Dailyhunt Logo
  • Light mode
    Follow system
    Dark mode
    • Play Story
    • App Story
Gurdaspur firing: ਉਸੇ ਟਾਵਰ 'ਤੇ ਦੁਬਾਰਾ ਬੋਲਿਆ ਧਾਵਾ, 4 ਹੋਰ ਬੈਟਰੀਆਂ ਚੋਰੀ ਕਰ ਜਾਂਦੇ ਹੋਏ ਕੀਤੇ ਹਵਾਈ ਫਾਇਰ

Gurdaspur firing: ਉਸੇ ਟਾਵਰ 'ਤੇ ਦੁਬਾਰਾ ਬੋਲਿਆ ਧਾਵਾ, 4 ਹੋਰ ਬੈਟਰੀਆਂ ਚੋਰੀ ਕਰ ਜਾਂਦੇ ਹੋਏ ਕੀਤੇ ਹਵਾਈ ਫਾਇਰ

ਗੁਰਦਾਸਪੁਰ: ਗੁਰਦਾਸਪੁਰ ਦੇ ਕਲਾਨੌਰ ਹਲਕੇ ਅਧੀਨ ਆਉਂਦੇ ਪਿੰਡ ਲਖਨ ਕਲਾਂ ਵਿੱਚ ਚੋਰਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਖੁੱਲ੍ਹੀ ਚੁਣੌਤੀ ਦੇਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਦੋ ਦਿਨ ਪਹਿਲਾਂ ਇੱਕ ਮੋਬਾਈਲ ਟਾਵਰ ਤੋਂ ਕਰੋੜਾਂ ਦੀਆਂ ਬੈਟਰੀਆਂ ਚੋਰੀ ਕਰਨ ਵਾਲੇ ਬੇਖ਼ੌਫ ਚੋਰਾਂ ਨੇ ਮੁੜ ਉਸੇ ਜਗ੍ਹਾ 'ਤੇ ਦੁਬਾਰਾ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਇਸ ਵਾਰ ਚੋਰ ਨਾ ਸਿਰਫ਼ ਬੈਟਰੀਆਂ ਚੋਰੀ ਕਰਕੇ ਲੈ ਗਏ, ਸਗੋਂ ਜਾਂਦੇ ਹੋਏ ਦਹਿਸ਼ਤ ਫੈਲਾਉਣ ਲਈ ਤਿੰਨ ਹਵਾਈ ਫਾਇਰ ਵੀ ਕਰ ਗਏ। ਫਾਇਰਿੰਗ ਦੀ ਇਹ ਪੂਰੀ ਘਟਨਾ ਉੱਥੇ ਲੱਗੇ CCTV ਕੈਮਰੇ ਵਿੱਚ ਕੈਦ ਹੋ ਗਈ ਹੈ, ਜਿਸ ਕਾਰਨ ਇਲਾਕੇ ਵਿੱਚ ਭਾਰੀ ਸਹਿਮ ਦਾ ਮਾਹੌਲ ਹੈ।

ਦੋ ਦਿਨਾਂ ਬਾਅਦ ਉਸੇ ਸਵਿਫਟ ਕਾਰ 'ਚ ਮੁੜ ਆਏ ਚੋਰ

ਜ਼ਿਕਰਯੋਗ ਹੈ ਕਿ ਬੀਤੇ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਡੇਢ ਵਜੇ ਦੇ ਕਰੀਬ, ਚੋਰਾਂ ਨੇ ਲਖਨ ਕਲਾਂ ਪਿੰਡ ਵਿੱਚ ਸਥਿਤ ਏਅਰਟੈਲ ਕੰਪਨੀ ਦੇ ਟਾਵਰ ਦੇ ਗੇਟ ਦਾ ਤਾਲਾ ਤੋੜ ਕੇ 24 ਲੀਥੀਅਮ ਬੈਟਰੀਆਂ ਚੋਰੀ ਕਰ ਲਈਆਂ ਸਨ। ਅਜੇ ਪੁਲਿਸ ਇਸ ਮਾਮਲੇ ਦੀ ਜਾਂਚ ਹੀ ਕਰ ਰਹੀ ਸੀ ਕਿ ਮਹਿਜ਼ ਦੋ ਦਿਨਾਂ ਬਾਅਦ, ਉਹੀ ਸਵਿਫਟ ਕਾਰ ਸਵਾਰ ਚੋਰ ਤੜਕੇ ਪੌਣੇ ਚਾਰ ਵਜੇ ਦੇ ਕਰੀਬ ਫਿਰ ਉਸੇ ਟਾਵਰ 'ਤੇ ਆ ਧਮਕੇ ਅਤੇ ਰਹਿੰਦੀਆਂ-ਖੁੰਹਦੀਆਂ 4 ਹੋਰ ਕੀਮਤੀ ਬੈਟਰੀਆਂ ਚੋਰੀ ਕਰਕੇ ਫ਼ਰਾਰ ਹੋ ਗਏ।

ਕਿਸਾਨਾਂ ਨੂੰ ਦੇਖ ਕੇ ਚਲਾਈਆਂ ਗੋਲੀਆਂ

ਪਿੰਡ ਵਾਸੀਆਂ ਮੁਤਾਬਕ ਇਨੀਂ ਦਿਨੀਂ ਝੋਨੇ ਦੀ ਲਵਾਈ ਦਾ ਸੀਜ਼ਨ ਚੱਲ ਰਿਹਾ ਹੈ, ਜਿਸ ਕਾਰਨ ਕਿਸਾਨ ਮੂੰਹ-ਹਨੇਰੇ ਹੀ ਖੇਤਾਂ ਨੂੰ ਪਾਣੀ ਲਾਉਣ ਲਈ ਨਿਕਲ ਪੈਂਦੇ ਹਨ। ਵਾਰਦਾਤ ਦੌਰਾਨ ਜਦੋਂ ਕਿਸੇ ਕਿਸਾਨ ਨੇ ਚੋਰਾਂ ਦੀ ਸ਼ੱਕੀ ਹਰਕਤ ਦੇਖ ਕੇ ਟੋਰਚ ਮਾਰੀ ਜਾਂ ਆਵਾਜ਼ ਦਿੱਤੀ, ਤਾਂ ਚੋਰਾਂ ਨੇ ਖੁਦ ਨੂੰ ਘਿਰਦਾ ਦੇਖ ਕੇ ਹਵਾ ਵਿੱਚ ਤਿੰਨ ਗੋਲੀਆਂ ਦਾਗ ਦਿੱਤੀਆਂ। ਖੁਸ਼ਕਿਸਮਤੀ ਰਹੀ ਕਿ ਇਸ ਫਾਇਰਿੰਗ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

सम्बंधित ख़बरें

By Sonam Malhotra 2 Jul 2026,

By Sonam Malhotra 2 Jul 2026,

By Sonam Malhotra 2 Jul 2026,

ਪਿੰਡ ਵਾਸੀਆਂ ਵਿੱਚ ਗੁੱਸਾ

ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਪਤਵੰਤੇ ਸੱਜਣਾਂ ਸਤਿੰਦਰ ਸ਼ੀਲ ਅਤੇ ਡਾਕਟਰ ਗੁਰਜੀਤ ਸਿੰਘ ਨੇ ਦੱਸਿਆ ਕਿ ਪਹਿਲੀ ਚੋਰੀ ਤੋਂ ਬਾਅਦ ਹੀ ਸਥਾਨਕ ਪੁਲਿਸ ਨੂੰ ਰਾਤ ਦੀ ਗਸ਼ਤ ਵਧਾਉਣ ਦੀ ਅਪੀਲ ਕੀਤੀ ਗਈ ਸੀ, ਪਰ ਕੋਈ ਠੋਸ ਕਾਰਵਾਈ ਨਹੀਂ ਹੋਈ। ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਹ ਹੁਣ ਹਥਿਆਰਾਂ ਦੇ ਜ਼ੋਰ 'ਤੇ ਵਾਰਦਾਤਾਂ ਕਰ ਰਹੇ ਹਨ।

ਪਿੰਡ ਵਾਸੀਆਂ ਨੇ ਹੁਣ ਪੰਚਾਇਤ ਨਾਲ ਮਿਲ ਕੇ ਫੈਸਲਾ ਕੀਤਾ ਹੈ ਕਿ ਉਹ ਆਪਣੀ ਸੁਰੱਖਿਆ ਲਈ ਪਿੰਡ ਵਿੱਚ ਰਾਤ ਦੇ ਪਹਿਰੇ (ਠੀਕਰੀ ਪਹਿਰਾ) ਸ਼ੁਰੂ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਇਨ੍ਹਾਂ ਹਥਿਆਰਬੰਦ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ, ਤਾਂ ਜੋ ਪਿੰਡ ਵਿੱਚ ਅਮਨ-ਚੈਨ ਬਹਾਲ ਹੋ ਸਕੇ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Dailyhunt
Disclaimer: This content has not been generated, created or edited by Dailyhunt. Publisher: Living India News