Dailyhunt
ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ: ਪਾਕਿਸਤਾਨੀ ਸਮੱਗਲਰਾਂ ਦੇ ਸੰਪਰਕ ਵਿੱਚ ਰਹਿਣ ਵਾਲਾ ਨੌਜਵਾਨ IED ਸਮੇਤ ਕਾਬੂ, ਵੱਡੀ ਸਾਜ਼ਿਸ਼ ਨਾਕਾਮ

ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ: ਪਾਕਿਸਤਾਨੀ ਸਮੱਗਲਰਾਂ ਦੇ ਸੰਪਰਕ ਵਿੱਚ ਰਹਿਣ ਵਾਲਾ ਨੌਜਵਾਨ IED ਸਮੇਤ ਕਾਬੂ, ਵੱਡੀ ਸਾਜ਼ਿਸ਼ ਨਾਕਾਮ

ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਸੀ.ਆਈ.ਏ (CIA) ਸਟਾਫ਼ ਅਤੇ ਥਾਣਾ ਅਜਨਾਲਾ ਦੀ ਸਾਂਝੀ ਟੀਮ ਨੇ ਸਰਹੱਦੀ ਖੇਤਰ ਵਿੱਚੋਂ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 530 ਗ੍ਰਾਮ ਆਈਈਡੀ (IED) ਤੇ ਹੋਰ ਖ਼ਤਰਨਾਕ ਸਮੱਗਰੀ ਬਰਾਮਦ ਕੀਤੀ। ਪੁਲਿਸ ਅਨੁਸਾਰ ਮੁਲਜ਼ਮ ਪਾਕਿਸਤਾਨੀ ਸਮੱਗਲਰਾਂ ਦੇ ਇਸ਼ਾਰੇ 'ਤੇ ਕਿਸੇ ਵੱਡੀ ਦਹਿਸ਼ਤਗਰਦ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਸੀ।

ਮੁਲਜ਼ਮ ਦੀ ਪਛਾਣ ਅਤੇ ਪਾਕਿਸਤਾਨੀ ਸਬੰਧ

ਫੜੇ ਗਏ ਮੁਲਜ਼ਮ ਦੀ ਪਛਾਣ ਹਰਮਨ ਸਿੰਘ ਪੁੱਤਰ ਮੇਜਰ ਸਿੰਘ, ਵਾਸੀ ਪਿੰਡ ਉਮਰਪੁਰਾ (ਤਹਿਸੀਲ ਅਜਨਾਲਾ) ਵਜੋਂ ਹੋਈ ਹੈ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਹਰਮਨ ਪਾਕਿਸਤਾਨ ਵਿੱਚ ਬੈਠੇ ਸਮੱਗਲਰਾਂ ਦੇ ਲਗਾਤਾਰ ਸੰਪਰਕ ਵਿੱਚ ਸੀ। ਉਸ ਨੇ ਫਰਵਰੀ 2026 ਵਿੱਚ ਪਾਕਿਸਤਾਨੀ ਹੈਂਡਲਰਾਂ ਦੇ ਇਸ਼ਾਰੇ 'ਤੇ ਹੀ ਵਿਸਫੋਟਕ ਸਮੱਗਰੀ ਅਤੇ ਆਈਈਡੀ ਦੀ ਖੇਪ ਪ੍ਰਾਪਤ ਕੀਤੀ ਸੀ।

ਬਰਾਮਦ ਕੀਤੀ ਗਈ ਸਮੱਗਰੀ

ਪੁਲਿਸ ਨੇ ਮੁਲਜ਼ਮ ਕੋਲੋਂ ਤਲਾਸ਼ੀ ਦੌਰਾਨ IED ਕਰੀਬ 530 ਗ੍ਰਾਮ ਜ਼ਿੰਦਾ ਵਿਸਫੋਟਕ, ਸਹਾਇਕ ਸਮੱਗਰੀ ਇੱਕ ਪੀਟੀਡੀ (PTD) ਸਵਿੱਚ ਅਤੇ ਇੱਕ ਵੋਲਟੇਜ ਬੈਟਰੀ, ਵਾਹਨ ਇੱਕ ਬਿਨਾਂ ਨੰਬਰ ਪਲੇਟ ਵਾਲਾ ਮੋਟਰਸਾਈਕਲ ਬਰਾਮਦ ਕੀਤਾ ਹੈ।

सम्बंधित ख़बरें

By Anil_Thakur 4 Apr 2026,

By Anil_Thakur 4 Apr 2026,

By Anil_Thakur 4 Apr 2026,

ਪੁਲਿਸ ਨੇ ਨਾਕਾਮ ਕੀਤੀ ਵੱਡੀ ਵਾਰਦਾਤ

ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਅਧਿਕਾਰੀਆਂ ਅਨੁਸਾਰ, ਹਰਮਨ ਸਿੰਘ ਪਾਕਿਸਤਾਨੀ ਆਕਾਵਾਂ ਦੇ ਨਿਰਦੇਸ਼ਾਂ 'ਤੇ ਕਿਸੇ ਜਨਤਕ ਥਾਂ ਜਾਂ ਸੰਵੇਦਨਸ਼ੀਲ ਇਲਾਕੇ ਨੂੰ ਨਿਸ਼ਾਨਾ ਬਣਾਉਣ ਦੀ ਫਿਰਾਕ ਵਿੱਚ ਸੀ। ਵਾਰਦਾਤ ਤੋਂ ਪਹਿਲਾਂ ਹੀ ਸੀ.ਆਈ.ਏ ਟੀਮ ਨੇ ਮੁਸਤੈਦੀ ਦਿਖਾਉਂਦੇ ਹੋਏ ਉਸ ਨੂੰ ਦਬੋਚ ਲਿਆ।

ਜਾਂਚ ਜਾਰੀ: ਹੋਰ ਖੁਲਾਸੇ ਹੋਣ ਦੀ ਉਮੀਦ

ਪੁਲਿਸ ਵੱਲੋਂ ਮੁਲਜ਼ਮ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹਰਮਨ ਦੇ ਨਾਲ ਇਸ ਨੈੱਟਵਰਕ ਵਿੱਚ ਹੋਰ ਕਿੰਨੇ ਲੋਕ ਸ਼ਾਮਲ ਹਨ ਅਤੇ ਉਸ ਨੂੰ ਇਹ ਵਿਸਫੋਟਕ ਕਿੱਥੇ ਪਹੁੰਚਾਉਣ ਲਈ ਕਿਹਾ ਗਿਆ ਸੀ। ਸਰਹੱਦੀ ਖੇਤਰ ਵਿੱਚ ਇਸ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

ਬਰਨਾਲਾ 'ਚ ਹੰਗਾਮਾ: ਇਨਸਾਫ਼ ਲਈ ਪਾਣੀ ਵਾਲੀ ਟੰਕੀ 'ਤੇ ਚੜ੍ਹੀਆਂ ਅੰਮ੍ਰਿਤਧਾਰੀ ਮਾਂ-ਧੀ, ਪਤੀ ਅਤੇ ਪੁਲਿਸ 'ਤੇ ਲਾਏ ਗੰਭੀਰ ਦੋਸ਼

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Dailyhunt
Disclaimer: This content has not been generated, created or edited by Dailyhunt. Publisher: Living India News