Dailyhunt

ਹਰਚਰਨ ਭੁੱਲਰ ਮਾਮਲੇ ਵਿਚ ਸੁਣਵਾਈ ਟਲੀ 11 ਤੱਕ

On Air 4 days ago

ਚੰਡੀਗੜ੍ਹ, 7 ਮਈ 2026 : ਪੰਜਾਬ ਪੁਲਸ ਦੇ ਮੁਅੱਤਲ ਚੱਲ ਰਹੇ ਡੀ. ਆਈ. ਜੀ. ਹਰਚਰਨ ਭੁੱਲਰ (Harcharan Bhullar) ਰਿਸ਼ਵਤ ਮਾਮਲੇ ਵਿਚ ਸੁਣਵਾਈ ਦੌਰਾਨ ਅਗਲੀ ਸੁਣਵਾਈ (Next hearing) 11 ਮਈ 'ਤੇ ਪਾ ਦਿੱਤੀ ਗਈ ਹੈ ।

ਕਿਸ ਕਾਰਨ ਪਾ ਦਿੱਤੀ ਗਈ ਅਗਲੀ ਸੁਣਵਾਈ

ਰਿਸ਼ਵਤ ਮਾਮਲੇ 'ਚ ਫਸੇ ਪੰਜਾਬ ਪੁਲਸ ਦੇ ਮੁਅੱਤਲ ਡੀ. ਆਈ. ਜੀ. (Suspended D. I. G.) ਹਰਚਰਨ ਸਿੰਘ ਭੁੱਲਰ ਦੇ ਮਾਮਲੇ 'ਚ ਬੁੱਧਵਾਰ ਨੂੰ ਸੀ. ਬੀ. ਆਈ. ਵੱਲੋਂ ਸਰਕਾਰੀ ਵਕੀਲ ਦੀ ਬੇਨਤੀ 'ਤੇ ਵਿਸ਼ੇਸ਼ ਅਦਾਲਤ ਨੇ ਕਾਰਵਾਈ ਨੂੰ 11 ਮਈ ਤੱਕ ਮੁਲਤਵੀ ਕਰ ਦਿੱਤਾ ।

ਅਗਲੀ ਤਰੀਕ ‘ਤੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 4 ਤਹਿਤ ਜਲਦੀ ਸੁਣਵਾਈ ਤੈਰੋਜ਼ਾਨਾ ਟ੍ਰਾਇਲ ਸ਼ੁਰੂ ਕਰਨ ਦੇ ਸਬੰਧ ‘ਤੇ ਬਹਿਸ ਹੋਵੇਗੀ ।

ਅਦਾਲਤ ਨੇ ਕੀ ਸਪੱਸ਼ਟ ਕੀਤਾ ਹੈ

ਮਾਮਲੇ ਦੀ ਪਿਛਲੀ ਤਰੀਕ ‘ਤੇ ਬਚਾਅ ਧਿਰ ਜਵਾਬ ਦਾਇਰ ਕਰ ਕੇ ਸੀ. ਬੀ. ਆਈ. (C. B. I.) ਦੀ ਅਰਜ਼ੀ ਦਾ ਵਿਰੋਧ ਕਰ ਚੁੱਕੀ ਹੈ । ਬਚਾਅ ਧਿਰ ਦੀ ਬੇਨਤੀ ‘ਤੇ ਅਦਾਲਤ ਨੇ ਨਿਰਦੇਸ਼ ਦਿੱਤਾ ਕਿ 24 ਅਪ੍ਰੈਲ ਨੂੰ ਮੁਲਜ਼ਮਾਂ ਨੂੰ ਮੁਹੱਈਆ ਕਰਵਾਏ ਗਏ ਡਾਟਾ ਦੀ ਜਾਂਚ ਅਗਲੀ ਤਰੀਕ ਤੱਕ ਪੂਰੀ ਕਰ ਲਈ ਜਾਵੇ । ਅਦਾਲਤ ਨੇ ਸਪੱਸ਼ਟ ਕੀਤਾ ਕਿ ਇਸ ਮੰਤਵ ਲਈ ਇਹ ਅੰਤਿਮ ਮੁਲਤਵੀ ਹੋਵੇਗੀ ।

ਮੁਲਜਮ ਦੀ ਮੰਗ ਤੇ ਸੀ. ਬੀ. ਆਈ. ਨੇ ਕੀਤਾ ਜਵਾਬ ਦਾਇਰ

ਮੁਲਜ਼ਮ ਐੱਚ. ਐੱਸ. ਭੁੱਲਰ ਵੱਲੋਂ ਧਾਰਾ 230 ਬੀ. ਐੱਨ. ਐੱਸ. ਤਹਿਤ ਅਣ-ਰਿਲਾਇਡ ਦਸਤਾਵੇਜ਼ਾਂ ਦੀ ਮੰਗ ਤੇ ਸੀ. ਬੀ. ਆਈ. ਨੇ ਜਵਾਬ ਦਾਇਰ ਕੀਤਾ ਹੈ ਤੇ ਉਸ ਦੀ ਕਾਪੀ ਬਚਾਅ ਧਿਰ ਨੂੰ ਉਪਲਬੱਂਧ ਕਰਵਾ ਦਿੱਤੀ ਗਈ । ਇਸ ਅਰਜ਼ੀ `ਤੇ ਵੀ ਅਗਲੀ ਤਰੀਕ ਨੂੰ ਬਹਿਸ ਹੋਵੇਗੀ । ਸਹਿ-ਮੁਲਜ਼ਮ ਕ੍ਰਿਸ਼ਨੂ ਸ਼ਾਰਦਾ ਦੁਆਰਾ ਮੰਗੇ ਗਏ ਅਣ-ਰਿਲਾਇਡ ਦਸਤਾਵੇਜ਼ਾਂ ਦੀ ਸੂਚੀ ਸੀ. ਬੀ. ਆਈ. ਨੇ ਅਦਾਲਤ `ਚ ਪੇਸ਼ ਕੀਤੀ ਤੇ ਨਾਲ ਹੀ ਪਹਿਲਾਂ ਦਾਇਰ ਸੂਚੀ ਦੇ ਸੀਰੀਅਲ ਨੰਬਰ 3 ਤੇ 4 ‘ਚ ਮੰਗੇ ਗਏ ਦਸਤਾਵੇਜ਼ਾਂ ਦਾ ਬਿਓਰਾ ਵੀ ਸਪੱਸ਼ਟ ਕੀਤਾ ਗਿਆ ।

ਕੀ ਹੁਕਮ ਦਿੱਤਾ ਮਾਨਯੋਗ ਅਦਾਲਤ ਨੇ

ਦੋਵਾਂ ਮੁਲਜ਼ਮਾਂ ਨੂੰ ਉਨ੍ਹਾਂ ਦੇ ਵਕੀਲਾਂ ਰਾਹੀਂ ਇਸ ਦੀ ਕਾਪੀ ਮੁਹੱਈਆ ਕਰਵਾਈ ਗਈ । ਇਸ ਤੋਂ ਬਾਅਦ ਇਸ ਅਰਜ਼ੀ ਦਾ ਕੋਈ ਮਾਇਨਾ ਨਾ ਹੋਣ ਕਾਰਨ ਇਸ ਨੂੰ ਰੱਦ ਕਰ ਦਿੱਤਾ ਗਿਆ । ਅਦਾਲਤ ਨੇ ਹੁਕਮ ਦਿੱਤਾ ਕਿ ਦੋਵੇਂ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ `ਚ ਹੀ ਰੱਖਿਆ ਜਾਵੇ ਤੇ ਅਗਲੀ ਤਰੀਕ `ਤੇ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਜਾਵੇ ।

Dailyhunt
Disclaimer: This content has not been generated, created or edited by Dailyhunt. Publisher: On Air