Dailyhunt Logo
  • Light mode
    Follow system
    Dark mode
    • Play Story
    • App Story
Controversy erupts in Kapurthala: ਸੂਫ਼ੀ ਗਾਇਕ ਰੀਤੂ ਮੀਰ ਅਤੇ ਮੰਗੀ ਖ਼ਾਨ ਖਿਲਾਫ਼ ਸੂਫ਼ੀ ਦਰਬਾਰ ਦੇ ਸਾਈਂਆਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ

Controversy erupts in Kapurthala: ਸੂਫ਼ੀ ਗਾਇਕ ਰੀਤੂ ਮੀਰ ਅਤੇ ਮੰਗੀ ਖ਼ਾਨ ਖਿਲਾਫ਼ ਸੂਫ਼ੀ ਦਰਬਾਰ ਦੇ ਸਾਈਂਆਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ

Living India News 3 months ago

ਕਪੂਰਥਲਾ : ਸੂਫ਼ੀ ਗਾਇਕੀ ਅਤੇ ਧਾਰਮਿਕ ਕਲਾਮਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦੇ ਮਾਮਲੇ ਨੂੰ ਲੈ ਕੇ ਕਪੂਰਥਲਾ ਵਿੱਚ ਵਿਵਾਦ ਖੜ੍ਹਾ ਹੋ ਗਿਆ ਹੈ। ਇੱਥੋਂ ਦੇ ਸੂਫ਼ੀ ਦਰਬਾਰ ਨਾਲ ਜੁੜੇ ਸਾਈਂਆਂ ਅਤੇ ਸ਼ਰਧਾਲੂਆਂ ਵੱਲੋਂ ਮਸ਼ਹੂਰ ਸੂਫ਼ੀ ਗਾਇਕਾ ਰੀਤੂ ਮੀਰ ਅਤੇ ਗਾਇਕ ਮੰਗੀ ਖ਼ਾਨ ਖ਼ਿਲਾਫ਼ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਕੰਜਲੀ ਰੋਡ 'ਤੇ ਸਥਿਤ ਪੰਜ ਪੀਰ ਦਰਬਾਰ ਤੋਂ ਲੈ ਕੇ ਸ਼ਹੀਦ ਭਗਤ ਸਿੰਘ ਚੌਕ ਤੱਕ ਇੱਕ ਵਿਸ਼ਾਲ ਰੋਸ ਮਾਰਚ ਕੱਢਿਆ ਅਤੇ ਦੋਵਾਂ ਗਾਇਕਾਂ ਦਾ ਪੁਤਲਾ ਫੂਕ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ।

'ਰੋਕਣ ਦੇ ਬਾਵਜੂਦ ਗਾਇਆ ਗਲਤ ਕਲਾਮ'

ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਬੀਬੀ ਸ਼ੱਬੋ ਨੇ ਦੋਵਾਂ ਗਾਇਕਾਂ 'ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਦੱਸਿਆ ਕਿ ਇੱਕ ਮੇਲੇ ਦੌਰਾਨ ਰੀਤੂ ਮੀਰ ਅਤੇ ਮੰਗੀ ਖ਼ਾਨ ਵੱਲੋਂ ਕਥਿਤ ਤੌਰ 'ਤੇ ਸੂਫ਼ੀ ਕਲਾਮ ਨੂੰ ਗਲਤ ਅੰਦਾਜ਼ ਵਿੱਚ ਗਾਇਆ ਜਾ ਰਿਹਾ ਸੀ। ਉਨ੍ਹਾਂ ਮੁਤਾਬਕ ਉਸੇ ਸਮੇਂ ਉਨ੍ਹਾਂ ਦੇ ਮੁਰਸ਼ਿਦ 'ਸਾਈਂ ਕੁੱਲੇ ਵਾਲਿਆਂ' ਨੇ ਦੋਵਾਂ ਗਾਇਕਾਂ ਨੂੰ ਟੋਕਿਆ ਸੀ ਅਤੇ ਗਲਤ ਕਲਾਮ ਗਾਉਣ ਤੋਂ ਵਰਜਿਆ ਸੀ। ਪਰ ਇਸ ਦੇ ਬਾਵਜੂਦ, ਦੋਵਾਂ ਗਾਇਕਾਂ ਨੇ ਬਾਅਦ ਵਿੱਚ ਮੁੜ ਉਹੀ ਕਲਾਮ ਗਲਤ ਤਰੀਕੇ ਨਾਲ ਗਾ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ, ਜਿਸ ਕਾਰਨ ਸੂਫ਼ੀ ਸੰਗਤ ਵਿੱਚ ਭਾਰੀ ਰੋਸ ਹੈ।

ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ

ਦਰਬਾਰ ਨਾਲ ਜੁੜੇ ਸਾਈਂਆਂ ਅਤੇ ਸਮਰਥਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚ ਕਰਕੇ ਦੋਵਾਂ ਗਾਇਕਾਂ ਖ਼ਿਲਾਫ਼ ਤੁਰੰਤ ਅਤੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸੂਫ਼ੀਵਾਦ ਅਤੇ ਧਾਰਮਿਕ ਆਸਥਾ ਨਾਲ ਖਿਲਵਾੜ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

सम्बंधित ख़बरें

By Sonam Malhotra 2 Jul 2026,

By Sonam Malhotra 2 Jul 2026,

By Sonam Malhotra 2 Jul 2026,

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Dailyhunt
Disclaimer: This content has not been generated, created or edited by Dailyhunt. Publisher: Living India News