Dailyhunt Logo
  • Light mode
    Follow system
    Dark mode
    • Play Story
    • App Story
ਵਿਧਾਨ ਸਭਾ ਵਿੱਚ ਗੂੰਜਿਆ 'living india news' ਦਾ ਸਵਾਲ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 1984 ਦੇ ਕਤਲੇਆਮ ਅਤੇ ਦੋਸ਼ੀਆਂ 'ਤੇ ਕੀਤੀ ਵੱਡੀ ਟਿੱਪਣੀ

ਵਿਧਾਨ ਸਭਾ ਵਿੱਚ ਗੂੰਜਿਆ 'living india news' ਦਾ ਸਵਾਲ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 1984 ਦੇ ਕਤਲੇਆਮ ਅਤੇ ਦੋਸ਼ੀਆਂ 'ਤੇ ਕੀਤੀ ਵੱਡੀ ਟਿੱਪਣੀ

Living India News 1 month ago

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਅੰਦਰ ਇੱਕ ਵਾਰ ਫਿਰ 'ਲਿਵਿੰਗ ਇੰਡੀਆ ਨਿਊਜ਼' ਦੇ ਸਵਾਲਾਂ ਦੀ ਚਰਚਾ ਨੇ ਜ਼ੋਰ ਫੜ ਲਿਆ ਹੈ। ਇਹ ਸਵਾਲ ਲਿਵਿੰਗ ਇੰਡੀਆ ਨਿਊਜ਼ ਦੇ ਮੁੱਖ ਸੰਪਾਦਕ ਅਤੁਲ ਅਗਰਵਾਲ ਦੁਆਰਾ 'Shinning Punjab Conclave' ਮੰਚ 'ਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੁੱਛਿਆ ਗਿਆ ਸੀ, ਜਿਸ ਦਾ ਅਸਰ ਹੁਣ ਸਦਨ ਦੇ ਅੰਦਰ ਵੀ ਦੇਖਣ ਨੂੰ ਮਿਲ ਰਿਹਾ ਹੈ।

1984 ਦੇ ਦੋਸ਼ੀਆਂ 'ਤੇ ਕਾਰਵਾਈ ਦੀ ਮੰਗ

ਸਦਨ ਵਿੱਚ ਚਰਚਾ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 1984 ਦੇ ਸਿੱਖ ਕਤਲੇਆਮ ਦਾ ਗੰਭੀਰਤਾ ਨਾਲ ਜ਼ਿਕਰ ਕੀਤਾ। ਉਨ੍ਹਾਂ ਸਪੱਸ਼ਟ ਤੌਰ 'ਤੇ ਕਿਹਾ ਕਿ 1984 ਦੇ ਕਤਲੇਆਮ ਲਈ ਜ਼ਿੰਮੇਵਾਰ ਹੁਕਮਰਾਨਾਂ 'ਤੇ ਵੀ ਪਰਚੇ ਦਰਜ ਹੋਣੇ ਚਾਹੀਦੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਵਾਲ ਚੁੱਕਿਆ ਕਿ ਜਿਨ੍ਹਾਂ ਲੋਕਾਂ ਨੇ ਉਸ ਸਮੇਂ ਇਸ ਘਟਨਾ ਨੂੰ ਅੰਜਾਮ ਦਿੱਤਾ, ਉਨ੍ਹਾਂ 'ਤੇ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਗਈ।

ਵੋਟਾਂ ਦੇ ਸਿਆਸੀ ਸਮੀਕਰਨਾਂ 'ਤੇ ਚਰਚਾ

'ਸ਼ਾਈਨਿੰਗ ਪੰਜਾਬ ਕੌਨਕਲੇਵ' ਦੌਰਾਨ 'living india news' ਦੇ ਮੁੱਖ ਸੰਪਾਦਕ ਅਤੁਲ ਅਗਰਵਾਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਤਿੱਖਾ ਸਵਾਲ ਪੁੱਛਿਆ ਸੀ ਕਿ 1984 ਦੇ ਦੁਖਦਾਈ ਕਾਂਡ ਅਤੇ ਉਸ ਸਮੇਂ ਦੇ ਕਾਂਗਰਸੀ ਨੇਤਾਵਾਂ ਦੀ ਸ਼ਮੂਲੀਅਤ ਦੇ ਬਾਵਜੂਦ, ਪੰਜਾਬ ਦੇ ਲੋਕ, ਖਾਸ ਕਰਕੇ ਸਿੱਖ ਭਾਈਚਾਰਾ, ਕਾਂਗਰਸ ਨੂੰ ਵੋਟ ਕਿਉਂ ਪਾਉਂਦੇ ਹਨ?

सम्बंधित ख़बरें

Panipat Scam: पानीपत में ज्वेलर से ₹93 हजार के गहनों की ठगी: मंदिर के पंडित दंपती को झांसे में लिया, सरकारी नौकरी लगने पर करना चाहते हैं दान

By Anil_Thakur 3 May 2026,

By Anil_Thakur 3 May 2026,

Tarn Taran Lightning: तरन तारन में बारिश के साथ शेड पर गिरी बिजली, लाखों का नुकसान, मौके पर पंहुचीं फायर ब्रिगेड

By Anil_Thakur 3 May 2026,

ਇਸ ਦੇ ਜਵਾਬ ਵਿੱਚ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਹਿਲਾਂ ਲੋਕਾਂ ਕੋਲ ਕੋਈ ਤੀਜਾ ਵਿਕਲਪ ਨਹੀਂ ਸੀ, ਜਿਸ ਕਾਰਨ ਲੋਕ ਇੱਕ ਪਾਰਟੀ ਤੋਂ ਤੰਗ ਆ ਕੇ ਦੂਜੀ ਪਾਰਟੀ ਨੂੰ ਚੁਣਨ ਲਈ ਮਜਬੂਰ ਸਨ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਇੱਕ ਤੀਜਾ ਵਿਕਲਪ ਮੌਜੂਦ ਹੈ, ਅਤੇ 2027 ਤੱਕ ਸਥਿਤੀ ਪੂਰੀ ਤਰ੍ਹਾਂ ਬਦਲ ਜਾਵੇਗੀ।

ਬੇਅਦਬੀ ਅਤੇ ਇਨਸਾਫ਼ ਦਾ ਮੁੱਦਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਦਨ ਵਿੱਚ 1984 ਦੇ ਨਾਲ-ਨਾਲ 1986 ਦੀਆਂ ਘਟਨਾਵਾਂ ਦਾ ਵੀ ਹਵਾਲਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਿਵੇਂ ਬੇਅਦਬੀ ਦੇ ਮਾਮਲਿਆਂ ਵਿੱਚ ਕਾਰਵਾਈ ਦੀ ਮੰਗ ਉੱਠਦੀ ਹੈ, ਉਸੇ ਤਰ੍ਹਾਂ 1984 ਅਤੇ 1986 ਦੇ ਕਸੂਰਵਾਰਾਂ ਦੀ ਵੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਭਗਵੰਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਸਿਰਫ਼ ਮਾਫ਼ੀ ਮੰਗ ਲੈਣ ਨਾਲ ਕੁਝ ਨਹੀਂ ਹੁੰਦਾ, ਸਗੋਂ ਦੋਸ਼ੀਆਂ ਖਿਲਾਫ ਠੋਸ ਕਾਰਵਾਈ ਅਤੇ ਪਰਚੇ ਦਰਜ ਹੋਣੇ ਚਾਹੀਦੇ ਹਨ। living india news ਦੁਆਰਾ ਚੁੱਕੇ ਗਏ ਇਸ ਸਵਾਲ ਨੇ ਇੱਕ ਵਾਰ ਫਿਰ ਪੰਜਾਬ ਦੀ ਰਾਜਨੀਤੀ ਵਿੱਚ ਪੁਰਾਣੇ ਜ਼ਖ਼ਮਾਂ ਅਤੇ ਇਨਸਾਫ਼ ਦੀ ਮੰਗ ਨੂੰ ਕੇਂਦਰ ਵਿੱਚ ਲਿਆ ਕੇ ਖੜ੍ਹਾ ਕੀਤਾ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

commercial gas cylinders ਦੀਆਂ ਕੀਮਤਾਂ 'ਚ ਭਾਰੀ ਉਛਾਲ; ਘਰੇਲੂ ਸਿਲੰਡਰਾਂ ਦੀ ਕਾਲਾਬਾਜ਼ਾਰੀ ਰੋਕਣ ਲਈ ਕੇਂਦਰ ਸਰਕਾਰ ਹੋਈ ਸਖ਼ਤ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Dailyhunt
Disclaimer: This content has not been generated, created or edited by Dailyhunt. Publisher: Living India News