Dailyhunt Logo
  • Light mode
    Follow system
    Dark mode
    • Play Story
    • App Story
ਪ੍ਰਧਾਨ ਮੰਤਰੀ ਮੋਦੀ ਨੇ ਤੇਲੰਗਾਨਾ ਸਥਾਪਨਾ ਦਿਵਸ 'ਤੇ ਦਿੱਤੀ ਵਧਾਈ

ਪ੍ਰਧਾਨ ਮੰਤਰੀ ਮੋਦੀ ਨੇ ਤੇਲੰਗਾਨਾ ਸਥਾਪਨਾ ਦਿਵਸ 'ਤੇ ਦਿੱਤੀ ਵਧਾਈ

ਵੀਂ ਦਿੱਲੀ, 02 ਜੂਨ (ਹਿੰ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ ਤੇਲੰਗਾਨਾ ਦੇ ਲੋਕਾਂ ਨੂੰ ਉਨ੍ਹਾਂ ਦੇ ਰਾਜ ਸਥਾਪਨਾ ਦਿਵਸ 'ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਰਾਜ ਦਾ ਮਹਾਨ ਇਤਿਹਾਸ ਅਤੇ ਸ਼ਾਨਦਾਰ ਸੱਭਿਆਚਾਰ ਹੈ। ਕੇਂਦਰ ਸਰਕਾਰ ਤੇਲੰਗਾਨਾ ਦੇ ਵਿਕਾਸ ਵਿੱਚ ਪੂਰਾ ਸਮਰਥਨ ਦੇਣ ਲਈ ਵਚਨਬੱਧ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ 'ਤੇ ਲਿਖਿਆ, ਤੇਲੰਗਾਨਾ ਰਾਜ ਸਥਾਪਨਾ ਦਿਵਸ ਦੇ ਮੌਕੇ 'ਤੇ ਤੇਲੰਗਾਨਾ ਦੇ ਲੋਕਾਂ ਨੂੰ ਹਾਰਦਿਕ ਵਧਾਈ।

ਤੇਲੰਗਾਨਾ ਦੇ ਲੋਕ ਆਪਣੀ ਕ੍ਰੀਏਟੀਵਿਟੀ ਅਤੇ ਬਿਜ਼ਨਸ ਸੂਝ-ਬੂਝ ਲਈ ਜਾਣੇ ਜਾਂਦੇ ਹਨ। ਇਸ ਰਾਜ ਦਾ ਇੱਕ ਮਹਾਨ ਇਤਿਹਾਸ ਅਤੇ ਇੱਕ ਸ਼ਾਨਦਾਰ ਸੱਭਿਆਚਾਰ ਹੈ ਜੋ ਹਿੰਮਤ, ਦ੍ਰਿੜਤਾ ਅਤੇ ਸੰਘਰਸ਼ ਦੀ ਭਾਵਨਾ ਦਾ ਪ੍ਰਤੀਕ ਹੈ।

ਉਨ੍ਹਾਂ ਲਿਖਿਆ, ਕੇਂਦਰ ਸਰਕਾਰ ਇੱਕ ਵਿਕਸਤ ਭਾਰਤ ਦੇ ਸਾਡੇ ਸੁਪਨੇ ਨੂੰ ਪੂਰਾ ਕਰਨ ਵੱਲ ਤੇਲੰਗਾਨਾ ਦੇ ਵਿਕਾਸ ਅੰਦੋਲਨ ਦਾ ਪੂਰਾ ਸਮਰਥਨ ਕਰਨ ਲਈ ਕਮਿਟੇਡ ਹੈ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੇਲੰਗਾਨਾ ਰਾਜ ਦੇ ਸਾਰੇ ਲੋਕਾਂ ਨੂੰ ਚੰਗੀ ਸਿਹਤ, ਖੁਸ਼ੀ ਅਤੇ ਸਫਲਤਾ ਮਿਲੇ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਤੇਲੰਗਾਨਾ ਦੇ ਲੋਕ ਆਪਣੀ ਇਨੋਵੇਸ਼ਨ ਅਤੇ ਕੰਮ ਕਰਨ ਦੀ ਭਾਵਨਾ ਦੇ ਲਈ ਜਾਣੇ ਜਾਂਦੇ ਹਨ। ਇਹ ਰਾਜ ਆਪਣੇ ਅਮੀਰ ਸੱਭਿਆਚਾਰ ਅਤੇ ਇਤਿਹਾਸ ਲਈ ਜਾਣਿਆ ਜਾਂਦਾ ਹੈ... ਹਿੰਮਤ ਅਤੇ ਦ੍ਰਿੜ ਇਰਾਦੇ ਵਾਲਾ। ਰਾਜ ਦੇ ਲੋਕਾਂ ਦੀ ਚੰਗੀ ਸਿਹਤ ਅਤੇ ਸਫਲਤਾ ਲਈ ਪ੍ਰਾਰਥਨਾ ਕਰਦਾ ਹਾਂ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ

Dailyhunt
Disclaimer: This content has not been generated, created or edited by Dailyhunt. Publisher: Hindusthan Samachar Punjabi