Wednesday, 23 Sep, 2.47 am ਜਗ ਬਾਣੀ

ਸੰਗਰੂਰ-ਬਰਨਾਲਾ
ਸੰਗਰੂਰ ਜ਼ਿਲ੍ਹੇ 'ਚ ਕੋਰੋਨਾ ਦੇ 32 ਨਵੇਂ ਮਾਮਲੇ ਆਏ ਸਾਹਮਣੇ

ਸੰਗਰੂਰ,(ਬੇਦੀ)- ਕੋਰੋਨਾ ਨਾਲ ਜ਼ਿਲ੍ਹਾ ਸੰਗਰੂਰ 'ਚ ਅੱਜ ਇਕ ਹੋਰ ਮੌਤ ਹੋ ਗਈ ਅਤੇ 32 ਨਵੇਂ ਮਾਮਲੇ ਸਾਹਮਣੇ ਆਏ ਹਨ। ਜਾਣਕਾਰੀ ਅਨੁਸਾਰ ਸੰਗਰੂਰ ਦੇ 66 ਸਾਲਾ ਵਿਅਕਤੀ ਦੀ ਡੀ. ਐੱਮ. ਸੀ. ਲੁਧਿਆਣਾ 'ਚ ਇਲਾਜ ਦੌਰਾਨ ਮੌਤ ਹੋ ਗਈ। ਜ਼ਿਲੇ 'ਚ ਅੱਜ 32 ਨਵੇਂ ਕੇਸ ਸਾਹਮਣੇ ਆਏ। ਜ਼ਿਲੇ 'ਚ ਹੁਣ ਤੱਕ ਕੁੱਲ ਪਾਜ਼ੇਟਿਵ ਮਾਮਲੇ 3273 ਤੱਕ ਪੁੱਜ ਚੁੱਕੇ ਹਨ ਅਤੇ 2603 ਵਿਅਕਤੀ ਸਿਹਤਯਾਬ ਹੋ ਚੁੱਕੇ ਹਨ ਤੇ ਐਕਟਿਵ ਮਾਮਲੇ 542 ਹਨ ਤੇ ਮੌਤਾਂ ਦਾ ਅੰਕੜਾ 128 ਤੱਕ ਜਾ ਪੁੱਜਾ ਹੈ।

52 ਵਿਅਕਤੀ ਨੇ ਜਿੱਤੀ ਕੋਰੋਨਾ ਤੋਂ ਜੰਗ

ਸੰਗਰੂਰ, (ਬੇਦੀ, ਵਿਵੇਕ ਸਿੰਧਵਾਨੀ, ਯਾਦਵਿੰਦਰ, ਸਿੰਗਲਾ)-ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਚੱਲਦਿਆਂ ਸੰਗਰੂਰ ਜ਼ਿਲੇ ਲਈ ਅੱਜ ਰਾਹਤ ਵਾਲੀ ਖਬਰ ਆਈ ਜਦੋਂ ਮਿਸ਼ਨ ਫਤਿਹ ਤਹਿਤ 52 ਪਾਜ਼ੇਟਿਵ ਮਰੀਜ਼ਾਂ ਨੇ ਕੋਵਿਡ-19 ਵਿਰੁੱਧ ਜੰਗ ਜਿੱਤ ਕੇ ਵੱਖ-ਵੱਖ ਕੋਵਿਡ ਕੇਅਰ ਸੈਂਟਰਾਂ ਤੋਂ ਆਪੋ-ਆਪਣੇ ਘਰਾਂ ਨੂੰ ਵਾਪਸੀ ਕੀਤੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰਾਮਵੀਰ ਨੇ ਦਿੱਤੀ। ਰਾਮਵੀਰ ਨੇ ਦੱਸਿਆ ਕਿ ਅੱਜ ਸਫ਼ਲ ਇਲਾਜ ਤੋਂ ਬਾਅਦ ਘਰਾਂ ਨੂੰ ਪਰਤੇ ਮਰੀਜ਼ਾਂ 'ਚੋਂ ਸਿਵਲ ਹਸਪਤਾਲ ਸੰਗਰੂਰ ਤੋਂ 3, ਪਟਿਆਲਾ ਤੋਂ 2, ਮੋਹਾਲੀ ਤੋਂ 1, ਲੁਧਿਆਣਾ ਤੋਂ 2 ਅਤੇ 44 ਨੇ ਹੋਮਆਈਸੋਲੇਸ਼ਨ ਤੋਂ ਛੁੱਟੀ ਮਿਲਣ ਤੋਂ ਬਾਅਦ ਆਪੋ-ਆਪਣੇ ਘਰ ਪਰਤੇ ਹਨ।

ਸੰਗਰੂਰ ਅਪਡੇਟ

ਕੁੱਲ ਕੇਸ-3273

ਠੀਕ ਹੋਏ-2603

ਐਕਟਿਵ ਕੇਸ-542

ਮੌਤਾਂ-128

ਬਰਨਾਲਾ 'ਚ ਕੋਰੋਨਾ ਦਾ ਅੰਕੜਾ ਪੁੱਜਾ 1700 ਤੋਂ ਪਾਰ

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)-ਜ਼ਿਲਾ ਬਰਨਾਲਾ 'ਚ ਹੁਣ ਤੱਕ 27584 ਮਰੀਜ਼ਾਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ 'ਚੋਂ 1700 ਮਰੀਜ਼ ਪਾਜ਼ੇਟਿਵ ਪਾਏ ਗਏ ਹਨ ਅਤੇ 25139 ਕੇਸ ਨੈਗੇਟਿਵ ਪਾਏ ਗਏ ਹਨ ਅਤੇ 745 ਮਰੀਜ਼ਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਜ਼ਿਲੇ 'ਚੋਂ ਹੁਣ ਤੱਕ 1245 ਮਰੀਜ਼ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ। ਜਦੋਂਕਿ ਜ਼ਿਲਾ ਬਰਨਾਲਾ 'ਚ ਕੋਰੋਨਾ ਵਾਇਰਸ ਦੇ 22 ਨਵੇਂ ਕੇਸ ਸਾਹਮਣੇ ਆਏ ਹਨ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਗੁਰਿੰਦਰਵੀਰ ਸਿੰਘ ਨੇ ਦੱਸਿਆ ਕਿ ਸ਼ਹਿਰ ਬਰਨਾਲਾ ਦੇ ਵੱਖ-ਵੱਖ ਹਿੱਸਿਆਂ 'ਚੋਂ 11 ਕੇਸ, ਬਲਾਕ ਧਨੌਲਾ 'ਚੋਂ 3 ਕੇਸ ਜਦੋਂਕਿ ਬਲਾਕ ਮਹਿਲ ਕਲਾਂ 'ਚੋਂ 3 ਅਤੇ ਬਲਾਕ ਤਪਾ 'ਚੋਂ 5 ਕੇਸ ਸਾਹਮਣੇ ਆਏ ਹਨ। ਹੁਣ ਤੱਕ ਜ਼ਿਲਾ ਬਰਨਾਲਾ 'ਚ 1700 ਕੇਸ ਸਾਹਮਣੇ ਆਏ ਹਨ। ਜਿਸ 'ਚੋਂ 24 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਗਏ ਹਨ। 418 ਕੇਸ ਐਕਟਿਵ ਹਨ। ਹੁਣ ਤੱਕ ਜ਼ਿਲੇ 'ਚ ਕੁੱਲ 37 ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਬਲਾਕ ਵਾਈਜ਼ ਵੇਰਵਾ ਬਰਨਾਲਾ ਅਰਬਨ

ਕਨਫਰਮ ਕੇਸ 993

ਡਿਸਚਾਰਜ 729

ਐਕਟਿਵ 243

ਮੌਤ 21

ਬਲਾਕ ਤਪਾ

ਕਨਫਰਮ ਕੇਸ 351

ਡਿਸਚਾਰਜ 278

ਐਕਟਿਵ 68

ਮੌਤ 5

ਬਲਾਕ ਧਨੌਲਾ

ਕਨਫਰਮ ਕੇਸ 208

ਡਿਸਚਾਰਜ 137

ਐਕਟਿਵ 65

ਮੌਤ 6

ਬਲਾਕ ਮਹਿਲ ਕਲਾਂ

ਕਨਫਰਮ ਕੇਸ 148

ਡਿਸਚਾਰਜ 101

ਐਕਟਿਵ 42

ਮੌਤ 5

ਬਰਨਾਲਾ ਆਪਡੇਟ

ਕੁੱਲ ਕੇਸ-1700

ਠੀਕ ਹੋਏ-1245

ਐਕਟਿਵ ਕੇਸ-418

ਮੌਤਾਂ-37

Dailyhunt
Disclaimer: This story is auto-aggregated by a computer program and has not been created or edited by Dailyhunt. Publisher: Jagbani
Top