Dailyhunt Logo
  • Light mode
    Follow system
    Dark mode
    • Play Story
    • App Story

ਏਟਾ `ਚ ਸ਼ਰਾਬ ਪੀਣ ਤੋਂ ਬਾਅਦ 2 ਦੋਸਤਾਂ ਦੀ ਮੌਤ

On Air 4 months ago

ਏਟਾ, 29 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਏਟਾ ਵਿਖੇ ਦੋ ਵਿਅਕਤੀਆਂ ਦੀ ਸ਼ਰਾਬ ਪੀਣ (Drinking alcohol) ਤੋਂ ਬਾਅਦ ਸਿਹਤ ਵਿਗੜਨ ਕਾਰਨ ਮੌਤ (Death) ਹੋ ਗਈ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਏਟਾ ਜ਼ਿਲੇ 'ਚ ਅਵਾਗੜ੍ਹ ਥਾਣਾ ਖੇਤਰ ਦੇ ਮੀਸਾ ਕਲਾਂ ਪਿੰਡ 'ਚ ਸ਼ਰਾਬ ਪੀਣ ਤੋਂ ਬਾਅਦ 3 ਦੋਸਤਾਂ ਦੀ ਸਿਹਤ ਵਿਗੜ ਗਈ ।

ਇਲਾਜ ਦੌਰਾਨ 2 ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ । ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਕੌਣ ਹਨ ਤਿੰਨੋਂ ਜਣੇੇ

ਪੁਲਸ ਅਨੁਸਾਰ, ਪਿੰਡ ਨਿਵਾਸੀ ਰਾਕੇਸ਼ (45), ਨਰਸਿੰਘ ਪਾਲ (59) ਅਤੇ ਰੰਜੀਤ (35) ਇਕੱਠੇ ਸ਼ਰਾਬ ਪੀ ਰਹੇ ਸਨ । ਕੁਝ ਦੇਰ ਬਾਅਦ ਤਿੰਨਾਂ ਦੀ ਸਿਹਤ ਵਿਗੜਨ ਲੱਗੀ । ਹਸਪਤਾਲ ਲਿਜਾਣ ‘ਤੇ ਰਾਕੇਸ਼ ਅਤੇ ਨਰਸਿੰਘ ਪਾਲ ਦੀ ਮੌਤ ਹੋ ਗਈ, ਜਦਕਿ ਰੰਜੀਤ ਦਾ ਇਲਾਜ ਚੱਲ ਰਿਹਾ ਹੈ ।

Dailyhunt
Disclaimer: This content has not been generated, created or edited by Dailyhunt. Publisher: On Air