Saturday, 19 Sep, 3.01 am ਜਗ ਬਾਣੀ

ਤਰਨਤਾਰਨ
ਤਰਨਤਾਰਨ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ 28 ਲੋਕਾਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ, 2 ਮਰੀਜ਼ਾਂ ਦੀ ਮੌਤ

ਤਰਨਤਾਰਨ,(ਰਮਨ)- ਕੋਰੋਨਾ ਮਹਾਮਾਰੀ ਜਿਸ ਕਾਰਨ ਸਾਰੇ ਦੇਸ਼ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਇਸੇ ਤਹਿਤ ਸ਼ੁੱਕਰਵਾਰ ਜ਼ਿਲ੍ਹੇ ਅੰਦਰ 28 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿੰਨ੍ਹਾਂ 'ਚ ਡਿਪਟੀ ਕਮਿਸ਼ਨਰ ਦਫਤਰ ਦੇ ਕਰਮਚਾਰੀ, ਸਿੱਖਿਆ ਵਿਭਾਗ, ਪੰਜਾਬ ਨੈਸ਼ਨਲ ਬੈਂਕ ਕਰਮਚਾਰੀਆਂ ਤੋਂ ਇਲਾਵਾ ਹੋਰ ਪ੍ਰਾਈਵੇਟ ਕਰਮਚਾਰੀ ਸ਼ਾਮਲ ਹਨ। ਉੱਥੇ ਹੀ 2 ਮਰੀਜ਼ਾਂ ਦੀ ਮੌਤ ਵੀ ਹੋ ਗਈ ਹੈ।

ਜਾਣਕਾਰੀ ਅਨੁਸਾਰ ਸੰਘਾ ਸਿੰਘ (62) ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਕੋਹਾੜਕਾ ਨੂੰ 9 ਸਤੰਬਰ ਤੋਂ ਕੋਰੋਨਾ ਸਬੰਧੀ ਲੱਛਣ ਆਉਣੇ ਸ਼ੁਰੂ ਹੋਏ, ਜਿਸ ਤਹਿਤ ਉਨ੍ਹਾਂ ਦੀ ਕੋਰੋਨਾ ਰਿਪੋਰਟ 12 ਸਤੰਬਰ ਨੂੰ ਪਾਜ਼ੇਟਿਵ ਆ ਗਈ ਅਤੇ ਨਿਮੂਨੀਆ ਤਹਿਤ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਲਾਜ਼ ਦੌਰਾਨ ਸ਼ੁੱਕਰਵਾਰ ਨੂੰ ਸੰਘਾ ਸਿੰਘ ਦੀ ਮੌਤ ਹੋ ਗਈ। ਇਸੇ ਤਰ੍ਹਾਂ ਕੁਲਦੀਪ ਕੌਰ (63) ਪਤਨੀ ਅਮਰੀਕ ਸਿੰਘ ਵਾਸੀ ਪਿੰਡ ਕਲਸੀਆਂ ਕਲਾਂ ਦੀ ਕੋਰੋਨਾ ਪੀੜਤ ਦੌਰਾਨ ਅੱਜ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਸੀ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਤੋ ਇਲਾਵਾ ਜ਼ਿਲੇ ਤੋਂ ਭੇਜੇ ਗਏ 239 ਸੈਂਪਲਾਂ ਦੀਆਂ ਰਿਪੋਰਟਾਂ ਦੌਰਾਨ 28 ਵਿਅਕਤੀ ਪਾਜ਼ੇਟਿਵ ਪਾਏ ਗਏ ਹਨ। ਜਿੰਨ੍ਹਾਂ ਦੇ ਇਲਾਜ਼ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁੱਣ ਤੱਕ ਲਏ ਗਏ ਸੈਂਪਲਾਂ ਦੌਰਾਨ 34243 ਨੈਗੇਟਿਵ, 1332 ਪਾਜ਼ੇਟਿਵ ਅਤੇ 48 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਦਕਿ 648 ਦੀਆਂ ਰਿਪੋਰਟਾਂ ਆਉਣੀਆਂ ਬਾਕੀ ਹਨ। ਉਨ੍ਹਾਂ ਅਪੀਲ ਕੀਤੀ ਕਿ ਇਸ ਬਿਮਾਰੀ ਦੀ ਪਛਾਣ ਅਤੇ ਸਮੇਂ 'ਤੇ ਇਲਾਜ਼ ਕਰਵਾਉਣ ਲਈ ਲੋਕ ਜਿਆਦਾ ਤੋਂ ਜ਼ਿਆਦਾ ਕੋਰੋਨਾ ਟੈਸਟ ਕਰਵਾਉਣ।

Dailyhunt
Disclaimer: This story is auto-aggregated by a computer program and has not been created or edited by Dailyhunt. Publisher: Jagbani
Top