ਜਾਣੋ ਰੂਟ ਵਿੱਚ ਬਦਲਾਅ ਅਤੇ ਨਵਾਂ ਸ਼ਡਿਊਲ
ਰੇਲਵੇ ਵੱਲੋਂ ਜਾਰੀ ਨਵੇਂ ਸ਼ਡਿਊਲ ਅਨੁਸਾਰ, ਇਹ ਟ੍ਰੇਨ ਹੁਣ ਅੰਮ੍ਰਿਤਸਰ ਤੋਂ ਸ਼ਾਮ 4:25 ਦੀ ਬਜਾਏ 4:40 ਵਜੇ ਰਵਾਨਾ ਹੋਵੇਗੀ। ਰਸਤੇ ਵਿੱਚ ਸਟੇਸ਼ਨਾਂ ਦਾ ਸਮਾਂ ਕੁਝ ਇਸ ਤਰ੍ਹਾਂ ਰਹੇਗਾ। ਦੱਸ ਦੇਈਏ ਕਿ ਬਟਾਲਾ ਦੇ ਸਟੇਸ਼ਨ ਦਾ ਸ਼ਾਮ 5:18 ਵਜੇ, ਗੁਰਦਾਸਪੁਰ ਦੇ ਸਟੇਸ਼ਨ ਦਾ ਸ਼ਾਮ 5:58 ਵਜੇ ਫਿਰ ਪਠਾਨਕੋਟ ਦੇ ਸਟੇਸ਼ਨ ਦਾ ਸਮਾਂ ਪਠਾਨਕੋਟ ਸ਼ਾਮ 6:32 ਵਜੇ ਅਤੇ ਕਟੜਾ ਆਗਮਨ ਦਾ ਸਮਾਂ ਰਾਤ 9:45 ਵਜੇ ਰਹੇਗਾ। ਇਸ ਦੇ ਨਾਲ ਹੀ ਵਾਪਸੀ ਦੀ ਗੱਲ ਕਰੀਏ ਤਾਂ ਇਹ ਟ੍ਰੇਨ ਕਟੜਾ ਤੋਂ ਸਵੇਰੇ 6:40 ਵਜੇ ਚੱਲੇਗੀ ਅਤੇ ਦੁਪਹਿਰ ਕਰੀਬ 11:40 ਵਜੇ ਅੰਮ੍ਰਿਤਸਰ ਪਹੁੰਚ ਜਾਵੇਗੀ। ਇਸ ਬਦਲਾਅ ਨਾਲ ਯਾਤਰੀਆਂ ਦਾ ਸਫ਼ਰ ਪਹਿਲਾਂ ਦੇ ਮੁਕਾਬਲੇ ਕਰੀਬ 40 ਮਿੰਟ ਜਲਦੀ ਪੂਰਾ ਹੋਵੇਗਾ।
ਯਾਤਰੀਆਂ ਲਈ ਕਿਰਾਏ ਦਾ ਵੇਰਵਾ
ਅੰਮ੍ਰਿਤਸਰ ਤੋਂ ਕਟੜਾ ਤੱਕ ਦਾ ਸਫ਼ਰ ਹੁਣ ਹੋਰ ਸੁਖਾਲਾ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ। ਇਸ ਰੂਟ ਲਈ ਕਿਰਾਇਆ ਸੂਚੀ ਸਾਹਮਣੇ ਲਿਖੇ ਅਨੁਸਾਰ ਹੈ। ਦੱਸ ਦੇਈਏ ਕਿ ਏਸੀ ਚੇਅਰ ਕਾਰ (AC Chair Car) 1170 ਰੁਪਏ, ਐਗਜ਼ੀਕਿਊਟਿਵ ਚੇਅਰ ਕਾਰ (Executive Chair Car) 2085 ਰੁਪਏ ਹੈ।
सम्बंधित ख़बरें
Chandigarh Smart City scam : CFO ਨਲਿਨੀ ਮਲਿਕ ਗ੍ਰਿਫ਼ਤਾਰ; 118 ਕਰੋੜ ਦੀ ਜਾਅਲੀ FD ਮਾਮਲੇ 'ਚ 4 ਦਿਨ ਦਾ ਰਿਮਾਂਡ, 50 ਕਰੋੜ ਕੈਸ਼ ਲੈਣ ਦੇ ਇਲਜ਼ਾਮ
By Sonam Malhotra 3 Apr 2026,
'ਆਪ' ਸਰਕਾਰ ਦੇ ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ਦੀ ਨਿਕਲੀ ਫੂਕ: ਨਵਾਂਸ਼ਹਿਰ ਦੇ ਇਸ ਸਰਕਾਰੀ ਸਕੂਲ ਵਿੱਚ 60 ਬੱਚਿਆਂ ਦੇ ਭਵਿੱਖ ਦਾ ਰਖਵਾਲਾ ਸਿਰਫ਼ ਇੱਕ ਅਧਿਆਪਕ
By Sonam Malhotra 3 Apr 2026,
ਲੁਧਿਆਣਾ 'ਚ ਦਹਿਸ਼ਤ: ਲੁਟੇਰਿਆਂ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ, ਦੁਕਾਨਦਾਰ ਸਮੇਤ ਗੁਆਂਢੀ ਜ਼ਖ਼ਮੀ, CCTV 'ਚ ਕੈਦ ਹੋਈ ਵਾਰਦਾਤ
By Sonam Malhotra 3 Apr 2026,
ਸ਼ਰਧਾਲੂਆਂ ਨੂੰ ਮਿਲੇਗਾ ਸਿੱਧਾ ਫਾਇਦਾ
ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੂਟ ਵਿੱਚ ਇਹ ਤਬਦੀਲੀ ਖੇਤਰੀ ਮੰਗ ਨੂੰ ਦੇਖਦੇ ਹੋਏ ਕੀਤੀ ਗਈ ਹੈ। ਬਟਾਲਾ, ਗੁਰਦਾਸਪੁਰ ਅਤੇ ਪਠਾਨਕੋਟ ਦੇ ਯਾਤਰੀਆਂ ਨੂੰ ਹੁਣ ਕਟੜਾ ਜਾਣ ਲਈ ਜਲੰਧਰ ਜਾਂ ਅੰਮ੍ਰਿਤਸਰ 'ਤੇ ਨਿਰਭਰ ਨਹੀਂ ਰਹਿਣਾ ਪਵੇਗਾ। ਇਸ ਫੈਸਲੇ ਨਾਲ ਨਾ ਸਿਰਫ਼ ਸਮੇਂ ਦੀ ਬਚਤ ਹੋਵੇਗੀ, ਸਗੋਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦਾ ਸਫ਼ਰ ਵੀ ਵਧੇਰੇ ਸੁਵਿਧਾਜਨਕ ਹੋ ਜਾਵੇਗਾ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਆਪਣੇ ਜੱਦੀ ਪਿੰਡ ਸਤੌਜ, ਚੀਮਾ ਵਿਖੇ 30 ਬਿਸਤਰਿਆਂ ਵਾਲੇ ਹਸਪਤਾਲ ਦਾ ਕੀਤਾ ਉਦਘਾਟਨ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।