Dailyhunt Logo
  • Light mode
    Follow system
    Dark mode
    • Play Story
    • App Story

ਭਾਰਤ ਵਿਚ ਚੌਥੀ ਵਾਰ ਵਧੀਆਂ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ

On Air 3 hrs ago

ਵੀਂ ਦਿੱਲੀ, 25 ਮਈ 2026 : ਭਾਰਤ ਦੇਸ਼ ਦੇ ਵਿਚ ਅੱਜ ਪੈਟਰੋਲੀਅਮ ਪਦਾਰਥਾਂ (Petroleum products) ਦੀਆਂ ਕੀਮਤਾਂ ਵਿਚ ਚੌਥੀ ਵਾਰ ਵਾਧਾ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿੰਨਾਂ ਵਾਧਾ ਹੋਇਆ ਹੈ ਚੌਥੀ ਵਾਰ

ਮਿਲੀ ਜਾਣਕਾਰੀ ਅਨੁਸਾਰ ਭਾਰਤ ਦੇਸ਼ ਵਿਚ ਅੱਜ ਫਿਰ ਇਕ ਵਾਰ ਪੈਟਰੋਲੀਅਮ ਪਦਾਰਥਾਂ ਜਿਨ੍ਹਾਂ ਵਿਚ ਪੈਟਰੋਲ ਤੇ ਡੀਜ਼ਲ (Petrol and diesel) ਆਉਂਦੇ ਹਨ ਦੀਆਂ ਕੀਮਤਾਂ ਵਿਚ ਚੌਥੀ ਵਾਰ ਵਾਧਾ ਕੀਤਾ ਗਿਆ ਹੈ।

ਜਿਸ ਤਹਿਤ ਤੇਲ ਕੰਪਨੀਆਂ (Oil companies) ਨੇ ਅੱਜ ਪੈਟਰੋਲ ਦੀ ਕੀਮਤ 2.61 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 2.71 ਰੁਪਏ ਪ੍ਰਤੀ ਲੀਟਰ ਵਧਾ ਦਿੱਤੀ ਹੈ । ਇਸ ਵਾਧੇ ਤੋਂ ਬਾਅਦ ਦਿੱਲੀ ਵਿੱਚ ਇੱਕ ਲੀਟਰ ਪੈਟਰੋਲ ਦੀ ਕੀਮਤ ਹੁਣ 102. 12 ਰੁਪਏ ਅਤੇ ਡੀਜ਼ਲ ਦੀ ਕੀਮਤ 95.20 ਰੁਪਏ ਹੋ ਗਈ ਹੈ ।

ਕਦੋਂ ਕਦੋਂ ਕਿੰਨੀ ਕੀਮਤ ਵਧੀ

ਇਸ ਮਹੀਨੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਇਹ ਚੌਥਾ ਵਾਧਾ ਦਰਜ ਕੀਤਾ ਗਿਆ ਹੈ ਦੇ ਤਹਿਤ 25 ਮਈ ਨੂੰ ਪੈਟਰੋਲ 2.61 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 2.71 ਰੁਪਏ ਪ੍ਰਤੀ ਲੀਟਰ, 23 ਮਈ ਨੂੰ ਪੈਟਰੋਲ 87 ਪੈਸੇ ਅਤੇ ਡੀਜ਼ਲ 91 ਪੈਸੇ, 19 ਮਈ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਔਸਤਨ 90 ਪੈਸੇ ਅਤੇ 15 ਮਈ ਨੂੰ ਕੀਮਤਾਂ ਵਿੱਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਸੀ ।

ਕੀਮਤਾਂ ਵਿਚ ਵਾਧੇ ਕਰਕੇ ਹੋਰ ਵਸਤੂਆਂ ਦੀਆਂ ਕੀਮਤਾਂ ਵੀ ਵਧ ਸਕਦੀਆਂ

ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਲਗਾਤਾਰ ਵਾਧੇ ਨਾਲ ਟਰੱਕ ਅਤੇ ਟੈਂਪੂ ਦੇ ਕਿਰਾਏ ਵਧਣਗੇ, ਜਿਸ ਨਾਲ ਦੂਜੇ ਰਾਜਾਂ ਤੋਂ ਆਯਾਤ ਕੀਤੀਆਂ ਸਬਜ਼ੀਆਂ, ਫਲ ਅਤੇ ਰਾਸ਼ਨ ਮਹਿੰਗਾ ਹੋ ਜਾਵੇਗਾ । ਇਥੇ ਹੀ ਬਸ ਨਹੀਂ ਕਿਸਾਨਾਂ ਨੂੰ ਟ੍ਰੈਕਟਰ ਅਤੇ ਪੰਪਿੰਗ ਸੈੱਟ ਚਲਾਉਣ ਲਈ ਵਧੇਰੇ ਖਰਚ ਕਰਨਾ ਪਵੇਗਾ, ਜਿਸ ਨਾਲ ਅਨਾਜ ਦੀ ਕੀਮਤ ਵਧੇਗੀ । ਜਨਤਕ ਆਵਾਜਾਈ ਅਤੇ ਸਕੂਲ ਬੱਸਾਂ ਦੇ ਕਿਰਾਏ ਵਿੱਚ ਵੀ ਵਾਧਾ ਹੋ ਸਕਦਾ ਹੈ ।

Dailyhunt
Disclaimer: This content has not been generated, created or edited by Dailyhunt. Publisher: On Air