Dailyhunt Logo
  • Light mode
    Follow system
    Dark mode
    • Play Story
    • App Story

ਹਰਿਆਣਾ ਵਿਚ 3 ਤੋਂ 6 ਜੂਨ ਤੱਕ ਦਰਮਿਆਨੀ ਬਾਰਸ਼ ਹੋਣ ਦੀਆਂ ਸੰਭਾਵਨਾਵਾਂ

On Air 4 months ago

ਹਰਿਆਣਾ, 1 ਜੂਨ 2026 : ਮੌਸਮ ਵਿਭਾਗ (Meteorological Department) ਦੇ ਅਨੁਸਾਰ ਹਰਿਆਣਾ ਸੂਬੇ ਵਿਚ 3 ਤੋਂ 5 ਤੇ 6 ਜੂਨ ਤੱਕ ਕਈ ਖੇਤਰਾਂ ਵਿਚ ਹਲਕੀ ਤੋਂ ਦਰਮਿਆਨੀ ਬਾਰਸ਼ (Rain) ਹੋਣ ਦੀਆਂ ਸੰਭਾਵਨਾਵਾਂ ਹਨ ।

ਕੀ ਦੱਸਿਆ ਮੌਸਮ ਵਿਭਾਗ ਨੇ

ਨੌਤਪਾ ਸੀਜ਼ਨ ਦੌਰਾਨ ਵੀ ਹਰਿਆਣਾ ਦਾ ਮੌਸਮ ਸੁਹਾਵਣਾ ਰਹਿੰਦਾ ਹੈ । ਚੰਡੀਗੜ੍ਹ ਵਿੱਚ ਭਾਰਤੀ ਮੌਸਮ ਵਿਭਾਗ ਅਨੁਸਾਰ ਹਰਿਆਣਾ ਰਾਜ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ ਸ਼ਨੀਵਾਰ ਦੇ ਮੁਕਾਬਲੇ 0. 1 ਡਿਗਰੀ ਸੈਲਸੀਅਸ ਵਧਿਆ, ਪਰ ਇਹ ਆਮ ਨਾਲੋਂ 7.4 ਡਿਗਰੀ ਸੈਲਸੀਅਸ ਘੱਟ ਰਿਹਾ ।

ਰਾਜ ਵਿੱਚ ਸਭ ਤੋਂ ਵੱਧ ਤਾਪਮਾਨ (Temperature) ਸਿਰਸਾ ਵਿੱਚ 37 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ । ਮੌਸਮ ਵਿਭਾਗ ਦੇ ਅਨੁਸਾਰ 3 ਜੂਨ ਤੱਕ ਅਤੇ 5 ਅਤੇ 6 ਜੂਨ ਨੂੰ ਰਾਜ ਦੇ ਕਈ ਖੇਤਰਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ । 4 ਜੂਨ ਨੂੰ ਕੁਝ ਥਾਵਾਂ ‘ਤੇ ਬਾਰਿਸ਼ ਦੀ ਗਤੀਵਿਧੀ ਵਧ ਸਕਦੀ ਹੈ । ਬਾਰਿਸ਼ ਅਤੇ ਬੱਦਲਵਾਈ ਗਰਮੀ ਤੋਂ ਰਾਹਤ ਪ੍ਰਦਾਨ ਕਰੇਗੀ ।

ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਧਣ ਦੀ ਉਮੀਦ ਹੈ

ਹਾਲਾਂਕਿ ਮੌਸਮ ਵਿਭਾਗ ਨੇ ਅਗਲੇ ਸੱਤ ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਹੌਲੀ-ਹੌਲੀ 6 ਤੋਂ 8 ਡਿਗਰੀ ਸੈਲਸੀਅਸ ਤੱਕ ਵਾਧੇ ਦੀ ਭਵਿੱਖ ਬਾਣੀ ਕੀਤੀ ਹੈ । ਨਤੀਜੇ ਵਜੋਂ, ਜੂਨ ਦੇ ਪਹਿਲੇ ਹਫ਼ਤੇ ਦੇ ਅੰਤ ਤੱਕ ਗਰਮੀ ਦੁਬਾਰਾ ਉੱਭਰ ਸਕਦੀ ਹੈ । ਮੌਸਮ ਵਿਭਾਗ ਨੇ 1 ਜੂਨ ਨੂੰ ਸਿਰਸਾ, ਫਤਿਹਾਬਾਦ, ਹਿਸਾਰ ਅਤੇ ਭਿਵਾਨੀ ਜਿ਼ਲ੍ਹਿਆਂ ਲਈ ਗਰਜ, ਬਿਜਲੀ ਡਿੱਗਣ (Lightning strike) ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਤੇਜ਼ ਹਵਾਵਾਂ (Strong winds) ਦੀ ਚੇਤਾਵਨੀ ਜਾਰੀ ਕੀਤੀ ਹੈ। ਇਨ੍ਹਾਂ ਜਿ਼ਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਵੀ ਉਮੀਦ ਹੈ ।

40-50 ਕਿਲੋਮੀਟਰ ਪ੍ਰਤੀ ਘੰਟਾ ਦੀ ਤੇਜ਼ ਹਵਾਵਾਂ

ਇਸ ਤੋਂ ਇਲਾਵਾ ਹਰਿਆਣਾ ਸੂਬੇ ਦੇ ਵੱਖ-ਵੱਖ ਖੇਤਰਾਂ ਵਿੱਚ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਤੇਜ਼ ਹਵਾਵਾਂ ਦੇ ਨਾਲ ਗਰਜ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ । 1 ਜੂਨ ਤੋਂ 4 ਜੂਨ ਦੇ ਵਿਚਕਾਰ ਕਈ ਜ਼ਿਲ੍ਹਿਆਂ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਤੇਜ਼ ਹਵਾਵਾਂ ਚੱਲਣ ਦੀ ਵੀ ਉਮੀਦ ਹੈ ।

Dailyhunt
Disclaimer: This content has not been generated, created or edited by Dailyhunt. Publisher: On Air