Dailyhunt

ਡਾਕਟਰ ਦੀ ਲਾਪ੍ਰਵਾਹੀ ਕਾਰਨ ਮਾਂ ਤੇ ਬੱਚੇ ਦੀ ਹੋਈ ਜਣੇਪੇ ਦੌਰਾਨ ਮੌਤ

On Air 1 week ago

ਯੁੱਧਿਆ, 3 ਅਪ੍ਰੈਲ 2026 : ਭਾਰਤ ਦੇਸ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਅਯੁੱਧਿਆ ਵਿਖੇ ਡਾਕਟਰ ਦੀ ਲਾਪ੍ਰਵਾਹੀ ਕਾਰਨ ਜਣੇਪੇ (Child birth) ਦੌਰਾਨ ਮਾਂ ਤੇ ਬੱਚੇ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ ।

ਕੀ ਹੈ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਅਯੁੱਧਿਆ ਦੇ ਇਕ ਨਿਜੀ ਹਸਪਤਾਲ ਵਿਚ ਗ਼ੈਰ-ਸਿਖਿਅਤ ਸਟਾਫ਼ ਦੁਆਰਾ ਜਣੇਪਾ ਕਰਵਾਉਣ ਤੋਂ ਬਾਅਦ ਕਥਿਤ ਡਾਕਟਰੀ ਲਾਪ੍ਰਵਾਹੀ (Medical negligence) ਕਾਰਨ ਇਕ 32 ਸਾਲਾ ਔਰਤ ਅਤੇ ਉਸਦੇ ਜੋ ਨਵਜੰਮੇ ਬੱਚੇ ਦੀ ਮੌਤ (Death) ਹੋ ਗਈ ਹੈ ਦੇ ਮਾਮਲੇ ਵਿਚ ਸਿਹਤ ਵਿਭਾਗ ਨੇ ਸਖ਼ਤ ਐਕਸ਼ਨ ਲੈ ਲਿਆ ਹੈ ਤੇ ਹਸਪਤਾਲ ਨੂੰ ਸੀਲ ਵੀ ਕਰ ਦਿੱਤਾ ਹੈ ।

ਕੀ ਦੱਸਿਆ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ

ਜਣੇਪੇ ਦੌਰਾਨ ਮੌਤ ਦੇ ਘਾਟ ਉਤਰੀ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਣੇਪੇ ਦੌਰਾਨ ਡਾਕਟਰ ਹਸਪਤਾਲ ਵਿਚ ਮੌਜੂਦ ਨਹੀਂ ਸੀ ਅਤੇ ਉਸ ਨੇ ਸਟਾਫ਼ ਨੂੰ ਫ਼ੋਨ 'ਤੇ ਸਾਰੀਆਂ ਹਦਾਇਤਾਂ ਦਿਤੀਆਂ । ਉਨ੍ਹਾਂ ਦੱਸਿਆ ਕਿ ਫੈਜ਼ਾਬਾਦ ਸ਼ਹਿਰ ਵਿਚ ਮੰਗਲਵਾਰ ਦੇਰ ਰਾਤ ਵਾਪਰੀ ਇਸ ਘਟਨਾ ਤੋਂ ਬਾਅਦ ਸਿਹਤ ਵਿਭਾਗ ਨੇ ਫੌੌਰੀ ਕਾਰਵਾਈ ਕਰਦਿਆਂ ਪਹਿਲਾਂ ਸਬੰਧਤ ਹਸਪਤਾਲ ਨੂੰ ਸੀਲ (Hospital Seal) ਕਰ ਦਿਤਾ ਅਤੇ ਜਾਂਚ ਸ਼ੁਰੂ ਕਰ ਦਿਤੀ ਹੈ ।

ਮਹਿਲਾ ਦੇ ਪਤੀ ਸੁਰੇਸ਼ ਯਾਦਵ ਨੇ ਦਿੱਤੀ ਸਮੁੱਚੀ ਜਾਣਕਾਰੀ

ਬੇਨੀਗੰਜ ਦੇ ਸੁਰੇਸ਼ ਯਾਦਵ ਨੇ ਕਿਹਾ ਕਿ ਉਸ ਦੀ ਪਤਨੀ ਸੋਨੀ ਯਾਦਵ ਨੂੰ ਜਣੇਪੇ ਦੀਆਂ ਦਰਦਾਂ ਹੋਣ ਤੋਂ ਬਾਅਦ ਮਾਂ ਪਰਮੇਸ਼ਵਰੀ ਦੇਵੀ ਮੈਮੋਰੀਅਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ । ਉਨ੍ਹਾਂ ਕਿਹਾ ਕਿ ਇਲਾਜ ਕਰ ਰਹੀ ਡਾਕਟਰ ਅੰਜਲੀ ਸ਼੍ਰੀਵਾਸਤਵ ਨੇ ਸ਼ੁਰੂ ਵਿਚ ਉਨ੍ਹਾਂ ਨੂੰ ਦਸਿਆ ਕਿ ਉਸਦੀ ਹਾਲਤ ਆਮ ਹੈ । ਪਰਿਵਾਰ ਅਨੁਸਾਰ, ਜਣੇਪੇ ਸਮੇਂ ਡਾਕਟਰ ਮੌਜੂਦ ਨਹੀਂ ਸੀ ਅਤੇ ਜਣੇਪੇ ਦੀ ਪ੍ਰਕਿਰਿਆ ਇਕ ਮਹਿਲਾ ਕਰਮਚਾਰੀ ਦੁਆਰਾ ਕੀਤੀ ਗਈ ਸੀ ।

Dailyhunt
Disclaimer: This content has not been generated, created or edited by Dailyhunt. Publisher: On Air