Dailyhunt Logo
  • Light mode
    Follow system
    Dark mode
    • Play Story
    • App Story

ਧਰਮਿੰਦਰ ਪ੍ਰਧਾਨ ਨੂੰ ਬਚਾਅ ਰਹੇ ਪੀ. ਐੱਮ. : ਕੇਜਰੀਵਾਲ

On Air 2 days ago

ਚੰਡੀਗੜ੍ਹ, 24 ਜੁਲਾਈ 2026 : ਆਮ ਆਦਮੀ ਪਾਰਟੀ (Aam Aadmi Party) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਨੇ ਆਖਿਆ ਹੈ ਕਿ ਪ੍ਰਧਾਨ ਮੰਤਰੀ ਵਲੋਂ ਧਰਮਿੰਦਰ ਪ੍ਰਧਾਨ ਨੂੰ ਬਚਾਇਆ ਜਾ ਰਿਹਾ ਹੈ ।

ਫਾਸਟ ਟਰੈਕ ਕੋਰਟ ਵਿਚ ਤਾਂ ਆਮ ਕੋਰਟ ਨਾਲੋਂ ਵੀ ਜਿ਼ਆਦਾ ਸਮਾਂ ਲੱਗਦਾ ਹੈ : ਅਰਵਿੰਦ

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ (National Convener) ਕੇਜਰੀਵਾਲ ਨੇ ਪੇਪਰ ਲੀਕ ਮਾਮਲਿਆਂ ਲਈ ਫਾਸਟ ਟਰੈਕ ਕੋਰਟ ਬਣਾਉਣ ਦੇ ਐਲਾਨ ਨੂੰ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਬਚਾਉਣ ਦੀ ਕੋਸਿ਼ਸ਼ ਕਰਾਰ ਦਿੱਤਾ ਹੈ ।

ਉਨ੍ਹਾਂ ਕਿਹਾ ਕਿ ਦੇਸ਼ ਵਿਚ ਬਹੁਤ ਸਾਰੇ ਫਾਸਟ ਟਰੈਕ ਕੋਰਟ ਬਣੇ ਹਨ ਪਰ ਕਈਆਂ ਵਿਚ ਸੁਣਵਾਈ ਹੀ ਨਹੀਂ ਹੁੰਦੀ ਹੈ ਤਾਂ ਕਈਆਂ ਵਿਚ ਆਮ ਕੋਰਟਾਂ ਨਾਲੋਂ ਵੀ ਜਿ਼ਆਦਾ ਸਮਾਂ ਲੱਗਦਾ ਹੈ । ਵੀਰਵਾਰ ਨੂੰ ‘ਐਕਸ`’ਤੇ ਕੇਜਰੀਵਾਲ ਨੇ ਕਿਹਾ ਕਿ ਫਾਸਟ ਟਰੈਕ ਕੋਰਟ ਵਿਚ ਤਾਂ ਆਮ ਕੋਰਟ ਨਾਲੋਂ ਵੀ ਜਿ਼ਆਦਾ ਸਮਾਂ ਲੱਗਦਾ ਹੈ । ਇਸ ਲਈ ਅਜਿਹਾ ਲੱਗ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ (Prime Minister Modi) ਧਰਮਿੰਦਰ ਪ੍ਰਧਾਨ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ।

ਸਰਕਾਰ ਜਵਾਬ ਦੇਣ ਦੀ ਥਾਂ ਤੇ ਬੈਠੀ ਹੈ ਚੁੱਪੀ ਧਾਰ ਕੇ : ਭਗਵੰਤ ਮਾਨ

ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਵਿਦਿਆਰਥੀਆਂ ਨਾਲ ਜੁੜੇ ਮੁੱਦੇ ‘ਤੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਕਰੋੜਾਂ ਬੱਚਿਆਂ ਦਾ ਭਵਿੱਖ ਦਾਅ ‘ਤੇ ਲੱਗਾ ਹੋਇਆ ਹੈ ਪਰ ਕੇਂਦਰ ਸਰਕਾਰ ਹੁਣ ਤੱਕ ਚੁੱਪੀ ਧਾਰੀ ਬੈਠੀ ਹੈ । ਉਨਾਂ ਕਿਹਾ ਕਿ ਇਹ ਸਿਰਫ਼ ਪ੍ਰੀਖਿਆਵਾਂ ਦਾ ਨਹੀਂ, ਸਗੋਂ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਅਤੇ ਉਨ੍ਹਾਂ ਦੇ ਵਿਸ਼ਵਾਸ ਦਾ ਸਵਾਲ ਹੈ, ਇਸ ਲਈ ਸਰਕਾਰ ਨੂੰ ਤੁਰੰਤ ਜਵਾਬਦੇਹ ਬਣਨਾ ਚਾਹੀਦਾ ਹੈ ।

Dailyhunt
Disclaimer: This content has not been generated, created or edited by Dailyhunt. Publisher: On Air