Dailyhunt Logo
  • Light mode
    Follow system
    Dark mode
    • Play Story
    • App Story
Amritsar Attack : ਮਜੀਠਾ 'ਚ ਜ਼ਮੀਨੀ ਵਿਵਾਦ ਨੇ ਧਾਰਿਆ ਭਿਆਨਕ ਰੂਪ: ਔਰਤ 'ਤੇ ਕਹੀ ਨਾਲ ਹਮਲੇ ਦੀ ਵੀਡੀਓ ਵਾਇਰਲ; ਹੱਕ 'ਚ ਉੱਤਰੀ ਉਗਰਾਹਾਂ ਜਥੇਬੰਦੀ ਨੇ ਚੱਕਾ ਜਾਮ ਕੀਤਾ

Amritsar Attack : ਮਜੀਠਾ 'ਚ ਜ਼ਮੀਨੀ ਵਿਵਾਦ ਨੇ ਧਾਰਿਆ ਭਿਆਨਕ ਰੂਪ: ਔਰਤ 'ਤੇ ਕਹੀ ਨਾਲ ਹਮਲੇ ਦੀ ਵੀਡੀਓ ਵਾਇਰਲ; ਹੱਕ 'ਚ ਉੱਤਰੀ ਉਗਰਾਹਾਂ ਜਥੇਬੰਦੀ ਨੇ ਚੱਕਾ ਜਾਮ ਕੀਤਾ

Living India News 1 month ago

ਜੀਠਾ/ਅੰਮ੍ਰਿਤਸਰ: ਹਲਕਾ ਮਜੀਠਾ ਦੇ ਪਿੰਡ ਮਰੜੀ ਖੁਰਦ ਵਿਖੇ ਜ਼ਮੀਨੀ ਝਗੜੇ ਨੂੰ ਲੈ ਕੇ ਇੱਕ ਬੇਹੱਦ ਭਿਆਨਕ ਮਾਮਲਾ ਸਾਹਮਣੇ ਆਇਆ ਹੈ। ਜ਼ਮੀਨ ਦੇ ਚੱਲ ਰਹੇ ਵਿਵਾਦ ਦੌਰਾਨ ਇੱਕ ਬਜ਼ੁਰਗ ਵਿਅਕਤੀ ਵੱਲੋਂ ਔਰਤ 'ਤੇ ਕਹੀ ਨਾਲ ਬੇਰਹਿਮੀ ਨਾਲ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਵਿੱਚ ਔਰਤ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ, ਜਿਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਇਸ ਵਾਰਦਾਤ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਇਲਾਕੇ ਵਿੱਚ ਤਣਾਅ ਵਧ ਗਿਆ ਹੈ।

ਪੀੜਤ ਔਰਤ ਦੇ ਹੱਕ ਵਿੱਚ ਨਿੱਤਰੀ ਕਿਸਾਨ ਯੂਨੀਅਨ

ਔਰਤ 'ਤੇ ਹੋਏ ਇਸ ਹਮਲੇ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਪੀੜਤ ਪਰਿਵਾਰ ਦੇ ਹੱਕ ਵਿੱਚ ਨਿੱਤਰ ਆਈ ਹੈ। ਜਥੇਬੰਦੀ ਵੱਲੋਂ ਕੱਥੂਨੰਗਲ ਥਾਣੇ ਦੇ ਬਾਹਰ ਲਗਾਤਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਮਜੀਠਾ ਬਲਾਕ ਦੇ ਪ੍ਰਧਾਨ ਜਗਜੀਵਨ ਸਿੰਘ ਤਲਵੰਡੀ ਨੇ ਦੋਸ਼ ਲਾਇਆ ਕਿ ਉਹ ਇਸ ਮਾਮਲੇ ਨੂੰ ਲੈ ਕੇ ਕਈ ਵਾਰ ਪੁਲਿਸ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ, ਪਰ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਜ਼ਮੀਨੀ ਝਗੜਿਆਂ ਤੋਂ ਇਲਾਵਾ ਇੱਕ ਮਾਮਲਾ ਟ੍ਰੈਵਲ ਏਜੰਟ ਵੱਲੋਂ ਮਾਰੀ ਗਈ ਠੱਗੀ ਦਾ ਵੀ ਹੈ, ਜਿਸ ਦੀ ਦਰਖ਼ਾਸਤ ਮਜੀਠਾ ਦੇ ਡੀਐਸਪੀ (DSP) ਕੋਲ ਲੰਬੇ ਸਮੇਂ ਤੋਂ ਪੈਂਡਿੰਗ ਪਈ ਹੈ।

ਮੰਗਾਂ ਦੀ ਸੁਣਵਾਈ ਨਾ ਹੋਣ 'ਤੇ ਕੱਥੂਨੰਗਲ ਰੋਡ ਕੀਤਾ ਜਾਮ

ਕਿਸਾਨ ਆਗੂਆਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਪਹਿਲਾਂ ਹੀ ਕਈ ਰਾਸ਼ਟਰੀ ਅਤੇ ਸਥਾਨਕ ਮੁੱਦਿਆਂ-ਜਿਵੇਂ ਭਾਰਤ-ਅਮਰੀਕਾ ਸਮਝੌਤਾ, ਹੜ੍ਹ ਪੀੜਤਾਂ ਨੂੰ ਮੁਆਵਜ਼ਾ, ਬੀਜ-ਬਿਜਲੀ ਐਕਟ ਅਤੇ ਨਰੇਗਾ ਦੀ ਬਹਾਲੀ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਆਗੂਆਂ ਨੇ ਤੇਲ-ਗੈਸ ਦੀਆਂ ਵਧਦੀਆਂ ਕੀਮਤਾਂ ਅਤੇ ਖਾਦ ਦੀ ਕਿੱਲਤ ਖ਼ਿਲਾਫ਼ 2 ਜੂਨ ਨੂੰ ਵੱਡੇ ਪ੍ਰਦਰਸ਼ਨ ਦਾ ਐਲਾਨ ਵੀ ਕੀਤਾ ਹੋਇਆ ਹੈ। ਉਨ੍ਹਾਂ ਆਖਿਆ ਕਿ ਜਦੋਂ ਥਾਣੇ ਅੱਗੇ ਚੱਲ ਰਹੇ ਧਰਨੇ ਦੌਰਾਨ ਕੋਈ ਉੱਚ ਅਧਿਕਾਰੀ ਗੱਲਬਾਤ ਲਈ ਨਹੀਂ ਪਹੁੰਚਿਆ, ਤਾਂ ਮਜਬੂਰਨ ਕਿਸਾਨਾਂ ਨੂੰ ਕੱਥੂਨੰਗਲ ਰੋਡ ਜਾਮ ਕਰਨਾ ਪਿਆ। ਲਗਭਗ ਇੱਕ ਘੰਟਾ ਸੜਕ ਪੂਰੀ ਤਰ੍ਹਾਂ ਜਾਮ ਰਹੀ ਅਤੇ ਕਿਸਾਨਾਂ ਨੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।

सम्बंधित ख़बरें

By Sonam Malhotra 31 May 2026,

ਤੇਲ ਦੀਆਂ ਵਧਦੀਆਂ ਕੀਮਤਾਂ 'ਤੇ ਕਾਂਗਰਸ ਦਾ 'ਹੱਲਾ ਬੋਲ': ਅਜਨਾਲਾ 'ਚ ਮੋਦੀ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ, ਕੇਂਦਰ ਨੂੰ ਘੇਰਿਆ

By Sonam Malhotra 30 May 2026,

Health department on high alert regarding Ebola virus: ਕਰਨਾਲ ਦੇ ਸਿਵਲ ਹਸਪਤਾਲ 'ਚ ਬਣੇਗਾ 10 ਬੈੱਡਾਂ ਦਾ ਵਿਸ਼ੇਸ਼ ਆਈਸੋਲੇਸ਼ਨ ਵਾਰਡ

By Sonam Malhotra 30 May 2026,

ਪੁਲਿਸ ਦੇ ਭਰੋਸੇ ਤੋਂ ਬਾਅਦ ਜਾਮ ਖੋਲ੍ਹਿਆ

ਮਾਹੌਲ ਗਰਮਾਉਂਦਾ ਦੇਖ ਏਐਸਆਈ (ASI) ਅਮਨਦੀਪ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਉੱਚ ਅਧਿਕਾਰੀਆਂ ਨਾਲ ਰਾਬਤਾ ਕਾਇਮ ਕੀਤਾ। ਉਨ੍ਹਾਂ ਕਿਸਾਨ ਜਥੇਬੰਦੀਆਂ ਕੋਲੋਂ ਮੰਗ ਪੱਤਰ ਲਿਆ ਅਤੇ ਭਰੋਸਾ ਦਿਵਾਇਆ ਕਿ ਵਾਇਰਲ ਵੀਡੀਓ ਦੇ ਮਾਮਲੇ ਸਮੇਤ ਬਾਕੀ ਸਾਰੇ ਮਸਲਿਆਂ ਦਾ ਫ਼ੋਰੀ ਅਤੇ ਕਾਨੂੰਨੀ ਹੱਲ ਕੱਢਿਆ ਜਾਵੇਗਾ। ਪੁਲਿਸ ਦੇ ਇਸ ਠੋਸ ਭਰੋਸੇ ਤੋਂ ਬਾਅਦ ਯੂਨੀਅਨ ਨੇ ਸੜਕ ਖਾਲੀ ਕਰ ਦਿੱਤੀ ਅਤੇ ਧਰਨਾ ਮੁਲਤਵੀ ਕਰ ਦਿੱਤਾ।

ਦੂਜੇ ਪੱਖ ਦਾ ਦਾਅਵਾ

ਦੂਜੇ ਪਾਸੇ, ਕਹੀ ਮਾਰਨ ਵਾਲੇ ਬਜ਼ੁਰਗ ਵਿਅਕਤੀ ਮੇਜਰ ਸਿੰਘ ਨੇ ਆਪਣੇ ਬਚਾਅ ਵਿੱਚ ਤਰਕ ਦਿੰਦਿਆਂ ਕਿਹਾ ਕਿ ਉਸ ਨੇ ਇਹ ਕਦਮ ਸਿਰਫ਼ ਆਪਣੀ ਜਾਨ ਬਚਾਉਣ ਲਈ ਚੁੱਕਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਉਹ ਮੌਕੇ 'ਤੇ ਕਹੀ ਨਾ ਚਲਾਉਂਦਾ ਤਾਂ ਸਾਹਮਣੇ ਵਾਲੀ ਧਿਰ ਨੇ ਉਸ ਨੂੰ ਜਾਨੋਂ ਮਾਰ ਦੇਣਾ ਸੀ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

Narwana Ransom : ਫਿਰੌਤੀ ਮੰਗਣ ਵਾਲੇ ਬਦਮਾਸ਼ਾਂ ਦੀ ਪੁਲਿਸ ਨੇ ਕੱਢੀ ਆਕੜ, ਵਪਾਰੀ ਅੱਗੇ ਹੱਥ ਜੋੜ ਮੰਗੀ ਮਾਫ਼ੀ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Dailyhunt
Disclaimer: This content has not been generated, created or edited by Dailyhunt. Publisher: Living India News