Dailyhunt
ਟਾਂਡਾ 'ਚ ਮੁੱਖ ਮੰਤਰੀ ਮਾਨ ਦੇ ਕਾਫ਼ਲੇ ਨੂੰ ਲੋਕਾਂ ਨੇ ਹੱਥ ਮਾਰਕੇ ਰੋਕਿਆ

ਟਾਂਡਾ 'ਚ ਮੁੱਖ ਮੰਤਰੀ ਮਾਨ ਦੇ ਕਾਫ਼ਲੇ ਨੂੰ ਲੋਕਾਂ ਨੇ ਹੱਥ ਮਾਰਕੇ ਰੋਕਿਆ

ਟਾਂਡਾ, 04 ਮਈ (ਹਿੰ.ਸ.)| ਐਤਵਾਰ ਦੇਰ ਸ਼ਾਮ ਉਸ ਵੇਲੇ ਰੌਣਕਾਂ ਲੱਗ ਗਈਆਂ ਜਦੋਂ ਪੰਜਾਬ ਦੇ ਮੁੱਖ ਮੰਤਰੀ ਦਾ ਕਾਫਲਾ ਟਾਂਡਾ ਇਲਾਕੇ ਵਿੱਚੋਂ ਲੰਘਿਆ। ਸਥਾਨਕ ਲੋਕਾਂ ਨੇ ਸੜਕਾਂ ਦੇ ਕਿਨਾਰੇ ਇਕੱਠੇ ਹੋ ਕੇ ਮੁੱਖ ਮੰਤਰੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਹੱਥ ਹਿਲਾ ਕੇ ਆਪਣਾ ਪਿਆਰ ਜਤਾਇਆ।

ਲੋਕਾਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਮੁੱਖ ਮੰਤਰੀ ਨੇ ਆਪਣਾ ਕਾਫਲਾ ਰੁਕਵਾਇਆ ਅਤੇ ਗੱਡੀ ਤੋਂ ਉਤਰ ਕੇ ਸਿੱਧੇ ਲੋਕਾਂ ਵਿੱਚ ਪਹੁੰਚ ਗਏ।

ਉਨ੍ਹਾਂ ਨੇ ਵੱਡੀ ਗਿਣਤੀ ਵਿੱਚ ਮੌਜੂਦ ਨਾਗਰਿਕਾਂ ਨਾਲ ਹੱਥ ਮਿਲਾਇਆ, ਬਜ਼ੁਰਗਾਂ ਦਾ ਹਾਲ-ਚਾਲ ਪੁੱਛਿਆ ਅਤੇ ਨੌਜਵਾਨਾਂ ਨਾਲ ਗੱਲਬਾਤ ਕੀਤੀ।

ਇਸ ਦੌਰਾਨ ਸੁਰੱਖਿਆ ਪ੍ਰਬੰਧ ਵੀ ਮਜ਼ਬੂਤ ਰਹੇ, ਪਰ ਮੁੱਖ ਮੰਤਰੀ ਨੇ ਸਾਦਗੀ ਨਾਲ ਲੋਕਾਂ ਨਾਲ ਮਿਲ ਕੇ ਆਪਣੀ ਨਜ਼ਦੀਕੀ ਦਿਖਾਈ। ਕਈ ਲੋਕਾਂ ਨੇ ਇਸ ਪਲ ਨੂੰ ਆਪਣੇ ਮੋਬਾਈਲ ਫੋਨਾਂ &dhapos;ਚ ਕੈਦ ਕੀਤਾ। ਸਥਾਨਕ ਨਿਵਾਸੀਆਂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਅਚਾਨਕ ਰੁਕ ਕੇ ਮਿਲਣਾ ਉਨ੍ਹਾਂ ਲਈ ਯਾਦਗਾਰ ਪਲ ਬਣ ਗਿਆ। ਉਨ੍ਹਾਂ ਨੇ ਉਮੀਦ ਜਤਾਈ ਕਿ ਸਰਕਾਰ ਇਲਾਕੇ ਦੇ ਵਿਕਾਸ ਲਈ ਹੋਰ ਕਦਮ ਚੁੱਕੇਗੀ।

ਹਿੰਦੂਸਥਾਨ ਸਮਾਚਾਰ / GURSHARAN SINGH

Dailyhunt
Disclaimer: This content has not been generated, created or edited by Dailyhunt. Publisher: Hindusthan Samachar Punjabi