Thursday, 30 May, 12.44 pm ਨਿਰਪੱਖ ਆਵਾਜ਼

ਨਿਰਪੱਖ ਆਵਾਜ਼
ਪੋਸਟਲ ਵੋਟਾਂ 'ਚ ਅਕਾਲੀ-ਭਾਜਪਾ ਨੇ ਕਾਂਗਰਸ ਨੂੰ ਪਛਾੜਿਆ

ਪੋਸਟਲ ਬੈਲੇਟ ਵੋਟਾਂ ਦੀ ਗਿਣਤੀ ਦੇ ਆਂਕੜਿਆਂ ਅਨੁਸਾਰ ਗੁਰਦਾਸਪੁਰ ਹਲਕੇ 'ਚੋਂ ਜੇਤੂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਨੂੰ 7542 ਜਦਕਿ ਉਸ ਹੱਥੋਂ ਹਾਰਨ ਵਾਲੇ ਕਾਂਗਰਸ ਦੇ ਸੁਨੀਲ ਜਾਖੜ ਨੂੰ 2092 ਪੋਸਟਲ ਵੋਟਾਂ ਮਿਲੀਆਂ। ਇਸ ਤਰ੍ਹਾਂ ਹੁਸ਼ਿਆਰਪੁਰ ਹਲਕੇ 'ਚ ਭਾਜਪਾ ਦੇ ਸੋਮ ਪ੍ਰਕਾਸ਼ ਨੂੰ 4609, ਦੂਜੇ ਨੰਬਰ 'ਤੇ ਰਹੇ ਡਾ. ਰਾਜਕੁਮਾਰ ਚੱਬੇਵਾਲ ਨੂੰ 3071, ਫਿਰੋਜ਼ਪੁਰ ਤੋਂ ਜੇਤੂ ਅਕਾਲੀ ਦਲ ਦੇ ਸੁਖਬੀਰ ਬਾਦਲ ਨੂੰ 2327 ਤੇ ਦੂਜੇ ਨੰਬਰ 'ਤੇ ਰਹੇ ਘੁਬਾਇਆ ਨੂੰ 1633, ਬਠਿੰਡਾ ਤੋਂ ਜੇਤੂ ਹਰਸਿਮਰਤ ਬਾਦਲ ਨੂੰ 2013 ਅਤੇ ਦੂਜੇ ਨੰਬਰ 'ਤੇ ਰਹੇ ਰਾਜਾ ਵਰਿੰਗ ਨੂੰ 164 ਪੋਸਟਲ ਵੋਟਾਂ ਮਿਲੀਆਂ।

ਅੰਮ੍ਰਿਤਸਰ ਤੋਂ ਜੇਤੂ ਰਹੇ ਕਾਂਗਰਸ ਦੇ ਗੁਰਜੀਤ ਔਜਲਾ ਨੂੰ 980 ਤੇ ਦੂਜੇ ਨੰਬਰ 'ਤੇ ਰਹੇ ਹਰਦੀਪ ਸਿੰਘ ਪੁਰੀ ਨੂੰ 1357, ਖਡੂਰ ਸਾਹਿਬ ਤੋਂ ਕਾਂਗਰਸ ਦੇ ਜੇਤੂ ਰਹੇ ਜਸਵੀਰ ਸਿੰਘ ਡਿੰਪਾ ਨੂੰ 1720 ਤੇ ਦੂਜੇ ਨੰਬਰ 'ਤੇ ਰਹੀ ਬੀਬੀ ਜਗੀਰ ਕੌਰ ਨੂੰ 1447, ਜਲੰਧਰ ਤੋਂ ਕਾਂਗਰਸ ਦੇ ਜੇਤੂ ਸੰਤੋਖ ਚੌਧਰੀ ਨੂੰ 263 ਤੇ ਦੂਜੇ ਨੰਬਰ 'ਤੇ ਰਹੇ ਅਕਾਲੀ ਦਲ ਦੇ ਚਰਨਜੀਤ ਅਟਵਾਲ ਨੂੰ 287 ਪੋਸਟਲ ਵੋਟਾਂ ਮਿਲੀਆਂ।

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Dailyhunt
Disclaimer: This story is auto-aggregated by a computer program and has not been created or edited by Dailyhunt. Publisher: Nirpakh Awaaz
Top