ਜਲਾਲਾਬਾਦ,(ਬੰਟੀ)- ਬੀਤੇ ਦਿਨ ਪੰਜਾਬ ਦੇ ਅੰਦਰ ਤਰਨਤਾਰ ਸਾਇਡ 'ਤੇ ਨਾਜਾਇਜ਼ ਅਤੇ ਜ਼ਹਿਰੀਲੀ ਸ਼ਰਾਬ ਪੀਣ ਨਾਲ 100 ਦੇ ਕਰੀਬ ਵਿਅਕਤੀਆਂ ਦੀ ਮੌਤ ਹੋ ਜਾਣ ਤੋਂ ਬਾਅਦ ਜਿਥੇ ਸਿਆਸੀ ਅਖਾਡ਼ੇ ਭਡ਼ਕ ਉੱਠੇ ਹਨ, ਉਥੇ ਹੀ ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਦੀ ਵੀ ਨੀਂਦ ਖੁੱਲ੍ਹੀ ਹੈ ਅਤੇ ਕਾਰਵਾਈ ਆਰੰਭੀ ਗਈ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਨੇ ਪੰਜਾਬ ਸਰਕਾਰ 'ਤੇ ਵਰ੍ਹਦਿਆਂ ਅਤੇ ਨਾਅਰੇਬਾਜ਼ੀ ਕਰਦਿਆਂ ਜ਼ਿਲਾ ਪ੍ਰਧਾਨ ਦੇਵਰਾਜ ਸ਼ਰਮਾ, ਯੂਥ ਵਿੰਗ ਦੇ ਜ਼ਿਲਾ ਪ੍ਰਧਾਨ ਸੁਖਵਿੰਦਰ ਸਿੰਘ ਕੰਬੋਜ (ਸੁੱਖਾ), ਜਗਦੀਪ ਕੰਬੋਜ (ਗੋਲਡੀ) ਅਤੇ ਹੋਰ ਸਾਥੀਆਂ ਨੇ ਕਿਹਾ ਕਿ ਸਰਕਾਰ ਬਨਣ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਟਕਾ ਸਾਹਿਬ 'ਤੇ ਹੱਥ ਰੱਖ ਕੇ ਸਹੁੰ ਖਾਦੀ ਸੀ ਕਿ ਉਹ ਸਰਕਾਰ ਬਨਣ ਤੋਂ 4 ਹਫਤੇ ਬਾਅਦ ਪੰਜਾਬ 'ਚ ਨਸ਼ੇ ਨੂੰ ਜਡ਼੍ਹੋਂ ਖਤਮ ਕਰ ਦੇਣਗੇ, ਖਤਮ ਤਾਂ ਕੀ ਹੋਣਾ ਸੀ, ਉਲਟਾ ਇਸ 'ਚ ਵਾਧਾ ਹੋ ਰਿਹਾ ਹੈ ਅਤੇ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ।