Dailyhunt Logo
  • Light mode
    Follow system
    Dark mode
    • Play Story
    • App Story
ਪ੍ਰੀਮੀਅਰ ਲੀਗ : ਰੀਅਲ ਮੈਡ੍ਰਿਡ ਛੱਡ ਫੁਲਹੈਮ ਵਿੱਚ ਸ਼ਾਮਲ ਹੋਏ ਸਟ੍ਰਾਈਕਰ ਗੋਂਜ਼ਾਲੋ ਗਾਰਸੀਆ

ਪ੍ਰੀਮੀਅਰ ਲੀਗ : ਰੀਅਲ ਮੈਡ੍ਰਿਡ ਛੱਡ ਫੁਲਹੈਮ ਵਿੱਚ ਸ਼ਾਮਲ ਹੋਏ ਸਟ੍ਰਾਈਕਰ ਗੋਂਜ਼ਾਲੋ ਗਾਰਸੀਆ

ਪੈਰਿਸ, 04 ਅਗਸਤ (ਹਿੰ.ਸ.)। ਇੰਗਲਿਸ਼ ਪ੍ਰੀਮੀਅਰ ਲੀਗ ਕਲੱਬ ਫੁਲਹੈਮ ਨੇ ਰੀਅਲ ਮੈਡ੍ਰਿਡ ਤੋਂ ਸਪੈਨਿਸ਼ ਸਟ੍ਰਾਈਕਰ ਗੋਂਜ਼ਾਲੋ ਗਾਰਸੀਆ ਨਾਲ ਕਰਾਰ ਕੀਤਾ ਹੈ। ਕਲੱਬ ਅਤੇ ਰੀਅਲ ਮੈਡ੍ਰਿਡ ਨੇ ਸੋਮਵਾਰ ਨੂੰ ਅਧਿਕਾਰਤ ਤੌਰ 'ਤੇ ਟ੍ਰਾਂਸਫਰ ਦਾ ਐਲਾਨ ਕੀਤਾ। ਇਸਦੇ ਨਾਲ ਹੀ ਗਾਰਸੀਆ ਦੀ ਆਪਣੇ ਸਾਬਕਾ ਕੋਚ, ਅਲਵਾਰੋ ਅਰਬੇਲੋਆ ਨਾਲ ਦੁਬਾਰਾ ਜੋੜੀ ਬਣ ਗਈ ਹੈ।

22 ਸਾਲਾ ਗਾਰਸੀਆ ਦਾ ਪਿਛਲੇ ਸੀਜ਼ਨ ਸ਼ਾਨਦਾਰ ਰਿਹਾ ਸੀ। ਉਨ੍ਹਾਂ ਨੇ ਰੀਅਲ ਮੈਡ੍ਰਿਡ ਲਈ ਸਾਰੇ ਮੁਕਾਬਲਿਆਂ ਵਿੱਚ ਅੱਠ ਗੋਲ ਕੀਤੇ, ਜਿਸ ਵਿੱਚ ਲਾ ਲੀਗਾ ਵਿੱਚ ਛੇ ਸ਼ਾਮਲ ਹਨ। ਉਨ੍ਹਾਂ ਨੇ ਜਨਵਰੀ ਵਿੱਚ ਰੀਅਲ ਬੇਟਿਸ ਵਿਰੁੱਧ ਹੈਟ੍ਰਿਕ ਵੀ ਬਣਾਈ ਸੀ। ਗਾਰਸੀਆ ਨੇ ਫੁਲਹੈਮ ਨਾਲ 2031 ਤੱਕ ਇਕਰਾਰਨਾਮਾ ਕੀਤਾ ਹੈ। ਕਲੱਬ ਕੋਲ ਇਸ ਇਕਰਾਰਨਾਮੇ ਨੂੰ ਇੱਕ ਸਾਲ ਹੋਰ ਵਧਾਉਣ ਦਾ ਵਿਕਲਪ ਵੀ ਹੈ।

ਸਪੈਨਿਸ਼ ਮੀਡੀਆ ਦੇ ਅਨੁਸਾਰ, ਇਹ ਟ੍ਰਾਂਸਫਰ ਲਗਭਗ 4 ਕਰੋੜ ਯੂਰੋ (ਲਗਭਗ 4.6 ਕਰੋੜ ਡਾਲਰ) ਦੇ ਬਰਾਬਰ ਹੈ। ਰੀਅਲ ਮੈਡ੍ਰਿਡ ਨੇ ਭਵਿੱਖ ਵਿੱਚ ਹੋਣ ਵਾਲੇ ਕਿਸੇ ਵੀ ਟ੍ਰਾਂਸਫਰ 'ਤੇ 30 ਪ੍ਰਤੀਸ਼ਤ ਸੇਲ-ਆਨ ਕਲਾਜ਼ ਬਰਕਰਾਰ ਰੱਖਿਆ ਹੈ।

ਫੁਲਹੈਮ ਨੇ ਇਸ ਗਰਮੀਆਂ ਵਿੱਚ ਅਲਵਾਰੋ ਅਰਬੇਲੋਆ ਨੂੰ ਮੁੱਖ ਕੋਚ ਨਿਯੁਕਤ ਕੀਤਾ ਸੀ। ਅਰਬੇਲੋਆ ਪਹਿਲਾਂ ਰੀਅਲ ਮੈਡ੍ਰਿਡ ਦੀਆਂ ਯੁਵਾ ਟੀਮਾਂ ਨਾਲ ਕੰਮ ਕਰ ਚੁੱਕੇ ਸੀ ਅਤੇ ਜਨਵਰੀ ਵਿੱਚ ਜ਼ਾਬੀ ਅਲੋਂਸੋ ਦੇ ਅਸਤੀਫਾ ਦੇਣ ਤੋਂ ਬਾਅਦ ਉਨ੍ਹਾਂ ਨੂੰ ਪਹਿਲੀ ਟੀਮ ਦਾ ਚਾਰਜ ਦਿੱਤਾ ਗਿਆ ਸੀ।

ਗਾਰਸੀਆ ਤੋਂ ਇਲਾਵਾ, 21 ਸਾਲਾ ਸਪੈਨਿਸ਼ ਹਮਲਾਵਰ ਮਿਡਫੀਲਡਰ ਸੀਜ਼ਰ ਪਲਾਸੀਓਸ ਵੀ ਰੀਅਲ ਮੈਡ੍ਰਿਡ ਛੱਡ ਕੇ ਫੁਲਹੈਮ ਵਿੱਚ ਸ਼ਾਮਲ ਹੋ ਗਏ ਹਨ। ਪਲਾਸੀਓਸ ਹਾਲ ਹੀ ਦੇ ਮਹੀਨਿਆਂ ਵਿੱਚ ਅਰਬੇਲੋਆ ਦੇ ਮਾਰਗਦਰਸ਼ਨ ਵਿੱਚ ਰੀਅਲ ਦੀ ਪਹਿਲੀ ਟੀਮ ਵਿੱਚ ਸ਼ਾਮਲ ਹੋਏ ਸੀ।

ਇਸ ਦੌਰਾਨ, ਰੀਅਲ ਮੈਡ੍ਰਿਡ ਨੇ ਅਰਬੇਲੋਆ ਦੀ ਜਗ੍ਹਾ ਲੈਣ ਲਈ ਤਜਰਬੇਕਾਰ ਪੁਰਤਗਾਲੀ ਕੋਚ ਜੋਸ ਮੋਰਿੰਹੋ ਨੂੰ ਨਿਯੁਕਤ ਕੀਤਾ ਹੈ। ਲਗਾਤਾਰ ਦੋ ਸੀਜ਼ਨਾਂ ਤੱਕ ਕੋਈ ਵੱਡਾ ਖਿਤਾਬ ਜਿੱਤਣ ਵਿੱਚ ਅਸਫਲ ਰਹਿਣ ਤੋਂ ਬਾਅਦ ਕਲੱਬ ਆਪਣੀ ਟੀਮ ਵਿੱਚ ਵੱਡੇ ਬਦਲਾਅ ਕਰ ਰਿਹਾ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ

Dailyhunt
Disclaimer: This content has not been generated, created or edited by Dailyhunt. Publisher: Hindusthan Samachar Punjabi