ਚੰਡੀਗੜ੍ਹ, 02 ਜੁਲਾਈ : ਪੰਜਾਬ ਰਾਜ ਵਿੱਚ ਚੱਲ ਰਹੀ ਸਪੈਸ਼ਲ ਇੰਟੈਂਸਿਵ ਰਿਵੀਜਨ ਅਧੀਨ 25 ਜੂਨ, 2026 ਤੋਂ ਲੈ ਕੇ 01 ਜੁਲਾਈ, 2026 ਤੱਕ 97.44 ਫੀਸਦ ਗਣਨਾ ਫ਼ਾਰਮਾਂ ਦੀ ਵੰਡ ਕੀਤੀ ਜਾ ਚੁੱਕੀ ਹੈ। ਇਹ ਜਾਣਕਾਰੀ ਪੰਜਾਬ ਰਾਜ ਦੇ ਮੁੱਖ ਚੋਣ ਅਫ਼ਸਰ ਸ਼੍ਰੀਮਤੀ ਅਨਿੰਦਿਤਾ ਮਿਤਰਾ ਵੱਲੋਂ ਅੱਜ ਇੱਥੇ ਦਿੱਤੀ ਗਈ।
ਉਹਨਾਂ ਦੱਸਿਆ ਕਿ ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜਨ ਸਬੰਧੀ ਕਾਰਵਾਈ ਬਹੁਤ ਸੁਚਾਰੂ ਢੰਗ ਨਾਲ ਚੱਲ ਰਹੀ ਹੈ, ਜਿਸ ਸਦਕਾ ਸੂਬੇ ਦੇ 24,453 ਬੀ.ਐੱਲ.ਓਜ਼ ਵੱਲੋਂ ਘਰੋਂ-ਘਰੀਂ ਜਾ ਕੇ ਸੂਬੇ ਦੇ 2 ਕਰੋੜ 14 ਲੱਖ 61 ਹਜ਼ਾਰ 43 ਵੋਟਰਾਂ ਵਿੱਚੋਂ 01 ਜੁਲਾਈ, 2026 ਤੱਕ 2 ਕਰੋੜ 9 ਲੱਖ 12 ਹਜ਼ਾਰ 619 ਵੋਟਰਾਂ ਨੂੰ ਗਣਨਾ ਫਾਰਮ ਵੰਡ ਦਿੱਤੇ ਗਏ ਹਨ।
ਉਹਨਾਂ ਦੱਸਿਆ ਕਿ ਇਹ ਕੁੱਲ ਵੋਟਰਾਂ ਦਾ 97.44 ਫੀਸਦ ਬਣਦਾ ਹੈ।
ਸੀ.ਈ.ਓ. ਅਨਿੰਦਿਤਾ ਮਿਤਰਾ ਵੱਲੋਂ ਦੱਸਿਆ ਗਿਆ ਕਿ ਬੀ.ਐੱਲ.ਓਜ਼ ਵੱਲੋਂ ਵੋਟਰਾਂ ਨੂੰ ਗਣਨਾ ਫਾਰਮ ਵੰਡਣ ਦੇ ਨਾਲ ਨਾਲ ਫਾਰਮ ਭਰਵਾਉਣ ਵਿੱਚ ਵੀ ਮਦਦ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਵੋਟਰਾਂ ਦੇ ਗਣਨਾ ਫਾਰਮ ਵਿੱਚ ਕੋਈ ਗਲਤੀ ਨਾ ਹੋ ਸਕੇ।
सम्बंधित ख़बरें
By Sonam Malhotra 2 Jul 2026,
By Sonam Malhotra 2 Jul 2026,
By Sonam Malhotra 2 Jul 2026,
ਉਹਨਾਂ ਦੱਸਿਆ ਕਿ ਬੀ.ਐੱਲ.ਓਜ਼ ਵੱਲੋਂ ਭਰੇ ਹੋਏ ਗਣਨਾ ਫਾਰਮ ਇੱਕਤਰ ਕਰਨ ਦਾ ਕਾਰਜ ਵੀ ਆਰੰਭ ਕਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਇਹਨਾਂ ਫਾਰਮਾਂ ਦੇ ਡਿਜੀਟਲਾਈਜੇਸ਼ਨ ਦਾ ਕੰਮ ਵੀ ਆਰੰਭ ਹੋ ਗਿਆ ਹੈ।
ਅਨਿੰਦਿਤਾ ਮਿਤਰਾ ਵੱਲੋਂ ਪੰਜਾਬ ਰਾਜ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣਾ ਗਣਨਾ ਫਾਰਮ ਭਰਨ ਨੂੰ ਯਕੀਨੀ ਬਣਾਉਣ ਅਤੇ ਬੀ.ਐੱਲ.ਓਜ਼. ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਜੋ ਇਸ ਵੱਡੇ ਕਾਰਜ ਨੂੰ ਸਮੇਂ ਸਿਰ ਨੇਪਰੇ ਚਾੜ੍ਹਿਆ ਜਾ ਸਕੇ।
ਉਹਨਾਂ ਦੱਸਿਆ ਕਿ ਬੀ.ਐੱਲ.ਓਜ਼ ਵੱਲੋਂ ਘਰ-ਘਰ ਜਾ ਕੇ ਗਣਨਾ ਫਾਰਮ ਦੀ ਵੰਡ ਅਤੇ ਭਰੇ ਹੋਏ ਫਾਰਮ ਵਾਪਸ ਲੈਣ ਦਾ ਕਾਰਜ 24 ਜੁਲਾਈ, 2026 ਤੱਕ ਕੀਤਾ ਜਾਵੇਗਾ।

