Dailyhunt Logo
  • Light mode
    Follow system
    Dark mode
    • Play Story
    • App Story
NRI ਦੇ ਘਰ ਚੋਰਾਂ ਦਾ ਵੱਡਾ ਡਾਕਾ; ਲੱਖਾਂ ਦੀ ਭਾਰਤੀ ਤੇ ਵਿਦੇਸ਼ੀ ਕਰੰਸੀ ਸਮੇਤ 9 ਤੋਲੇ ਸੋਨਾ ਲੈ ਕੇ ਫਰਾਰ

NRI ਦੇ ਘਰ ਚੋਰਾਂ ਦਾ ਵੱਡਾ ਡਾਕਾ; ਲੱਖਾਂ ਦੀ ਭਾਰਤੀ ਤੇ ਵਿਦੇਸ਼ੀ ਕਰੰਸੀ ਸਮੇਤ 9 ਤੋਲੇ ਸੋਨਾ ਲੈ ਕੇ ਫਰਾਰ

Living India News 2 months ago

ਗੁਰਦਾਸਪੁਰ : ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਚੱਕ ਸ਼ਰੀਫ਼ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਹਨ। ਇੱਥੇ ਇੱਕ ਐਨ.ਆਰ.ਆਈ. ਪਰਿਵਾਰ ਦੇ ਸੁੰਨੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰਾਂ ਨੇ ਲੱਖਾਂ ਰੁਪਏ ਦੀ ਨਕਦੀ ਅਤੇ ਭਾਰੀ ਮਾਤਰਾ ਵਿੱਚ ਸੋਨੇ ਦੇ ਗਹਿਣਿਆਂ 'ਤੇ ਹੱਥ ਸਾਫ਼ ਕਰ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਅਤੇ ਰੋਸ ਪਾਇਆ ਜਾ ਰਿਹਾ ਹੈ।

ਸੁੰਨੇ ਘਰ ਦਾ ਫਾਇਦਾ ਚੁੱਕ ਕੇ ਦਿੱਤਾ ਵਾਰਦਾਤ ਨੂੰ ਅੰਜਾਮ

ਪੀੜਤ NRI ਮਹਿਲਾ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਸਹੁਰੇ ਨਾਲ ਘਰ ਵਿੱਚ ਰਹਿੰਦੀ ਹੈ। ਘਟਨਾ ਵਾਲੇ ਦਿਨ ਉਹ ਕਿਸੇ ਨਿੱਜੀ ਕੰਮ ਲਈ ਬਾਹਰ ਗਈ ਹੋਈ ਸੀ ਅਤੇ ਉਸ ਦੇ ਸਹੁਰਾ ਸਾਹਿਬ ਵੀ ਘਰ ਮੌਜੂਦ ਨਹੀਂ ਸਨ। ਇਸੇ ਮੌਕੇ ਦਾ ਫਾਇਦਾ ਉਠਾਉਂਦਿਆਂ ਚੋਰਾਂ ਨੇ ਘਰ ਦੀ ਉੱਪਰਲੀ ਮੰਜ਼ਿਲ ਦੇ ਕਮਰੇ ਦਾ ਤਾਲਾ ਇੱਟ ਨਾਲ ਤੋੜਿਆ ਅਤੇ ਅੰਦਰ ਦਾਖ਼ਲ ਹੋ ਗਏ। ਚੋਰਾਂ ਨੇ ਅਲਮਾਰੀ ਦੇ ਲਾਕਰ ਫਰੋਲ ਕੇ ਸਾਰਾ ਕੀਮਤੀ ਸਾਮਾਨ ਬਟੋਰ ਲਿਆ।

ਵਿਦੇਸ਼ੀ ਕਰੰਸੀ ਅਤੇ ਗਹਿਣਿਆਂ ਦੀ ਵੱਡੀ ਲੁੱਟ

ਪੀੜਤ ਪਰਿਵਾਰ ਅਨੁਸਾਰ ਚੋਰਾਂ ਨੇ ਅਲਮਾਰੀ ਵਿੱਚੋਂ 50 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ, 4000 ਨਿਊਜ਼ੀਲੈਂਡ ਡਾਲਰ ਅਤੇ ਕਰੀਬ 9 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਹਨ। ਹਰਪ੍ਰੀਤ ਕੌਰ ਨੇ ਦੱਸਿਆ ਕਿ ਜਦੋਂ ਉਹ ਘਰ ਪਰਤੀ ਤਾਂ ਕਮਰੇ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਉਹ ਇੱਟ ਵੀ ਉੱਥੇ ਹੀ ਪਈ ਸੀ ਜਿਸ ਨਾਲ ਤਾਲਾ ਤੋੜਿਆ ਗਿਆ ਸੀ। ਚੋਰਾਂ ਨੇ ਦੂਜੇ ਕਮਰਿਆਂ ਦੀ ਵੀ ਫਰੋਲਾ-ਫਰਾਲੀ ਕੀਤੀ ਤਾਂ ਜੋ ਹੋਰ ਕੀਮਤੀ ਸਾਮਾਨ ਲੱਭਿਆ ਜਾ ਸਕੇ।

सम्बंधित ख़बरें

By Anil_Thakur 7 May 2026,

By Anil_Thakur 7 May 2026,

By Anil_Thakur 7 May 2026,

ਪੁਲਿਸ ਵੱਲੋਂ ਜਾਂਚ ਸ਼ੁਰੂ, ਪਿੰਡ ਵਾਸੀਆਂ 'ਚ ਰੋਸ

ਪਰਿਵਾਰ ਨੇ ਇਸ ਚੋਰੀ ਸਬੰਧੀ ਥਾਣਾ ਭੈਣੀ ਮੀਆਂ ਖਾਨ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਹੋਏ ਨੁਕਸਾਨ ਦੀ ਮੁਕੰਮਲ ਜਾਣਕਾਰੀ ਸਾਂਝੀ ਕੀਤੀ ਹੈ। ਦੂਜੇ ਪਾਸੇ ਪਿੰਡ ਵਾਸੀਆਂ ਨੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪਿੰਡ ਵਿੱਚ ਚੋਰੀਆਂ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਗਸ਼ਤ ਵਧਾਈ ਜਾਵੇ ਅਤੇ ਇਸ ਵਾਰਦਾਤ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਲੁੱਟਿਆ ਗਿਆ ਸਾਮਾਨ ਬਰਾਮਦ ਕੀਤਾ ਜਾਵੇ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

Gurdaspur's daughter's feat on the cricket field: ਨੈਸ਼ਨਲ ਪੱਧਰ 'ਤੇ ਪ੍ਰਭਜੋਤ ਕੌਰ ਨੇ ਦਿਖਾਇਆ ਦਮ, ਅੰਤਰਰਾਸ਼ਟਰੀ ਖਿਡਾਰਨ ਬਣਨ ਦਾ ਸੁਪਨਾ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Dailyhunt
Disclaimer: This content has not been generated, created or edited by Dailyhunt. Publisher: Living India News