Wednesday, 05 Aug, 3.09 am ਜਗ ਬਾਣੀ

ਮੋਗਾ
180 ਲਿਟਰ ਲਾਹਣ ਅਤੇ ਸ਼ਰਾਬ ਸਣੇ 1 ਜਨਾਨੀ ਸਮੇਤ 2 ਕਾਬੂ

ਨਿਹਾਲ ਸਿੰਘ ਵਾਲਾ/ਬਿਲਾਸਪੁਰ, (ਬਾਵਾ)- ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਨੇ ਇਕ ਔਰਤ ਸਮੇਤ ਦੋ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਸ ਸੂਤਰਾਂ ਅਨੁਸਾਰ ਚੌਂਕੀ ਬਿਲਾਸਪੁਰ ਦੀ ਪੁਲਸ ਨੇ ਚੌਂਕੀ ਇੰਚਾਰਜ ਬਲਵੀਰ ਸਿੰਘ ਕਲਿਆਣ ਦੀ ਅਗਵਾਈ ਵਿਚ ਭਜਨ ਸਿੰਘ ਪੁੱਤਰ ਹਮੀਰ ਸਿੰਘ ਵਾਸੀ ਬਿਲਾਸਪੁਰ ਨੂੰ ਕਾਬੂ ਕੀਤਾ ਹੈ। ਇਸ ਤਰ੍ਹਾਂ ਪੁਲਸ ਚੌਂਕੀ ਦੀਨਾ ਸਾਹਿਬ ਦੇ ਇੰਚਾਰਜ ਗੁਰਸੇਵਕ ਸਿੰਘ ਅਤੇ ਸਹਾਇਕ ਥਾਣੇਦਾਰ ਜਸਪਾਲ ਸਿੰਘ ਦੀ ਅਗਵਾਈ ਵਿਚ ਪੁਲਸ ਪਾਰਟੀ ਨੇ ਚਰਨਜੀਤ ਕੌਰ ਪਤਨੀ ਅਸ਼ੋਕ ਕੁਮਾਰ ਵਾਸੀ ਦੀਨਾ ਸਾਹਿਬ ਨੂੰ 80 ਲਿਟਰ ਲਾਹਣ ਸਮੇਤ ਕਾਬੂ ਕੀਤਾ ਹੈ।

ਇਸੇ ਤਰ੍ਹਾਂ ਥਾਣਾ ਨਿਹਾਲ ਸਿੰਘ ਵਾਲਾ ਦੇ ਸਹਾਇਕ ਥਾਣੇਦਾਰ ਕੁਲਦੀਪ ਰਾਜ ਨੇ ਦੀਪ ਸਿੰਘ ਪੁੱਤਰ ਗਿੰਦਰ ਸਿੰਘ ਵਾਸੀ ਖੋਟੇ ਤੋਂ ਨਾਜਾਇਜ਼ 7 ਬੋਤਲਾਂ ਠੇਕਾ ਸ਼ਰਾਬ ਸੌਫੀਆ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ, ਪਰ ਕਥਿਤ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਤਿੰਨੋ ਕਥਿਤ ਦੋਸ਼ੀਆਂ ਖਿਲਾਫ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।


Dailyhunt
Disclaimer: This story is auto-aggregated by a computer program and has not been created or edited by Dailyhunt. Publisher: Jagbani
Top