Saturday, 28 Nov, 2.23 am ਜਗ ਬਾਣੀ

ਵਿਦੇਸ਼
ਪਾਬੰਦੀਆਂ 'ਚ ਦਿੱਤੀ ਢਿੱਲ ਤਾਂ ਮਹਾਮਾਰੀ ਹੋ ਜਾਵੇਗੀ ਬੇਕਾਬੂ : ਬ੍ਰਿਟਿਸ਼ PM

ਲੰਡਨ-ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕੋਰੋਨਾ ਵੈਕਸੀਨ ਦੀ ਰੋਕਥਾਮ ਦੇ ਸਖਤ ਉਪਾਅ ਦਾ ਬਚਾਅ ਕਰਦੇ ਹੋਏ ਚਿਤਾਵਨੀ ਦਿੱਤੀ ਕਿ ਜੇਕਰ ਪਾਬੰਦੀਆਂ 'ਚ ਢਿੱਲ ਦਿੱਤੀ ਗਈ ਤਾਂ ਮਹਾਮਾਰੀ ਫਿਰ ਤੋਂ ਬੇਕਾਬੂ ਹੋ ਜਾਵੇਗੀ। ਨਵੇਂ ਸਾਲ 'ਤੇ ਰਾਸ਼ਟਰੀ ਪੱਧਰ 'ਤੇ ਲਾਕਡਾਊਨ ਲਾਉਣਾ ਪੈ ਸਕਦਾ ਹੈ।

-ਯੂਟਿਊਬ 'ਚ ਜਲਦ ਸ਼ਾਮਲ ਹੋਵੇਗਾ ਇਹ ਸ਼ਾਨਦਾਰ ਫੀਚਰ

ਬ੍ਰਿਟੇਨ 'ਚ ਪਾਏ ਗਏ 17 ਹਜ਼ਾਰ ਤੋਂ ਜ਼ਿਆਦਾ ਨਵੇਂ ਕੋਰੋਨਾ ਇਨਫੈਕਟਿਡ
ਬ੍ਰਿਟੇਨ 'ਚ 17,555 ਨਵੇਂ ਇਨਫੈਕਟਿਡ ਮਰੀਜ਼ ਪਾਏ ਗਏ ਹਨ। ਇਸ ਨਾਲ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 15 ਲੱਖ 74 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ ਜਿਨ੍ਹਾਂ 'ਚੋਂ 57,301 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਦੱਸ ਦੇਈਏ ਕਿ ਦੂਜੇ ਦੌਰ ਦੀ ਮਹਾਮਾਰੀ ਦੀ ਲਪੇਟ 'ਚ ਆਏ ਬ੍ਰਿਟੇਨ 'ਚ ਤੇਜ਼ੀ ਨਾਲ ਮਾਮਲੇ ਵਧ ਰਹੇ ਹਨ। ਇਸ 'ਤੇ ਕਾਬੂ ਪਾਉਣ ਲਈ ਇੰਗਲੈਂਡ 'ਚ ਸਖਤ ਪਾਬੰਦੀਆਂ ਲਾਈਆਂ ਗਈਆਂ ਹਨ। ਇਨ੍ਹਾਂ ਕਦਮਾਂ ਦਾ ਜਾਨਸਨ ਦੀ ਪਾਰਟੀ 'ਚ ਹੀ ਵਿਰੋਧ ਸ਼ੁਰੂ ਹੋ ਗਿਆ ਹੈ।

-Akai ਨੇ ਲਾਂਚ ਕੀਤਾ 43 ਇੰਚ ਦਾ ਫੁਲ HD ਸਮਾਰਟ TV

ਪਾਬੰਦੀਆਂ 'ਚ ਢਿੱਲ ਦਿੱਤੀ ਗਈ ਤਾਂ ਮਹਾਮਾਰੀ ਹੋ ਜਾਵੇਗੀ ਬੇਕਾਬੂ-ਜਾਨਸਨ
ਪ੍ਰਧਾਨ ਮੰਤਰੀ ਖੁਦ ਵੀ ਕਿਸੇ ਇਨਫੈਕਟਿਡ ਸੰਸਦ ਮੈਂਬਰ ਦੇ ਸੰਪਰਕ 'ਚ ਆ ਗਏ ਸਨ। ਇਸ ਦੇ ਚੱਲਦੇ ਉਨ੍ਹਾਂ ਨੂੰ ਆਈਸੋਲੇਸ਼ਨ 'ਚ ਜਾਣਾ ਪਿਆ ਸੀ। ਆਈਸੋਲੇਸ਼ਨ ਤੋਂ ਨਿਕਲਣ ਤੋਂ ਬਾਅਦ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਅਸੀਂ ਢਿੱਲ ਦਿੰਦੇ ਹਾਂ ਤਾਂ ਵਾਇਰਸ ਦਾ ਖਤਰਾ ਵਧ ਜਾਵੇਗਾ। ਇਸ ਦੇ ਚੱਲਦੇ ਸਾਨੂੰ ਨਵੇਂ ਸਾਲ 'ਤੇ ਲਾਕਡਾਊਨ ਵੱਲ ਪਰਤਣਾ ਪਵੇਗਾ।

Dailyhunt
Disclaimer: This story is auto-aggregated by a computer program and has not been created or edited by Dailyhunt. Publisher: Jagbani
Top