Dailyhunt Logo
  • Light mode
    Follow system
    Dark mode
    • Play Story
    • App Story
Online betting gang busted in Gurugram: 'REDDYANNA888' ਰਾਹੀਂ ਚੱਲ ਰਿਹਾ ਸੀ ਕਰੋੜਾਂ ਦਾ ਗੇਮਿੰਗ ਫਰਾਡ, 4 ਰਾਜਾਂ ਦੇ ਮੁਲਜ਼ਮ ਗ੍ਰਿਫ਼ਤਾਰ

Online betting gang busted in Gurugram: 'REDDYANNA888' ਰਾਹੀਂ ਚੱਲ ਰਿਹਾ ਸੀ ਕਰੋੜਾਂ ਦਾ ਗੇਮਿੰਗ ਫਰਾਡ, 4 ਰਾਜਾਂ ਦੇ ਮੁਲਜ਼ਮ ਗ੍ਰਿਫ਼ਤਾਰ

Living India News 4 months ago

ਗੁਰੂਗ੍ਰਾਮ : ਦਿੱਲੀ ਨਾਲ ਲੱਗਦੇ ਸਾਈਬਰ ਸਿਟੀ ਗੁਰੂਗ੍ਰਾਮ ਦੀ ਸਾਈਬਰ ਪੁਲਿਸ ਨੇ ਆਨਲਾਈਨ ਗੇਮਿੰਗ ਦੇ ਨਾਂ 'ਤੇ ਸੱਟੇਬਾਜ਼ੀ ਅਤੇ ਸਾਈਬਰ ਧੋਖਾਧੜੀ ਕਰਨ ਵਾਲੇ ਇੱਕ ਬਹੁ-ਰਾਜੀ ਗਿਰੋਹ ਦਾ ਵੱਡਾ ਭੰਡਾਫੋੜ ਕੀਤਾ ਹੈ। ਸਾਈਬਰ ਕਰਾਈਮ ਦੇ ਏਸੀਪੀ (ACP) ਗੌਰਵ ਫੌਗਾਟ (HPS) ਦੀ ਅਗਵਾਈ ਹੇਠ ਪੁਲਿਸ ਟੀਮ ਨੇ ਸੈਕਟਰ-37D ਸਥਿਤ 'सिग्नेचर ग्लोबल सोसाइटी' (Signature Global Society) ਦੇ ਇੱਕ ਫਲੈਟ ਵਿੱਚ ਛਾਪੇਮਾਰੀ ਕਰਕੇ 4 ਮੁਲਜ਼ਮਾਂ ਨੂੰ ਰੰਗੇ ਹੱਥੀਂ ਦਬੋਚ ਲਿਆ।

ਫੜੇ ਗਏ ਮੁਲਜ਼ਮਾਂ ਦੀ ਪਛਾਣ ਆਦਿੱਤਿਆ (ਵਾਸੀ ਚਰਖੀ ਦਾਦਰੀ), ਕਪਿਲ (ਵਾਸੀ ਮਹਿੰਦਰਗੜ੍ਹ), ਸੰਨੀ ਚਾਹਰ (ਵਾਸੀ ਆਗਰਾ, ਯੂ.ਪੀ.) ਅਤੇ ਸੂਰਜ ਰਾਜਪੂਤ (ਵਾਸੀ ਮਥੁਰਾ, ਯੂ.ਪੀ.) ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਵੱਡੀ ਮਾਤਰਾ ਵਿੱਚ ਇਲੈਕਟ੍ਰਾਨਿਕ ਗੈਜੇਟਸ ਅਤੇ ਬੈਂਕਿੰਗ ਕਿੱਟਾਂ ਬਰਾਮਦ ਕੀਤੀਆਂ ਹਨ।

'REDDYANNA888' ਦਾ ਮਾਇਆਜਾਲ

ਪੁਲਿਸ ਪੁੱਛਗਿੱਛ ਦੌਰਾਨ ਇਸ ਗਿਰੋਹ ਦੇ ਕੰਮ ਕਰਨ ਦੇ ਤਰੀਕੇ (Modus Operandi) ਨੂੰ ਲੈ ਕੇ ਕਈ ਹੈਰਾਨੀਜਨਕ ਖੁਲਾਸੇ ਹੋਏ ਹਨ। ਇਹ ਮੁਲਜ਼ਮ 'reddyanna888' ਨਾਮਕ ਆਨਲਾਈਨ ਗੇਮਿੰਗ ਪੈਨਲ 'ਤੇ ਬੁੱਕੀ ਆਈਡੀ (Bookie ID) ਰਾਹੀਂ ਸੱਟਾ ਚਲਾਉਂਦੇ ਸਨ। ਭੋਲੇ-ਭਾਲੇ ਲੋਕਾਂ ਨੂੰ ਫਸਾਉਣ ਲਈ ਸੋਸ਼ਲ ਮੀਡੀਆ 'ਤੇ ਲੁਭਾਉਣੇ ਇਸ਼ਤਿਹਾਰ ਚਲਾਏ ਜਾਂਦੇ ਸਨ। ਯੂਜ਼ਰਸ ਨੂੰ ਗੇਮ ਖੇਡਣ ਲਈ ਇੱਕ QR ਕੋਡ ਭੇਜਿਆ ਜਾਂਦਾ ਸੀ, ਜਿਸ 'ਤੇ ਪੈਸੇ ਟ੍ਰਾਂਸਫਰ ਹੁੰਦੇ ਹੀ ਉਨ੍ਹਾਂ ਦੀ ਗੇਮਿੰਗ ਆਈਡੀ ਵਿੱਚ ਪੁਆਇੰਟ ਜੋੜ ਦਿੱਤੇ ਜਾਂਦੇ ਸਨ।

सम्बंधित ख़बरें

By Sonam Malhotra 1 Jun 2026,

Jalandhar Bomb Threat : ਜਲੰਧਰ ਕੋਰਟ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ; ਪ੍ਰਸ਼ਾਸਨ 'ਚ ਮਚੀ ਭਾਜੜ, ਸਰਚ ਆਪਰੇਸ਼ਨ ਜਾਰੀ

By Sonam Malhotra 1 Jun 2026,

15 MONTHS OF YUDH NASHIAN VIRUDH: MAJOR BLOW TO NARCO-HAWALA NETWORKS, ₹300CR ASSETS OF 750 DRUG SMUGGLERS FROZEN

By Sonam Malhotra 1 Jun 2026,

ਵਟਸਐਪ 'ਤੇ ਸਪਲਾਈ: ਇਸ ਕਾਲੇ ਧੰਦੇ ਦੇ ਬਦਲੇ ਮੁਲਜ਼ਮਾਂ ਨੂੰ ਕੁੱਲ ਰਕਮ ਦਾ 20 ਫ਼ੀਸਦੀ ਕਮਿਸ਼ਨ ਮਿਲਦਾ ਸੀ। ਇਨ੍ਹਾਂ ਨੂੰ ਸੱਟੇਬਾਜ਼ੀ ਲਈ ਵਰਤੇ ਜਾਣ ਵਾਲੇ ਫਰਜ਼ੀ ਬੈਂਕ ਖਾਤੇ, ਸਿਮ ਕਾਰਡ ਅਤੇ QR ਕੋਡ ਵਟਸਐਪ ਰਾਹੀਂ ਇੱਕ ਹੋਰ ਅਗਿਆਤ ਵਿਅਕਤੀ ਵੱਲੋਂ ਸਪਲਾਈ ਕੀਤੇ ਜਾਂਦੇ ਸਨ।

14 ਮੋਬਾਈਲ, 15 ATM ਕਾਰਡ ਅਤੇ ਬੈਂਕ ਖਾਤੇ ਬਰਾਮਦ

ਸਾਈਬਰ ਥਾਣੇ ਦੀ ਟੀਮ ਨੇ ਸੋਸਾਇਟੀ ਦੇ ਫਲੈਟ 'ਤੇ ਮਾਰੀ ਰੇਡ ਦੌਰਾਨ ਅਪਰਾਧ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਜ਼ਬਤ ਕੀਤੀ ਹੈ, ਜਿਸ ਵਿੱਚ 14 ਐਂਡਰਾਇਡ ਮੋਬਾਈਲ ਫੋਨ ਅਤੇ 2 ਲੈਪਟਾਪ,15 ਏ.ਟੀ.ਐਮ. (ATM) ਕਾਰਡ ਅਤੇ 12 ਐਕਟਿਵ ਸਿਮ ਕਾਰਡ,15 ਬੈਂਕ ਖਾਤਿਆਂ ਦੀਆਂ ਚੈੱਕ ਬੁੱਕਾਂ ਤੇ ਪਾਸਬੁੱਕਾਂ,7 ਪੇਮੈਂਟ ਸਾਊਂਡ ਬਾਕਸ ਅਤੇ ਵਾਈ-ਫਾਈ ਰਾਊਟਰ ਸ਼ਾਮਲ ਹਨ।

BNS ਅਤੇ ਗੈਂਬਲਿੰਗ ਐਕਟ ਤਹਿਤ ਕੇਸ ਦਰਜ, ਮਾਸਟਰਮਾਈਂਡ ਦੀ ਭਾਲ ਜਾਰੀ

ਗੁਰੂਗ੍ਰਾਮ ਸਾਈਬਰ ਦੱਖਣ ਥਾਣੇ ਵਿੱਚ ਚਾਰਾਂ ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ (BNS) ਅਤੇ ਹਰਿਆਣਾ ਪ੍ਰੀਵੈਂਸ਼ਨ ਆਫ਼ ਗੈਂਬਲਿੰਗ ਐਕਟ (Haryana Prevention of Gambling Act) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

Narwana Ransom : ਫਿਰੌਤੀ ਮੰਗਣ ਵਾਲੇ ਬਦਮਾਸ਼ਾਂ ਦੀ ਪੁਲਿਸ ਨੇ ਕੱਢੀ ਆਕੜ, ਵਪਾਰੀ ਅੱਗੇ ਹੱਥ ਜੋੜ ਮੰਗੀ ਮਾਫ਼ੀ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Dailyhunt
Disclaimer: This content has not been generated, created or edited by Dailyhunt. Publisher: Living India News