Dailyhunt
ਕਪੂਰਥਲਾ ਪੁਲਿਸ ਦੀ ਵੱਡੀ ਸਫਲਤਾ: ਬਜ਼ੁਰਗਾਂ ਦੇ ਕੁੜਤੇ ਪਾੜ ਕੇ ਲੁੱਟ ਕਰਨ ਵਾਲੇ ਦੋ ਮੁਲਜ਼ਮ ਕਾਬੂ, ਚੋਰੀ ਦਾ ਆਈਫੋਨ ਤੇ ਨਕਦੀ ਬਰਾਮਦ

ਕਪੂਰਥਲਾ ਪੁਲਿਸ ਦੀ ਵੱਡੀ ਸਫਲਤਾ: ਬਜ਼ੁਰਗਾਂ ਦੇ ਕੁੜਤੇ ਪਾੜ ਕੇ ਲੁੱਟ ਕਰਨ ਵਾਲੇ ਦੋ ਮੁਲਜ਼ਮ ਕਾਬੂ, ਚੋਰੀ ਦਾ ਆਈਫੋਨ ਤੇ ਨਕਦੀ ਬਰਾਮਦ

ਪੂਰਥਲਾ: ਸ਼ਹਿਰ ਵਿੱਚ ਬਜ਼ੁਰਗਾਂ ਨੂੰ ਆਪਣਾ ਸ਼ਿਕਾਰ ਬਣਾਉਣ ਵਾਲੇ ਲੁਟੇਰਿਆਂ ਖਿਲਾਫ ਕਪੂਰਥਲਾ ਪੁਲਿਸ ਨੇ ਸਖ਼ਤ ਕਾਰਵਾਈ ਕੀਤੀ ਹੈ। ਐਸਐਸਪੀ ਗੌਰਵ ਤੂਰਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਥਾਣਾ ਸਿਟੀ ਕਪੂਰਥਲਾ ਦੀ ਪੁਲਿਸ ਨੇ ਦੋ ਅਜਿਹੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਰਾਹ ਚਲਦੇ ਬਜ਼ੁਰਗਾਂ ਦੇ ਕੁੜਤੇ ਦੀਆਂ ਜੇਬਾਂ ਪਾੜ ਕੇ ਕੀਮਤੀ ਸਾਮਾਨ ਅਤੇ ਨਕਦੀ ਲੁੱਟ ਲੈਂਦੇ ਸਨ।

ਦਾਤਰ ਦਿਖਾ ਕੇ ਦਿੱਤੀ ਵਾਰਦਾਤ ਨੂੰ ਅੰਜਾਮ

ਇਸ ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਮੁਹੱਲਾ ਸੰਤਪੁਰਾ ਦੇ ਰਹਿਣ ਵਾਲੇ ਮਹਿੰਦਰ ਦਾਸ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਦੱਸਿਆ ਕਿ ਜਦੋਂ ਉਹ ਆਪਣੀ ਪਤਨੀ ਨਾਲ ਸਕੂਟੀ 'ਤੇ ਕਾਲਜ ਰੋਡ ਤੋਂ ਕਰਤਾਰਪੁਰ ਵੱਲ ਜਾ ਰਹੇ ਸਨ, ਤਾਂ ਐਸਡੀਐਮ ਕੋਠੀ ਨੇੜੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਨ੍ਹਾਂ ਨੂੰ ਰੋਕ ਲਿਆ। ਲੁਟੇਰਿਆਂ ਨੇ ਦਾਤਰ ਦਿਖਾ ਕੇ ਉਨ੍ਹਾਂ ਨੂੰ ਡਰਾਇਆ ਅਤੇ ਮਹਿੰਦਰ ਦਾਸ ਦੇ ਕੁੜਤੇ ਦੀ ਜੇਬ ਪਾੜ ਕੇ 20 ਹਜ਼ਾਰ ਰੁਪਏ ਦੀ ਨਕਦੀ, ਏਟੀਐਮ ਕਾਰਡ ਅਤੇ ਜ਼ਰੂਰੀ ਦਸਤਾਵੇਜ਼ਾਂ ਵਾਲਾ ਪਰਸ ਖੋਹ ਕੇ ਫਰਾਰ ਹੋ ਗਏ।

सम्बंधित ख़बरें

By Anil_Thakur 4 Apr 2026,

By Anil_Thakur 4 Apr 2026,

ਸਰਕਾਰੀ ਸਕੂਲ 'ਚ ਅੱਧੀ ਰਾਤ ਨੂੰ ਮਰਦ-ਜਨਾਨੀ ਨੇ ਮਾਰਿਆ ਡਾਕਾ, ਮਿਡ-ਡੇ-ਮੀਲ ਦਾ ਰਾਸ਼ਨ ਤੇ ਸਿਲੰਡਰ ਵੀ ਨਾ ਛੱਡੇ

By Sonam Malhotra 4 Apr 2026,

CCTV ਦੀ ਮਦਦ ਨਾਲ ਹੋਈ ਪਛਾਣ

ਪੁਲਿਸ ਨੇ 1 ਅਪ੍ਰੈਲ 2026 ਨੂੰ ਬੀ.ਐਨ.ਐਸ (BNS) ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣ ਤੋਂ ਬਾਅਦ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਟਰੇਸ ਕਰ ਲਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਸੁਨੀਲ ਉਰਫ ਸ਼ੰਕਰ (ਵਾਸੀ ਮਹਿਤਾਬਗੜ੍ਹ) ਅਤੇ ਇੱਕ ਨਾਬਾਲਗ ਵਜੋਂ ਹੋਈ ਹੈ। ਪੁਲਿਸ ਨੇ ਦੋਵਾਂ ਦਾ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।

ਪੁੱਛਗਿੱਛ ਦੌਰਾਨ ਹੋਏ ਹੋਰ ਵੀ ਅਹਿਮ ਖੁਲਾਸੇ

ਪੁਲਿਸ ਰਿਮਾਂਡ ਦੌਰਾਨ ਮੁਲਜ਼ਮਾਂ ਨੇ ਕਈ ਹੋਰ ਵਾਰਦਾਤਾਂ ਕਬੂਲੀਆਂ ਹਨ। 30 ਮਾਰਚ ਨੂੰ ਰਮਣੀਕ ਚੌਕ ਨੇੜੇ ਇੱਕ ਬਜ਼ੁਰਗ ਤੋਂ ਪਰਸ ਖੋਹਿਆ ਸੀ, ਜਿਸ ਦੌਰਾਨ ਬਜ਼ੁਰਗ ਸਕੂਟੀ ਤੋਂ ਡਿੱਗ ਕੇ ਜ਼ਖ਼ਮੀ ਹੋ ਗਿਆ ਸੀ। ਮੁਲਜ਼ਮਾਂ ਕੋਲੋਂ ਇੱਕ ਆਈਫੋਨ (iPhone) ਵੀ ਬਰਾਮਦ ਹੋਇਆ ਹੈ, ਜੋ ਉਨ੍ਹਾਂ ਨੇ ਇੱਕ ਹੋਰ ਬਜ਼ੁਰਗ ਤੋਂ ਖੋਹਿਆ ਸੀ। ਪੁਲਿਸ ਨੇ ਇਹ ਮੋਬਾਈਲ ਸਬੰਧਤ ਬਜ਼ੁਰਗ ਨੂੰ ਵਾਪਸ ਸੌਂਪ ਦਿੱਤਾ ਹੈ, ਜਿਸ 'ਤੇ ਉਨ੍ਹਾਂ ਨੇ ਪੁਲਿਸ ਦੀ ਕਾਰਵਾਈ ਦੀ ਸ਼ਲਾਘਾ ਕੀਤੀ।

ਕੀ-ਕੀ ਹੋਇਆ ਬਰਾਮਦ?

ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਸਾਮਾਨ ਬਰਾਮਦ ਕੀਤਾ ਹੈ। ਵਾਰਦਾਤ ਵਿੱਚ ਵਰਤਿਆ ਗਿਆ ਇੱਕ ਸਪਲੈਂਡਰ ਮੋਟਰਸਾਈਕਲ, ਲੁੱਟਿਆ ਹੋਇਆ ਇੱਕ ਪਰਸ, ਇੱਕ ਕੀਮਤੀ ਆਈਫੋਨ ਬਰਾਮਦ ਕੀਤਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਅਪਰਾਧਿਕ ਗਤੀਵਿਧੀਆਂ ਨੂੰ ਨੱਥ ਪਾਉਣ ਲਈ ਮੁਹਿੰਮ ਜਾਰੀ ਰਹੇਗੀ ਅਤੇ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਹੋਰ ਵੀ ਕਈ ਮਾਮਲੇ ਸੁਲਝਣ ਦੀ ਉਮੀਦ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

ਪੰਜਾਬ 'ਚ ਇੱਟਾਂ ਦੀਆਂ ਕੀਮਤਾਂ ਨੂੰ ਲੱਗੀ ਅੱਗ: ਹੁਣ ₹8800 'ਚ ਮਿਲਣਗੀਆਂ ਇੱਕ ਹਜ਼ਾਰ ਇੱਟਾਂ, ਜਾਣੋ ਵਾਧੇ ਦਾ ਕਾਰਨ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Dailyhunt
Disclaimer: This content has not been generated, created or edited by Dailyhunt. Publisher: Living India News