Wednesday, 05 Aug, 4.31 pm ਜਗ ਬਾਣੀ

ਰੂਪਨਗਰ-ਨਵਾਂਸ਼ਹਿਰ
ਸੈਰ ਕਰਦੀ ਕੁੜੀ ਦੀ ਪੁਲਸ ਮੁਲਾਜ਼ਮ ਨੇ ਫੜ੍ਹੀ ਬਾਂਹ, ਜ਼ਬਰਨ ਕਾਰ 'ਚ ਬਿਠਾ ਭੱਜਣ ਲੱਗਾ ਤਾਂ...

ਫਿਲੌਰ (ਭਾਖੜੀ) : ਸੈਰ ਕਰ ਰਹੀ ਕੁੜੀ ਨੂੰ ਜ਼ਬਰਨ ਚੁੱਕ ਕੇ ਕਾਰ 'ਚ ਪਾ ਕੇ ਲਿਜਾ ਰਹੇ ਵਰਦੀਧਾਰੀ ਪੁਲਸ ਮੁਲਾਜ਼ਮ ਨੂੰ ਇਲਾਕਾ ਵਾਸੀਆਂ ਨੇ ਘੇਰ ਕੇ ਕੁੜੀ ਨੂੰ ਸੁਰੱਖਿਅਤ ਛੁਡਵਾ ਉਕਤ ਮੁਲਾਜ਼ਮ ਦੀ ਛਿੱਤਰ-ਪਰੇਡ ਕੀਤੀ ਅਤੇ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ 10 ਵਜੇ ਸਥਾਨਕ ਦਾਣਾ ਮੰਡੀ, ਜਿੱਥੇ ਸਥਾਨਕ ਸ਼ਹਿਰ ਦੇ ਵਪਾਰੀਆਂ ਦੇ ਦੁਕਾਨਾਂ ਦੇ ਉਪਰ ਘਰ ਬਣੇ ਹਨ, ਉੱਥੇ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ, ਜਦੋਂ ਮੰਡੀ ਦੇ ਅੰਦਰ ਇਕ ਸਫ਼ੈਦ ਰੰਗ ਦੀ ਕਾਰ ਆ ਕੇ ਖੜ੍ਹੀ, ਜਿਸ 'ਚ ਇਕ ਵਰਦੀਧਾਰੀ ਮੁਲਾਜ਼ਮ ਬੈਠਾ ਸੀ।

ਪੰਜਾਬ 'ਚ ਅੱਜ ਤੋਂ ਖੁੱਲ੍ਹੇ ਮਹੀਨਿਆਂ ਤੋਂ ਬੰਦ ਪਏ 'ਜਿੰਮ' ਤੇ 'ਯੋਗਾ ਕੇਂਦਰ', ਨੌਜਵਾਨਾਂ 'ਚ ਭਾਰੀ ਉਤਸ਼ਾਹ

ਉਸ ਨੇ ਸੈਰ ਕਰਦੀ ਕੋਲੋਂ ਲੰਘ ਰਹੀ ਕੁੜੀ ਨੂੰ ਰੁਕਣ ਦਾ ਇਸ਼ਾਰਾ ਕੀਤਾ। ਨੇੜੇ ਸੈਰ ਕਰ ਰਹੇ ਲੋਕਾਂ ਨੇ ਸੋਚਿਆ ਕਿ ਸ਼ਾਇਦ ਕੁੜੀ ਦੇ ਮੂੰਹ 'ਤੇ ਮਾਸਕ ਨਹੀਂ ਪਾਇਆ, ਇਸ ਲਈ ਰੋਕਿਆ ਹੋਵੇਗਾ ਪਰ ਜਦੋਂ ਮੁਲਾਜ਼ਮ ਨੇ ਕੁੜੀ ਦੀ ਬਾਂਹ ਫੜ੍ਹੀ ਅਤੇ ਉਸ ਨੂੰ ਗੱਡੀ 'ਚ ਪਾ ਕੇ ਭਜਾਉਣ ਲੱਗਾ ਤਾਂ ਕੁੜੀ ਦੀਆਂ ਚੀਕਾਂ ਸੁਣ ਕੇ ਲੋਕਾਂ ਨੇ ਕਾਰ ਨੂੰ ਚਾਰੇ ਪਾਸੇ ਤੋਂ ਘੇਰ ਲਿਆ। ਲੋਕਾਂ ਨੇ ਦੇਖਿਆ ਕੁੜੀ ਬਚਣ ਦਾ ਯਤਨ ਕਰ ਰਹੀ ਹੈ ਤਾਂ ਲੋਕ ਮੁਲਾਜ਼ਮ 'ਤੇ ਟੁੱਟ ਪਏ ਅਤੇ ਕੁੜੀ ਨੂੰ ਸੁਰੱਖਿਅਤ ਬਾਹਰ ਕੱਢ ਕੇ ਮੁਲਾਜ਼ਮ ਦੀ ਖੂਬ ਛਿੱਤਰ-ਪਰੇਡ ਕੀਤੀ, ਜਿਸ ਤੋਂ ਬਾਅਦ ਪੁਲਸ ਨੂੰ ਬੁਲਾਇਆ।

ਪਿਤਾ ਦੀ ਮੌਤ ਤੋਂ ਬਾਅਦ ਵੀ ਨਾ ਪਿਘਲਿਆ ਕਲਯੁਗੀ ਪੁੱਤ ਦਾ ਦਿਲ, ਮਾਂ ਨਾਲ ਕੀਤੀ ਸ਼ਰਮਨਾਕ ਕਰਤੂਤ

ਜਿਵੇਂ ਹੀ ਪੁਲਸ ਉਕਤ ਮੁਲਾਜ਼ਮ ਨੂੰ ਭੀੜ 'ਚੋਂ ਕੱਢ ਕੇ ਥਾਣੇ ਲੈ ਜਾਣ ਲੱਗੀ ਤਾਂ ਲੋਕਾਂ ਨੇ ਇੰਚਾਰਜ ਸਮੇਤ ਪੂਰੀ ਪੁਲਸ ਪਾਰਟੀ ਨੂੰ ਉੱਥੇ ਮੰਡੀ ਦੇ ਅੰਦਰ ਰੋਕ ਲਿਆ। ਲੋਕਾਂ ਦਾ ਕਹਿਣਾ ਸੀ ਕਿ ਜਦ ਤੱਕ ਪੁਲਸ ਉਪਰੋਕਤ ਮੁਲਾਜ਼ਮ ਦੀ ਬੈਲਟ ਅਤੇ ਉਸ ਦੀ ਵਰਦੀ ਨਹੀਂ ਉਤਾਰਦੀ, ਉਦੋਂ ਤੱਕ ਕਿਸੇ ਨੂੰ ਮੰਡੀ ਦੇ ਬਾਹਰ ਨਹੀਂ ਨਿਕਲਣ ਦੇਣਗੇ। 11 ਵਜੇ ਤੱਕ ਪੁਲਸ ਜੱਦੋ-ਜਹਿਦ ਕਰਦੀ ਰਹੀ ਪਰ ਲੋਕਾਂ ਨੇ ਕਿਸੇ ਦੀ ਇਕ ਨਹੀਂ ਸੁਣੀ।

ਪਤਨੀ ਤੋਂ ਦੁਖੀ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ, ਖੁਦ 'ਤੇ ਪੈਟਰੋਲ ਛਿੜਕ ਕੇ ਲਾਈ ਅੱਗ

ਥਾਣਾ ਇੰਚਾਰਜ ਨੇ ਦੱਸਿਆ ਕਿ ਮੁਲਾਜ਼ਮ ਜਗਦੀਸ਼ ਸਿੰਘ ਪੰਜਾਬ ਪੁਲਸ ਅਕੈਡਮੀ ਫਿਲੌਰ 'ਚ ਤਾਇਨਾਤ ਹੈ ਅਤੇ ਆਉਣ ਵਾਲੇ ਪੁਲਸ ਮੁਲਾਜ਼ਮਾਂ ਨੂੰ ਟ੍ਰੇਨਿੰਗ ਦਿੰਦਾ ਹੈ। ਥਾਣਾ ਇੰਚਾਰਜ ਮੁਖਤਿਆਰ ਸਿੰਘ ਨੇ ਲੋਕਾਂ ਨੂੰ ਕਿਹਾ ਕਿ ਉਹ ਮਾਮਲਾ ਦਰਜ ਕਰਕੇ ਮੁਲਾਜ਼ਮ ਨੂੰ ਹਵਾਲਾਤ 'ਚ ਪਾਉਂਦੇ ਸਮੇਂ ਬੈਲਟ ਅਤੇ ਵਰਦੀ ਉਤਰਵਾ ਦੇਣਗੇ ਅਤੇ ਖੁੱਲ੍ਹੇਆਮ ਬਿਨਾਂ ਕਾਰਵਾਈ ਦੇ ਉਹ ਵਰਦੀ ਨਹੀਂ ਉਤਾਰ ਸਕਦੇ। ਜਦੋਂ ਲੋਕ ਨਹੀਂ ਮੰਨੇ ਤਾਂ ਥਾਣਾ ਇੰਚਾਰਜ ਨੇ ਵੀ ਉਪਰੋਕਤ ਮੁਲਾਜ਼ਮ ਦੀ ਜਨਤਾ ਦੇ ਵਿਚਕਾਰ ਕੁੱਟਮਾਰ ਕੀਤੀ।


Dailyhunt
Disclaimer: This story is auto-aggregated by a computer program and has not been created or edited by Dailyhunt. Publisher: Jagbani
Top