ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਡੀਪੂ-2 ਦੀ ਪਨਬਸ (ਨੰਬਰ PB 08 DG 5859), ਜੋ ਜਲੰਧਰ ਤੋਂ ਸੁਲਤਾਨਪੁਰ ਲੋਧੀ ਵਾਇਆ ਕਾਲਾ ਸੰਘਿਆਂ, ਸੰਧੂ ਚੱਠਾ, ਸਿੱਧਵਾਂ ਦੋਨਾਂ, ਕੁਲਾਰਾਂ, ਡਿਡਵਿੰਡੀ ਅਤੇ ਮੋਠਾਂਵਾਲ ਰੂਟ 'ਤੇ ਦਿਹਾਤੀ ਖੇਤਰਾਂ ਨੂੰ ਸੇਵਾ ਦੇ ਰਹੀ ਸੀ, ਨੂੰ ਮੋਠਾਂਵਾਲ ਦੇ ਨੇੜੇ ਨਿਸ਼ਾਨਾ ਬਣਾਇਆ ਗਿਆ।
ਤੇਜ਼ਧਾਰ ਹਥਿਆਰਾਂ ਨਾਲ ਬੱਸ ਰੋਕੀ
ਕੰਡਕਟਰ ਮਲਕੀਤ ਰਾਜ ਅਤੇ ਡਰਾਈਵਰ ਪਵਿੱਤਰ ਸਿੰਘ ਨੇ ਦੱਸਿਆ ਕਿ ਜਦੋਂ ਬੱਸ ਮੋਠਾਂਵਾਲ ਦੇ ਨੇੜੇ ਇੱਕ ਫੈਕਟਰੀ ਕੋਲ ਪਹੁੰਚੀ ਤਾਂ ਇੱਕ ਹੋਂਡਾ ਸਿਟੀ ਕਾਰ (ਨੰਬਰ PB 08 AZ 4567) ਵਿੱਚ ਸਵਾਰ ਹੋ ਕੇ ਆਏ ਦੋ ਨੌਜਵਾਨਾਂ ਨੇ ਬੱਸ ਦੇ ਸਾਹਮਣੇ ਗੱਡੀ ਲਾ ਕੇ ਉਸਨੂੰ ਰੋਕ ਲਿਆ। ਇਸ ਦੌਰਾਨ ਉਹਨਾਂ ਕੋਲ ਤੇਜ਼ਧਾਰ ਹਥਿਆਰ ਸਨ ਅਤੇ ਉਹਨਾਂ ਨੇ ਬੱਸ 'ਤੇ ਵਾਰ ਵੀ ਕੀਤੇ।
सम्बंधित ख़बरें
By Sonam Malhotra 4 Apr 2026,
By Sonam Malhotra 4 Apr 2026,
By Sonam Malhotra 4 Apr 2026,
ਨਗਦੀ ਲੁੱਟ ਕੇ ਹੋਏ ਫਰਾਰ
ਹਥਿਆਰਬੰਦ ਲੁਟੇਰਿਆਂ ਨੇ ਡਰ ਦੇ ਮਾਹੌਲ ਵਿੱਚ ਬੱਸ ਅੰਦਰ ਦਾਖਲ ਹੋ ਕੇ ਕੰਡਕਟਰ ਕੋਲ ਮੌਜੂਦ ਝੋਲੇ ਵਿੱਚੋਂ ਨਗਦੀ ਲੁੱਟ ਲਈ ਅਤੇ ਮੌਕੇ ਤੋਂ ਫਰਾਰ ਹੋ ਗਏ। ਅਚਾਨਕ ਹੋਈ ਇਸ ਵਾਰਦਾਤ ਨਾਲ ਬੱਸ ਵਿੱਚ ਬੈਠੀਆਂ ਸਵਾਰੀਆਂ ਸਹਿਮ ਗਈਆਂ ਅਤੇ ਕਾਫ਼ੀ ਸਮੇਂ ਤੱਕ ਡਰ ਦੇ ਸਾਏ ਹੇਠ ਰਹੀਆਂ।
ਪੁਲਿਸ ਲਈ ਚੁਣੌਤੀ
ਇਹ ਘਟਨਾ ਨਾ ਸਿਰਫ਼ ਕਾਨੂੰਨ-ਵਿਵਸਥਾ 'ਤੇ ਸਵਾਲ ਖੜੇ ਕਰਦੀ ਹੈ, ਸਗੋਂ ਦਿਹਾਤੀ ਰੂਟਾਂ 'ਤੇ ਯਾਤਰਾ ਕਰਨ ਵਾਲੇ ਲੋਕਾਂ ਦੀ ਸੁਰੱਖਿਆ 'ਤੇ ਵੀ ਗੰਭੀਰ ਚਿੰਤਾ ਪੈਦਾ ਕਰਦੀ ਹੈ। ਲੁਟੇਰਿਆਂ ਵੱਲੋਂ ਸਰਕਾਰੀ ਬੱਸ ਨੂੰ ਨਿਸ਼ਾਨਾ ਬਣਾਉਣਾ ਪੁਲਿਸ ਲਈ ਵੱਡੀ ਚੁਣੌਤੀ ਬਣ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸਵਾਲ ਇਹ ਹੈ ਕਿ ਆਖਿਰ ਕਦੋਂ ਤੱਕ ਆਮ ਲੋਕ ਅਤੇ ਸਰਕਾਰੀ ਸੇਵਾਵਾਂ ਇਸ ਤਰ੍ਹਾਂ ਅਪਰਾਧੀਆਂ ਦੇ ਨਿਸ਼ਾਨੇ 'ਤੇ ਰਹਿਣਗੀਆਂ?
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਫਿਰੋਜ਼ਪੁਰ ਕੈਂਟ 'ਚ Good Friday ਦੀ ਰੌਣਕ: ਮਸੀਹੀ ਭਾਈਚਾਰੇ ਨੇ ਕੱਢਿਆ ਵਿਸ਼ਾਲ ਮਾਰਚ; ਪ੍ਰਭੂ ਯਿਸੂ ਮਸੀਹ ਦੀ ਕੁਰਬਾਨੀ ਨੂੰ ਕੀਤਾ ਯਾਦ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।