੂਲੀ ਝਗੜੇ ਦੌਰਾਨ ਨੌਜਵਾਨ ਦਾ ਕਤਲ, ਦੋ ਜਖਮੀ

ਮੋਹਾਲੀ, 29 ਮਈ (ਹਿੰ.ਸ.)| ਮੋਹਾਲੀ ਦੇ ਬਲੌਂਗੀ ਦੀ ਆਦਰਸ਼ ਕਾਲੋਨੀ ਵਿੱਚ ਬੀਤੀ ਦੇਰ ਰਾਤ ਮਾਮੂਲੀ ਤਕਰਾਰ ਦੇ ਬਾਅਦ ਇੱਕ ਨੌਜਵਾਨ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਹਮਲੇ ਦੌਰਾਨ ਦੋ ਹੋਰ ਨੌਜਵਾਨ ਵੀ ਜਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਦਾ ਇਲਾਜ ਪੀਜੀਆਈ ਵਿੱਚ ਚੱਲ ਰਿਹਾ ਹੈ।

ਮੁਲਜ਼ਮ ਵਾਰਦਾਤ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕ ਦੀ ਪਛਾਣ ਅਭਿਸ਼ੇਕ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਦੀਪਕ ਕੁਮਾਰ ਅਤੇ ਜਖਮੀ ਨੌਜਵਾਨ ਜੋਤਿਸ਼ ਦੇ ਭਰਾ ਨਿਤੀਸ਼ ਨੇ ਦੱਸਿਆ ਕਿ ਬੀਤੀ ਰਾਤ ਪ੍ਰਸ਼ਾਂਤ ਦਾ ਜਨਮਦਿਨ ਮਨਾਇਆ ਜਾ ਰਿਹਾ ਸੀ, ਜਿਸ ਵਿੱਚ ਅਭਿਸ਼ੇਕ ਅਤੇ ਜੋਤਿਸ਼ ਵੀ ਸ਼ਾਮਿਲ ਹੋਣ ਲਈ ਗਏ ਹੋਏ ਸਨ।

ਉਨ੍ਹਾਂ ਦੱਸਿਆ ਕਿ ਹਮਲਾਵਰ ਮਨੀਸ਼ ਪਹਿਲਾਂ ਪ੍ਰਸ਼ਾਂਤ ਦੇ ਪਿਤਾ ਨਾਲ ਗਾਲੀ-ਗਲੌਚ ਕਰ ਰਿਹਾ ਸੀ। ਪਾਰਟੀ ਦੌਰਾਨ ਜਦੋਂ ਇਹ ਗੱਲ ਸਾਹਮਣੇ ਆਈ ਤਾਂ ਅਭਿਸ਼ੇਕ ਅਤੇ ਜੋਤਿਸ਼ ਨੇ ਮਨੀਸ਼ ਨਾਲ ਇਸ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਤਕਰਾਰ ਵਧ ਗਈ ਅਤੇ ਮਨੀਸ਼ ਨੇ ਪ੍ਰਸ਼ਾਂਤ &dhapos;ਤੇ ਹਮਲਾ ਕਰ ਦਿੱਤਾ। ਜਦੋਂ ਅਭਿਸ਼ੇਕ ਨੇ ਵਿਚਕਾਰ ਪੈ ਕੇ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਮਨੀਸ਼ ਨੇ ਚਾਕੂ ਕੱਢ ਕੇ ਉਸਦੀ ਗਰਦਨ &dhapos;ਤੇ ਵਾਰ ਕਰ ਦਿੱਤਾ।

ਗੰਭੀਰ ਜਖ਼ਮ ਕਾਰਨ ਅਭਿਸ਼ੇਕ ਦੀ ਮੌਕੇ &dhapos;ਤੇ ਹੀ ਮੌਤ ਹੋ ਗਈ। ਹਮਲੇ ਦੌਰਾਨ ਮਨੀਸ਼ ਨੇ ਪ੍ਰਸ਼ਾਂਤ ਅਤੇ ਜੋਤਿਸ਼ &dhapos;ਤੇ ਵੀ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ। ਇੱਕ ਦੇ ਬਾਂਹ ਅਤੇ ਦੂਜੇ ਦੀ ਲੱਤ &dhapos;ਤੇ ਗੰਭੀਰ ਸੱਟਾਂ ਲੱਗੀਆਂ। ਦੋਵੇਂ ਜਖਮੀਆਂ ਨੂੰ ਚੰਡੀਗੜ੍ਹ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੋਂ ਪ੍ਰਸ਼ਾਂਤ ਨੂੰ ਬਾਅਦ ਦੁਪਹਿਰ ਛੁੱਟੀ ਮਿਲ ਗਈ, ਜਦਕਿ ਜੋਤਿਸ਼ ਦਾ ਇਲਾਜ ਪੀਜੀਆਈ ਵਿੱਚ ਜਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬਲੌਂਗੀ ਦੇ ਐੱਸਐੱਚਓ ਪੈਰੀਵਿੰਕਲ ਗਰੇਵਾਲ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH

Dailyhunt
Disclaimer: This content has not been generated, created or edited by Dailyhunt. Publisher: Hindusthan Samachar Punjabi