Dailyhunt Logo
  • Light mode
    Follow system
    Dark mode
    • Play Story
    • App Story
Chandigarh Missing : ਚੰਡੀਗੜ੍ਹ ਦੇ ਮਨੀਮਾਜਰਾ ਤੋਂ 45 ਸਾਲਾ ਧਰਮਿੰਦਰ ਕੁਮਾਰ ਲਾਪਤਾ, ਭਾਲ ਲਈ ਪੁਲਿਸ ਨੇ ਜਨਤਾ ਤੋਂ ਮੰਗੀ ਮਦਦ

Chandigarh Missing : ਚੰਡੀਗੜ੍ਹ ਦੇ ਮਨੀਮਾਜਰਾ ਤੋਂ 45 ਸਾਲਾ ਧਰਮਿੰਦਰ ਕੁਮਾਰ ਲਾਪਤਾ, ਭਾਲ ਲਈ ਪੁਲਿਸ ਨੇ ਜਨਤਾ ਤੋਂ ਮੰਗੀ ਮਦਦ

Living India News 2 weeks ago

ਚੰਡੀਗੜ੍ਹ : ਚੰਡੀਗੜ੍ਹ ਦੇ ਮਨੀਮਾਜਰਾ ਇਲਾਕੇ ਤੋਂ ਇੱਕ 45 ਸਾਲਾ ਵਿਅਕਤੀ ਦੇ ਰਹੱਸਮਈ ਹਾਲਾਤ ਵਿੱਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਲਾਪਤਾ ਵਿਅਕਤੀ ਦੀ ਪਛਾਣ ਧਰਮਿੰਦਰ ਕੁਮਾਰ ਵਜੋਂ ਹੋਈ ਹੈ, ਜੋ ਕਿ ਮੋਰੀ ਗੇਟ ਸਥਿਤ ਚੂੜੀਆਂ ਵਾਲਾ ਮੁਹੱਲਾ (ਮਕਾਨ ਨੰਬਰ 1475) ਦਾ ਰਹਿਣ ਵਾਲਾ ਹੈ। ਇਸ ਸਬੰਧੀ ਮਨੀਮਾਜਰਾ ਪੁਲਿਸ ਥਾਣੇ ਵਿੱਚ ਰਿਪੋਰਟ (DDR ਨੰਬਰ 09, ਮਿਤੀ 17.06.2026) ਦਰਜ ਕਰ ਲਈ ਗਈ ਹੈ ਅਤੇ ਪੁਲਿਸ ਵੱਲੋਂ ਉਸਦੀ ਭਾਲ ਲਈ ਇਲੈਕਟ੍ਰਾਨਿਕ ਮੀਡੀਆ ਰਾਹੀਂ ਤਸਵੀਰ ਅਤੇ ਹੁਲੀਆ ਜਾਰੀ ਕਰਕੇ ਆਮ ਲੋਕਾਂ ਤੋਂ ਸਹਿਯੋਗ ਮੰਗਿਆ ਗਿਆ ਹੈ।

ਹਰ ਜਗ੍ਹਾ ਲੱਭਣ 'ਤੇ ਵੀ ਨਹੀਂ ਮਿਲਿਆ ਕੋਈ ਸੁਰਾਗ

ਧਰਮਿੰਦਰ ਕੁਮਾਰ ਦੀ ਪਤਨੀ ਨੀਤੂ ਰਾਣੀ ਵੱਲੋਂ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਮੁਤਾਬਕ, ਉਸਦਾ ਪਤੀ ਬਿਨਾਂ ਕਿਸੇ ਨੂੰ ਕੁਝ ਦੱਸੇ ਅਚਾਨਕ ਘਰੋਂ ਚਲਿਆ ਗਿਆ। ਪਰਿਵਾਰ ਨੇ ਆਪਣੇ ਪੱਧਰ 'ਤੇ ਰਿਸ਼ਤੇਦਾਰੀਆਂ ਅਤੇ ਹਰ ਸੰਭਵ ਜਗ੍ਹਾ 'ਤੇ ਉਸਦੀ ਕਾਫੀ ਖੋਜਬੀਨ ਕੀਤੀ, ਪਰ ਅਜੇ ਤੱਕ ਉਸਦਾ ਕੋਈ ਪਤਾ ਨਹੀਂ ਲੱਗ ਸਕਿਆ। ਪਰਿਵਾਰ ਦੀ ਚਿੰਤਾ ਨੂੰ ਦੇਖਦੇ ਹੋਏ ਹੁਣ ਪੁਲਿਸ ਨੇ ਮਾਮਲੇ ਵਿੱਚ ਤੇਜ਼ੀ ਲਿਆਉਂਦਿਆਂ ਇਸ ਖ਼ਬਰ ਅਤੇ ਤਸਵੀਰ ਨੂੰ ਇਲੈਕਟ੍ਰਾਨਿਕ ਮੀਡੀਆ 'ਤੇ ਨਸ਼ਰ ਕਰਨ ਦੀ ਇਜਾਜ਼ਤ ਮੰਗੀ ਹੈ ਤਾਂ ਜੋ ਉਸਦਾ ਜਲਦ ਤੋਂ ਜਲਦ ਪਤਾ ਲਗਾਇਆ ਜਾ ਸਕੇ।

ਲਾਪਤਾ ਵਿਅਕਤੀ ਦੀ ਪਹਿਚਾਣ

ਉਮਰ: ਲਗਭਗ 45 ਸਾਲ
ਕੱਦ: ਕਰੀਬ 5 ਫੁੱਟ 4 ਇੰਚ
ਰੰਗ: ਕਣਕਵੰਨਾ (Wheatish)
ਸਰੀਰਕ ਬਣਤਰ: ਸਾਧਾਰਨ
ਭਾਸ਼ਾ: ਹਿੰਦੀ
ਕੱਪੜੇ: ਲਾਪਤਾ ਹੋਣ ਸਮੇਂ ਉਸਨੇ ਕਰੀਮ ਰੰਗ ਦੀ ਟੀ-ਸ਼ਰਟ ਅਤੇ ਹਰੇ ਰੰਗ ਦੀ ਪੈਂਟ ਪਾਈ ਹੋਈ ਸੀ।
ਪੈਰਾਂ ਵਿੱਚ: ਸਲਿਪਰ (ਚੱਪਲ)
ਖ਼ਾਸ ਪਛਾਣ ਚਿੰਨ੍ਹ: ਅੱਖ ਦੇ ਕੋਲ ਸੱਟ/ਸਕਾਰ (Scar) ਦਾ ਨਿਸ਼ਾਨ ਹੈ।

सम्बंधित ख़बरें

13 ਸਾਲ ਪਹਿਲਾਂ ਰੇਲ ਹਾਦਸੇ 'ਚ ਦੋਵੇਂ ਲੱਤਾਂ ਗਵਾ ਚੁੱਕਿਆ ਸੋਨੂ ਕੁਮਾਰ ਲਾਚਾਰ, ਗਠੀਏ ਨਾਲ ਪੀੜਤ ਪਤਨੀ ਘਰਾਂ 'ਚ ਕੰਮ ਕਰਕੇ ਪਾਲ ਰਹੀ ਪਰਿਵਾਰ

By Sonam Malhotra 12 Jul 2026,

By Sonam Malhotra 12 Jul 2026,

ਸਾਬਕਾ ਖਾੜਕੂ ਨਿਸ਼ਾਨ ਸਿੰਘ ਕਲਾਨੌਰ ਦਾ ਵੱਡਾ ਦਾਅਵਾ: ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਅੰਮ੍ਰਿਤਸਰ ਜੇਲ੍ਹ 'ਚ ਐਸ.ਐਸ.ਪੀ. ਅਜੀਤ ਸੰਧੂ 'ਤੇ ਕੀਤਾ ਸੀ ਹਮਲਾ

By Sonam Malhotra 12 Jul 2026,

Dailyhunt
Disclaimer: This content has not been generated, created or edited by Dailyhunt. Publisher: Living India News