Dailyhunt Logo
  • Light mode
    Follow system
    Dark mode
    • Play Story
    • App Story
ਪੀ.ਐੱਮ. ਸਵੈਨਿਧੀ ਸਕੀਮ ਤਹਿਤ ਸਫਲਤਾਪੂਰਵਕ ਕਰਵਾਇਆ ਸਵੈਨਿਧੀ ਮਹੋਤਸਵ

ਪੀ.ਐੱਮ. ਸਵੈਨਿਧੀ ਸਕੀਮ ਤਹਿਤ ਸਫਲਤਾਪੂਰਵਕ ਕਰਵਾਇਆ ਸਵੈਨਿਧੀ ਮਹੋਤਸਵ

ਟਾਲਾ, 13 ਜੂਨ (ਹਿੰ.ਸ.)। ਗੁਰਸਿਮਰਨ ਸਿੰਘ ਢਿੱਲੋਂ, ਵਧੀਕ ਡਿਪਟੀ ਕਮਿਸ਼ਨਰ (ਜ) ਦੇ ਹੁਕਮਾਂ ਮੁਤਾਬਿਕ ਪੀ. ਐੱਮ. ਸਵੈਨਿਧੀ ਸਕੀਮ ਤਹਿਤ ਸਵੈਨਿਧੀ ਮਹੋਤਸਵ ਸਫਲਤਾਪੂਰਵਕ ਕਰਵਾਇਆ ਗਿਆ।

ਸਵੈਨਿਧੀ ਮਹੋਤਸਵ ਦੌਰਾਨ ਰੇਹੜੀ-ਫੜੀ ਵਾਲੇ ਨਵੇਂ ਵੈਡਰਾਂ ਨੂੰ ਪੀ. ਐੱਮ. ਸਵੈਨਧੀ ਲੋਨ (ਪਹਿਲੀ, ਦੂਜੀ ਅਤੇ ਤੀਜੀ), 30,000 ਰੁਪਏ ਦੀ ਕ੍ਰੈਡਿਟ ਕਾਰਡ ਸਹੂਲਤ, ਸੋਲਿਡ ਵੇਸਟ ਮੈਨੇਜਮੈਂਟ, ਸਮਾਜਿਕ ਸੁਰੱਖਿਆ ਯੋਜਨਾਵਾਂ ਅਤੇ ਹੋਰ ਸਰਕਾਰੀ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ।

ਮਹੋਤਸਵ ਦੌਰਾਨ ਨੋਡਲ ਅਫਸਰ ਜੋਤੀ ਅਤੇ ਗੁਰਦਾਸਪੁਰ ਜ਼ਿਲੇ ਦੇ ਨਗਰ ਕੌਂਸਲਾਂ ਦੇ ਮੁਲਾਜ਼ਮ ਵੀ ਹਾਜ਼ਰ ਹੋਏ। ਇਸ ਦੌਰਾਨ ਮੈਨੇਜਰ ਗੁਰਪ੍ਰੀਤ ਸਿੰਘ ਵੱਲੋਂ ਵੈਡਰਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਦੇ ਕੰਮਾਂ ਬਾਰੇ ਪੁੱਛਿਆ ਗਿਆ ਅਤੇ ਐੱਲ. ਡੀ. ਐੱਮ. ਆਫਿਸ ਤੋਂ ਪਹੁੰਚੇ ਹੋਏ ਨੁਮਾਇੰਦਿਆਂ ਨੂੰ ਪੀ.ਐਮ. ਸਵੈਨਿਧੀ ਸਕੀਮ ਵਿੱਚ ਪੂਰਾ ਸਹਿਯੋਗ ਦੇਣ ਲਈ ਕਿਹਾ ਗਿਆ।

ਕੈਂਪ ਵਿੱਚ ਬੀ. ਡੀ. ਪੀ. ਓ ਦਫਤਰ ਦੌਰਾਗਲਾ, ਫਤਿਹਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ, ਦੀਨਾਨਗਰ, ਸੁਪਰਡੰਟ ਪਲਵਿੰਦਰ ਸਿੰਘ, ਸੁਪਰਡੰਟ ਰਾਜੂ, ਐਨ. ਆਰ. ਐਲ. ਐਮ ਤੋਂ ਜ਼ਿਲ੍ਹਾ ਮੈਨੇਜਰ ਸਿਮਰਨਜੀਤ ਸਿੰਘ ਅਤੇ ਵਰਿੰਦਰ ਸਿੰਘ ਅਤੇ ਸਮੂਹ ਬੈਕਾਂ ਦੇ ਡੀ. ਸੀ. ਓ., ਰਾਜਬੀਰ ਡੋਗਰਾ, ਰਾਹੁਲ ਭੰਡਾਰੀ, ਗੋਵਿੰਦ ਅਤੇ ਸੀ. ਓ. ਵੀ ਹਾਜ਼ਰ ਸਨ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ

Dailyhunt
Disclaimer: This content has not been generated, created or edited by Dailyhunt. Publisher: Hindusthan Samachar Punjabi