ਨੈਸ਼ਨਲ ਡੈਸਕ (ਬਿਊਰੋ): ਆਨਲਾਈਨ ਗੇਮਜ਼ ਅੱਜ-ਕਲ੍ਹ ਦੇ ਬੱਚਿਆਂ ਲਈ ਖੁਦਕੁਸ਼ੀ ਦਾ ਕਾਰਨ ਬਣਦੀਆਂ ਜਾ ਰਹੀਆਂ ਹਨ। ਕਈ ਬੱਚਿਆਂ ਨੂੰ ਤਾਂ ਇਸ ਦੀ ਅਜਿਹੀ ਆਦਤ ਪੈ ਜਾਂਦੀ ਹੈ ਕਿ ਉਹ ਇਹਨਾਂ ਗੇਮਜ਼ ਨੂੰ ਖੇਡਣ ਦੇ ਜਨੂੰਨ ਵਿਚ ਉਹ ਕੋਈ ਵੀ ਖਤਰਨਾਕ ਕਦਮ ਚੁੱਕਣ ਲਈ ਤਿਆਰ ਹੋ ਜਾਂਦੇ ਹਨ। ਇਸ ਦੀ ਤਾਜ਼ਾ ਉਦਾਹਰਨ ਭੋਪਾਲ ਦੇ ਸ਼ੰਕਰਾਚਾਰੀਆ ਨਗਰ ਵਿਚ ਦੇਖਣ ਨੂੰ ਮਿਲੀ, ਜਿੱਥੇ 5ਵੀਂ ਜਮਾਤ ਦੇ ਸੂਰੀਆਂਸ਼ ਨਾਮ ਦੇ ਵਿਦਿਆਰਥੀ ਨੇ ਆਨਲਾਈਨ ਗੇਮ ਵਿਚ ਟਾਰਗੇਟ ਲਈ ਫਾਂਸੀ ਲਗਾ ਕੇ ਆਪਣੀ ਜਾਨ ਦੇ ਦਿੱਤੀ।
SC ਪੈਨਲ ਨੇ ਹੈਦਰਾਬਾਦ ਵਿੱਚ 2019 ਦੀ ਦਿਸ਼ਾ ਮੁਕਾਬਲੇ ਨੂੰ 'ਫਰਜ਼ੀ' ਕਰਾਰ ਦਿੱਤਾ ਅਤੇ ਪੁਲਿਸ ਨੂੰ ਇਸ ਨੂੰ ਕਤਲ ਦਾ ਮੁਕੱਦਮਾ ਚਲਾਉਣ ਦੀ ਹਿਫ਼ਾਰਿਸ਼ ਕੀਤੀ ਹੈ। ਤਿੰਨ ਮੈਂਬਰੀ ਜਾਂਚ ਦੀ ਰਿਪੋਰਟ ਦੇ ਅਨੁਸਾਰ, ਹੈਦਰਾਬਾਦ ਵਿੱਚ ਇੱਕ ਪਸ਼ੂ ਡਾਕਟਰ ਨਾਲ ਸਮੂਹਿਕ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਵਿੱਚ ਚਾਰ ਮੁਲਜ਼ਮ, ਜੋ ਇੱਕ ਪੁਲਿਸ ਐਨਕਾਉਂਟਰ ਵਿੱਚ ਮਾਰੇ ਗਏ ਸਨ।
ਚੰਡੀਗੜ੍ਹ: ਪੰਜਾਬ ਸਰਕਾਰ ਨੇ ਇੱਕ ਹੋਰ ਵੱਡਾ ਫੈਸਲਾ ਕੀਤਾ ਹੈ। ਪੰਜਾਬ ਸਰਕਾਰ ਜਲਦ ਹੀ ਮੁਹੱਲਾ ਕਲੀਨਕ ਸ਼ੁਰੂ ਕਰਨ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ 15 ਅਗਸਤ ਨੂੰ ਮੁਹੱਲਾ ਕਲੀਨਕ ਲਾਂਚ ਕਰਨਗੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਿਹਤ ਮੰਤਰੀ ਤੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਫੈਸਲਾ ਕੀਤਾ ਕਿ 75ਵੇਂ ਸੁਤੰਤਰਤਾ ਦਿਵਸ 'ਤੇ ਮੁਹੱਲਾ ਕਲੀਨਿਕ ਦੀ ਸ਼ੁਰੂਆਤ ਕੀਤੀ ਜਾਵੇਗੀ।
No Internet connection |