Dailyhunt Logo
  • Light mode
    Follow system
    Dark mode
    • Play Story
    • App Story

ਭਾਰਤੀ ਪਤੀ ਆਪਣੀ ਕਤਲ ਦੇ ਦੋਸ਼ ਹੇਠ ਅਮਰੀਕਾ ਵਿਚ ਹੋਇਆ ਗ੍ਰਿਫ਼ਤਾਰ

On Air 1 week ago

ਮਰੀਕਾ, 9 ਜੁਲਾਈ 2026 : ਭਾਰਤ ਦੇਸ਼ ਦੇ ਰਹਿਣ ਵਾਲੇ ਇਕ ਤਕਨੀਕੀ ਪੇਸ਼ੇਵਰ ਨੂੰ ਆਪਣੀ ਪਤਨੀ ਦੇ ਕਤਲ (Murder) ਦੇ ਦੋਸ਼ ਹੇਠ ਅਮਰੀਕਾ ਵਿਖੇ ਗ੍ਰਿਫ਼ਤਾਰ ਕੀਤਾ ਗਿਆ ਹੈ ।

ਕੌਣ ਹੈ ਇਹ ਭਾਰਤੀ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਵਿਚ ਜਿਸ ਭਾਰਤੀ ਤਕਨੀਕੀ ਪੇੇਸ਼ੇਵਰ ਨੂੰ ਆਪਣੀ ਹੀ ਪਤਨੀ ਦੇ ਕਤਲ ਦੇ ਦੋਸ਼ ਹੇਠ ਅਮਰੀਕਾ ਵਿਖੇ ਪੁਲਸ ਵਲੋਂ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ਦੀ ਪਛਾਣ ਅਵਿਨਾਸ਼ ਨਾਰਨੇ ਦੇ ਤੌਰ 'ਤੇ ਹੋਈ ਹੈ ।

ਬੇਲੇਵਿਊ ਪੁਲਸ (Bellevue Police) ਅਨੁਸਾਰ ਅਵਿਨਾਸ਼ ਨਾਰਨੇ ਨਾਮ ਦੇ ਇੱਕ ਵਿਅਕਤੀ ਨੇ ਆਪਣੀ ਪਤਨੀ, ਰਜੀਤਾ ਸਬੀਨੇਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ । ਮਹਿਲਾ ਅਪਾਰਟਮੈਂਟ ਵਿੱਚ ਮ੍ਰਿਤਕ ਪਾਈ ਮਿਲੀ ਸੀ । ਕਤਲ ਤੋਂ ਕੁਝ ਸਮੇਂ ਬਾਅਦ, ਜਾਂਚ ਦੌਰਾਨ, ਨਾਰਨੇ ਨੇ ਅਪਰਾਧ ਦੇ ਦ੍ਰਿਸ਼ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਿਵੇਂ ਕੋਈ ਹਾਦਸਾ ਵਾਪਰਿਆ ਹੋਵੇ ।

ਕਦੋਂ ਦੀ ਹੈੈ ਇਹ ਘਟਨਾ

ਪੁਲਸ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਉਕਤ ਘਟਨਾਕ੍ਰਮ ਪਿਛਲੇ ਸਾਲ ਦਾ ਹੈ ਤੇ 27 ਅਕਤੂਬਰ-2025 ਨੂੰ ਸਾਫਟਵੇਅਰ ਡਿਵੈਲਪਮੈਂਟ ਇੰਜੀਨੀਅਰ ਅਵਿਨਾਸ਼ ਨਾਰਨੇ (Avinash Narne) ਨੇ ਖੁਦ ਪੁਲਸ ਨੂੰ ਫ਼ੋਨ ਕਰਕੇ ਦੱਸਿਆ ਸੀ ਕਿ ਉਸ ਦੀ ਪਤਨੀ ਬਾਥਰੂਮ ਦੇ ਅੰਦਰ ਬੰਦ ਹੈ ਅਤੇ ਬਾਹਰ ਨਹੀਂ ਆ ਰਹੀ । ਜਿਸ ‘ਤੇ ਜਦੋਂ ਪੁਲਸ ਨੇ ਬਾਥਰੂਮ ਦਾ ਦਰਵਾਜ਼ਾ ਤੋੜਿਆ ਤਾਂ ਉਨ੍ਹਾਂ ਨੇ ਅਵਿਨਾਸ਼ ਨਾਰਨੇ ਦੀ ਪਤਨੀ ਸਬੀਨੇਨੀ (Wife Sabineni) ਨੂੰ ਫਰਸ਼ ‘ਤੇ ਪਈ ਵੇਖਿਆ ਗਿਆ । ਅਧਿਕਾਰੀਆਂ ਨੇ ਉਸ ਨੂੰ ਮੌਕੇ ‘ਤੇ ਮ੍ਰਿਤਕ ਐਲਾਨ ਦਿੱਤਾ ।

ਨਾਰਨੇ ਨੇ ਪੁਲਸ ਨੂੰ ਕੀ ਦਸਿਆ

ਪੁੱਛਗਿੱਛ ਦੌਰਾਨ 30 ਸਾਲਾ ਨਾਰਨੇ ਨੇ ਸ਼ੁਰੂ ਵਿੱਚ ਪੁਲਸ ਨੂੰ ਦੱਸਿਆ ਕਿ ਉਹ ਘਟਨਾ ਵਾਲੇ ਦਿਨ ਕਿਸੇ ਕੰਮ ਲਈ ਅਪਾਰਟਮੈਂਟ ਤੋਂ ਬਾਹਰ ਨਿਕਲਿਆ ਸੀ ਪਰ ਜਦੋਂ ਉਹ ਲਗਭਗ 40 ਮਿੰਟ ਬਾਅਦ ਘਰ ਵਾਪਸ ਆਇਆ ਤਾਂ ਉਸ ਨੇ ਸਬੀਨੇਨੀ ਨੂੰ ਬਾਥਰੂਮ ਵਿੱਚ ਬੰਦ ਪਾਇਆ । ਧਿਆਨ ਦੇਣਯੋਗ ਹੈ ਕਿ ਅਧਿਕਾਰੀਆਂ ਨੂੰ ਨਾਰਨੇ ਦੇ ਘਰੋਂ ਬਾਹਰ ਜਾਣ ਦੌਰਾਨ ਕਿਸੇ ਹੋਰ ਦੇ ਘਰ ਵਿੱਚ ਦਾਖਲ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ । ਹਾਲਾਂਕਿ ਅਗਲੇ ਦਿਨ ਕਿੰਗ ਕਾਉਂਟੀ ਮੈਡੀਕਲ ਐਗਜ਼ਾਮੀਨਰ ਦੇ ਦਫ਼ਤਰ ਨੇ ਸਬੀਨੇਨੀ ਦੀ ਮੌਤ ਨੂੰ ਕਤਲ ਕਰਾਰ ਦਿੱਤਾ ਗਿਆ । ਰਿਪੋਰਟ ਵਿੱਚ ਕਿਹਾ ਕਿ ਉਸ ਦੀ ਮੌਤ ਗਲਾ ਘੁੱਟਣ ਕਾਰਨ ਦਮ ਘੁੱਟਣ (Choking) ਨਾਲ ਹੋਈ ।

ਪੁਲਸ ਦੀ ਜਾਂਚ ਵਿਚ ਨਾਰਨੇ ਦਾ ਭਾਰਤ ਵਿਚ ਔਰਤ ਨਾਲ ਗੁਪਤ ਸਬੰਧ ਆਇਆ ਸਾਹਮਣੇ

ਪੁਲਸ ਵਲੋਂ ਜਦੋੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਤਾਂ ਇਹ ਖੁਲਾਸਾ ਹੋਇਆ ਕਿ ਨਾਰਨੇ ਕਈ ਸਾਲਾਂ ਤੋਂ ਭਾਰਤ ਵਿੱਚ ਇੱਕ ਔਰਤ ਨਾਲ ਗੁਪਤ ਸਬੰਧ ਵਿੱਚ ਸੀ ਤੇ ਇਸੇ ਸਮੇਂ ਦੌਰਾਨ ਨਾਰਨੇ ਨੇ 5 ਜੂਨ-2025 ਨੂੰ ਸਬੀਨੇਨੀ ਨਾਲ ਵਿਆਹ ਕਰਵਾਇਆ । ਅਧਿਕਾਰੀਆਂ ਨੇ ਦੱਸਿਆ ਕਿ ਨਾਰਨੇ ਦੀ ਪ੍ਰੇਮਿਕਾ ਵੀ ਵਿਆਹ ਵਿੱਚ ਸ਼ਾਮਲ ਹੋਈ ਸੀ । ਹਾਲਾਂਕਿ ਸਬੀਨੇਨੀ ਨਾਲ ਵਿਆਹ ਤੋਂ ਬਾਅਦ ਵੀ ਦੋਵਾਂ ਨੇ ਆਪਣਾ ਰਿਸ਼ਤਾ ਜਾਰੀ ਰੱਖਿਆ ।

ਘਟਨਾ ਵਾਲੇ ਦਿਨ ਨਾਰਨੇ ਨੇ ਕੀਤਾ ਸੀ ਭਾਰਤੀ ਪ੍ਰੇਮਿਕਾ ਨੂੰ ਕਈ ਵਾਰ ਫੋਨ

ਪੁਲਸ ਨੇ ਦੱਸਿਆ ਕਿ ਘਟਨਾ ਵਾਲੇ ਦਿਨ, ਨਾਰਨੇ ਨੇ ਆਪਣੀ ਪ੍ਰੇਮਿਕਾ ਨੂੰ ਘੱਟੋ-ਘੱਟ ਚਾਰ ਵਾਰ ਫ਼ੋਨ ਕੀਤਾ, ਜਿਸ ਵਿੱਚ ਉਹ ਪਲ ਵੀ ਸ਼ਾਮਲ ਹੈ ਜਦੋਂ ਉਸਨੇ ਪੁਲਸ ਨੂੰ ਦੱਸਿਆ ਸੀ ਕਿ ਉਹ ਬੰਦ ਬਾਥਰੂਮ ਵਿੱਚ ਦਾਖਲ ਹੋਣ ਦੀ ਕੋਸਿ਼ਸ਼ ਕਰ ਰਿਹਾ ਸੀ । ਅਧਿਕਾਰੀਆਂ ਨੇ ਕਿਹਾ ਕਿ ਨਾਰਨੇ ਨੇ ਆਪਣੀ ਪ੍ਰੇਮਿਕਾ ਨੂੰ ਆਪਣੀ ਪਤਨੀ ਦੀ ਲਾਸ਼ ਦੀ ਫੋਟੋ ਵੀ ਭੇਜੀ ਸੀ । ਪੁਲਸ ਜਾਂਚ ਜਾਰੀ ਹੈ ਅਤੇ ਇਸ ਸਾਲ 5 ਜੁਲਾਈ ਨੂੰ ਨਾਰਨੇ ‘ਤੇ ਪਹਿਲੀ ਡਿਗਰੀ ਕਤਲ ਦਾ ਦੋਸ਼ ਲਗਾਇਆ ਗਿਆ । ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸ ਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ । ਉਹ ਇਸ ਸਮੇਂ 5 ਮਿਲੀਅਨ ਡਾਲਰ ਦੇ ਬਾਂਡ ‘ਤੇ ਹਿਰਾਸਤ ਵਿੱਚ ਹੈ ।

Dailyhunt
Disclaimer: This content has not been generated, created or edited by Dailyhunt. Publisher: On Air