Dailyhunt

ਇਨਫੋਰਸਮੈਂਟ ਡਾਇਰੈਕਟੋਰੇੇਟ ਨੇ ਮਾਰਿਆ ਖਰੜ ਵਿਖੇ ਫਲੈਟ ਵਿਚ ਛਾਪਾ

On Air 4 days ago

ਰੜ, 7 ਮਈ 2026 : ਪੰਜਾਬ ਦੇ ਜਿਲਾ ਮੋਹਾਲੀ (Mohali) ਦੇ ਸ਼ਹਿਰ ਖਰੜ ਵਿਖੇ ਇਕ ਆਈ. ਟੀ. ਸੈਕਟਰ ਕਰਮਚਾਰੀ ਦੇ ਫਲੈਟ ਵਿਚ ਕੇਂਦਰੀ ਜਾਂਚ ਏਜੰਸੀ (Central Investigation Agency) ਈ. ਡੀ. ਵਲੋਂ ਛਾਪੇਮਾਰੀ (Raid) ਕੀਤੀ ਗਈ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਮੋਹਾਲੀ ਦੇ ਖਰੜ ਵਿੱਚ ਵੈਸਟਰਨ ਟਾਵਰਜ਼ ਸੋਸਾਇਟੀ ਵਿੱਚ ਇੱਕ ਆਈ. ਟੀ. ਸੈਕਟਰ ਕਰਮਚਾਰੀ ਦੇ ਫਲੈਟ ਵਿਚ ਜੋ ਇਨਫੋਰਸਮੈਂਟ ਡਾਇਰੈਕਟੋਰੇੇਟ (Enforcement Directorate) (ਈ.

ਡੀ.) ਨੇ ਛਾਪਾ ਮਾਰਿਆ ਹੈ ਦੌਰਾਨ ਟੀਮ ਨੂੰ ਆਉਂਦਿਆਂ ਦੇਖ ਕੇ ਕਿਸੇ ਵਲੋਂ ਰਿਹਾਇਸ਼ੀ ਟਾਵਰ ਦੀ ਨੌਵੀਂ ਮੰਜਿ਼ਲ ਤੋਂ ਨਕਦੀ ਨਾਲ ਭਰੇ ਦੋ ਬੈਗ ਹੇਠਾਂ ਸੁੱਟ ਦਿੱਤ ਗਏ, ਜਿਸ ਨੂੰ ਪਹਿਲਾਂ ਤੋਂ ਹੇਠਾਂ ਖੜ੍ਹੇ ਇੱਕ ਡਰਾਈਵਰ ਵਲੋਂ ਚੁੱਕ ਲਿਆ ਗਿਆ । ਜਾਣਕਾਰੀ ਮੁਤਾਬਕ ਈ. ਡੀ. ਦੀ ਟੀਮ ਵਲੋਂ ਘਟਨਾ ਨੂੰ ਦੇਖਦਿਆਂ ਬੈਗ ਲੈ ਕੇ ਭੱਜ ਰਹੇ ਡਰਾਈਵਰ ਦਾ ਪਿੱਛਾ ਕਰਕੇ ਉਸ ਨੂੰ ਫੜ ਲਿਆ ਅਤੇ ਬੈਗ ਵਿੱਚੋਂ ਲਗਭਗ 21 ਲੱਖ ਰੁਪਏ ਨਕਦ ਬਰਾਮਦ ਕੀਤੇ ਗਏ ।

ਘਟਨਾ ਦਾ ਪਤਾ ਚਲਦਿਆਂ ਡੀ. ਐਸ. ਪੀ. ਪਹੁੰਚੇ ਮੌਕੇ ‘ਤੇ

ਸੋਸਾਇਟੀ ਵਿਚ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ, ਜਿਸ ਨਾਲ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ । ਸੂਚਨਾ ਮਿਲਣ ‘ਤੇ ਖਰੜ ਦੇ ਡੀ. ਐਸ. ਪੀ. ਇਸ਼ਾਂਤ ਸਿੰਗਲਾ ਦੇ ਨਿਰਦੇਸ਼ਾਂ ‘ਤੇ ਸਥਾਨਕ ਪੁਲਸ ਨੂੰ ਮੌਕੇ ‘ਤੇ ਭੇਜਿਆ ਗਿਆ । ਖਰੜ ਸਿਟੀ ਪੁਲਸ ਸਟੇਸ਼ਨ ਦੇ ਐਸ. ਐਚ. ਓ. ਅਮਰਿੰਦਰ ਸਿੰਘ ਦੀ ਅਗਵਾਈ ਵਿਚ ਇੱਕ ਪੁਲਸ ਟੀਮ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ । ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਕਾਰਵਾਈ ਇੱਕ ਜਾਂਚ ਏਜੰਸੀ ਵੱਲੋਂ ਕੀਤੀ ਗਈ ਸੀ ।

Dailyhunt
Disclaimer: This content has not been generated, created or edited by Dailyhunt. Publisher: On Air