ਨਿਊਜ਼
ਪੰਜਾਬ 'ਚ ਕੋਰੋਨਾ ਮ੍ਰਿਤਕਾਂ ਦੀ ਗਿਣਤੀ ਹੋਈ 5555, ਅੱਜ 200 ਨਵੇਂ ਮਰੀਜ਼

ਚੰਡੀਗੜ੍ਹ,24 ਜਨਵਰੀ (ਹਿੰ. ਸ.)। ਪੰਜਾਬ ਦੇ ਸਿਹਤ ਵਿਭਾਗ ਦੇ ਬੁਲੇਟਿਨ ਵੱਲੋਂ ਜਾਰੀ ਕੀਤੇ ਗਏ ਬੁਲੇਟਿਨ ਅਨੁਸਾਰ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 5555 ਹੋ ਗਈ ਹੈ। ਅੱਜ 2 ਮਰੀਜ਼ ਦਮ ਤੋੜ ਗਏ ਹਨ ਜਦਕਿ 200 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਸਦੇ ਇਲਾਵਾ 232 ਮਰੀਜ਼ ਕੋਰੋਨਾ ਮੁਕਤ ਹੋ ਕੇ ਘਰ ਪਰਤ ਗਏ ਹਨ। ਹੁਣ ਤੱਕ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 1 ਲੱਖ 71 ਹਜ਼ਾਰ 930 ਤੱਕ ਪਹੁੰਚ ਗਿਆ ਹੈ ਜਦਕਿ ਠੀਕ ਹੋਏ ਮਰੀਜ਼ਾਂ ਦਾ ਅੰਕੜਾ 1 ਲੱਖ 64 ਹਜ਼ਾਰ 119 ਹੋ ਗਿਆ ਹੈ। ਸੂਬੇ ਦੇ ਸਿਹਤ ਵਿਭਾਗ ਅਨੁਸਾਰ ਹੁਣ ਤੱਕ 43 ਲੱਖ 66 ਹਜ਼ਾਰ 353 (43, 66,930) ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ। 2256 ਕੇਸ ਐਕਟਿਵ ਹਨ ਜਿਹੜੇ ਕਿ ਸੂਬੇ ਦੇ ਵੱਖ ਵੱਖ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। 63 ਮਰੀਜ਼ ਆਕਸੀਜਨ ਸਹਾਰੇ ਹਨ 'ਤੇ 10 ਵੈਂਟੀਲੇਟਰ 'ਤੇ ਹਨ। ਹੁਣ ਤੱਕ 5555 ਦਮ ਤੋੜ ਗਏ ਹਨ। ਹੁਣ ਤੱਕ 31 ਹਜ਼ਾਰ 326 ਦੇ ਵੈਕਸੀਨ ਲੱਗੀ ਹੈ ਜਦਕਿ ਅੱਜ 1007 ਨੂੰ ਵੈਕਸੀਨ ਟੀਕਾ ਲਗਾਇਆ ਗਿਆ ਹੈ। ਸਿਹਤ ਵਿਭਾਗ ਦੇ ਬੁਲੇਟਿਨ ਅਨੁਸਾਰ ਅੱਜ ਆਕਸੀਜਨ ਸਪੋਰਟ, ਆਈਸੀਯ 'ਤੇ ਵੈਂਟੀਲੇਟਰ 'ਤੇ ਪਾਏ ਮਰੀਜ਼ਾਂ ਦੀ ਗਿਣਤੀ ਨਿੱਲ ਆਈ ਹੈ। ਪੂਰੇ ਪੰਜਾਬ 'ਚੋਂ 17 ਹਜ਼ਾਰ 712 ਸ਼ੱਕੀ ਮਰੀਜ਼ਾਂ ਦੇ ਸੈਂਪਲ ਇਕੱਠੇ ਕੀਤੇ ਗਏ ਹਨ। ਹਿੰਦੂਸਥਾਨ ਸਮਾਚਾਰ/ਸੰਜੀਵ/ ਨਰਿੰਦਰ ਜੱਗਾ