Dailyhunt Logo
  • Light mode
    Follow system
    Dark mode
    • Play Story
    • App Story

ਕਾਮਨਵੈਲਥ ਖੇਡਾਂ ਵਿਚ ਦਿਲੀਪ ਮਹਾਦੂ ਗਾਵਿਤ ਨੇ ਝੋਲੀ ਪਾਇਆ ਤੀਜਾ ਸੋਨ ਤਮਗਾ

On Air 1 week ago

ਲਾਸਗੋ, 30 ਜੁਲਾਈ 2026 : ਗਲਾਸਗੋ (Glasgow) ਵਿਖੇ ਹੋ ਰਹੀ ਰਾਸ਼ਟਰ ਮੰਡਲ ਖੇਡਾਂ-2026 (Commonwealth Games-2026) ਵਿਚ ਦਿਲੀਪ ਮਹਾਦੂ ਗਾਵਿਤ ਵਲੋਂ ਭਾਰਤ ਲਈ ਤੀਸਰਾ ਸੋਨ ਤਮਗਾ ਜਿੱਤਿਆ ਗਿਆ ਹੈ ।

ਕਿਹੜੀ ਖੇਡ ਵਿਚ ਜਿੱਤਿਆ ਹੈ ਸੋਨ ਤਮਗਾ

ਦਿਲੀਪ ਮਹਾਦੂ ਗਾਵਿਤ (Dilip Mahadu Gavit) ਨੇ ਜੋ ਰਾਸ਼ਟਰ ਮੰਡਲ ਖੇਡਾਂ ਦੇ ਛੇਵੇਂ ਦਿਨ ਭਾਰਤ ਲਈ ਤੀਜਾ ਸੋਨ ਤਗਮਾ (Gold medal) ਜਿੱਤਿਆ ਉਹ ਉਸ ਨੇ ਪੁਰਸ਼ਾਂ ਦੀ ਪੈਰਾ 100 ਮੀਟਰ ਦੌੜ 10.71 ਸਕਿੰਟਾਂ ਦੇ ਸਮੇਂ ਨਾਲ ਪਹਿਲੇ ਸਥਾਨ 'ਤੇ ਪੂਰੀ ਕੀਤੀ ।

ਭਾਰਤ ਦੇ ਹੀ ਮੁਹੰਮਦ ਬਾਸਿਲ ਨੇ 10.83 ਸਕਿੰਟਾਂ ਦੇ ਸਮੇਂ ਨਾਲ ਚਾਂਦੀ ਦਾ ਤਗਮਾ ਜਿੱਤਿਆ, ਜਦਕਿ ਇੰਗਲੈਂਡ ਦੇ ਕੇਵਿਨ ਸੈਂਟੋਸ ਨੇ 10.85 ਸਕਿੰਟਾਂ ਦੇ ਸਮੇਂ ਨਾਲ ਕਾਂਸੀ ਦਾ ਤਗਮਾ ਹਾਸਲ ਕੀਤਾ ।

ਹੋਰ ਕਿਸ ਕਿਸ ਨੇ ਜਿੱਤਿਆ ਖੇਡਾਂ ਵਿਚ ਸੋਨ ਤਮਗਾ

ਗਾਵਿਤ ਤੋਂ ਪਹਿਲਾਂ ਸ਼ਰਮਿਲਾ ਧਨਖੜ ਪਹਿਲਾਂ ਹੀ ਮਹਿਲਾਵਾਂ ਦੇ 57 ਸ਼ਾਟ ਪੁਟ ਮੁਕਾਬਲੇ ਵਿੱਚ ਭਾਰਤ ਲਈ ਸੋਨ ਤਗਮਾ ਜਿੱਤ ਚੁੱਕੀ ਸੀ, ਅਤੇ ਐਤਵਾਰ ਨੂੰ ਮੀਰਾਬਾਈ ਚਾਨੂ ਨੇ 48 ਕਿਲੋਗ੍ਰਾਮ ਭਾਰ ਵਰਗ ਦੇ ਵੇਟਲਿਫਟਿੰਗ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ। ਇਸ ਤੋਂ ਪਹਿਲਾਂ, ਛੇਵੇਂ ਦਿਨ, ਲੌਂਗ ਜੰਪਰ ਮੁਰਲੀ ਸ਼੍ਰੀਸ਼ੰਕਰ ਨੇ 8.09 ਮੀਟਰ ਦੀ ਛਾਲ ਨਾਲ ਚਾਂਦੀ ਦਾ ਤਗਮਾ ਜਿੱਤਿਆ। ਉਹ ਲਗਾਤਾਰ ਦੋ ਰਾਸ਼ਟਰਮੰਡਲ ਖੇਡਾਂ ਵਿੱਚ ਪੁਰਸ਼ਾਂ ਦੀ ਲੌਂਗ ਜੰਪ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ । ਜਮੈਕਾ ਦੇ ਤਾਜੇ ਗੇਲ ਨੇ 8.15 ਮੀਟਰ ਦੀ ਛਾਲ ਨਾਲ ਇਸ ਮੁਕਾਬਲੇ ਵਿੱਚ ਸੋਨੇ ਦਾ ਤਗਮਾ ਜਿੱਤਿਆ ।

ਭਾਰਤ ਦੇ ਕੁੱਲ ਤਮਗਿਆਂ ਦੀ ਗਿਣਤੀ ਹੋਈ 15

ਖੇਡਾਂ ਛੇਵੇਂ ਦਿਨ ਦੇ ਮੁਕਾਬਲਿਆਂ ਦੀ ਸਮਾਪਤੀ ‘ਤੇ ਭਾਰਤ ਦੇ ਕੁੱਲ ਤਗਮਿਆਂ ਦੀ ਗਿਣਤੀ 15 ਹੋ ਗਈ ਹੈ, ਜਿਸ ਵਿੱਚ 3 ਸੋਨੇ, 9 ਚਾਂਦੀ ਅਤੇ 3 ਕਾਂਸੀ ਦੇ ਤਗਮੇ ਸ਼ਾਮਲ ਹਨ । ਇਸ ਦੇ ਨਾਲ ਹੀ ਭਾਰਤੀ ਟੀਮ ਤਗਮਾ ਸੂਚੀ ਵਿੱਚ ਅੱਠਵੇਂ ਸਥਾਨ `ਤੇ ਪਹੁੰਚ ਗਈ ਹੈ । ਪੰਜਵੇਂ ਦਿਨ ਭਾਰਤ ਨੌਵੇਂ ਸਥਾਨ ‘ਤੇ ਖਿਸਕ ਗਿਆ ਸੀ । ਇਸ ਦੌਰਾਨ ਆਸਟ੍ਰੇਲੀਆ ਕੁੱਲ 103 ਤਗਮਿਆਂ (ਜਿਨ੍ਹਾਂ ਵਿੱਚ 47 ਸੋਨੇ ਦੇ ਤਗਮੇ ਸ਼ਾਮਲ ਹਨ) ਨਾਲ ਸੂਚੀ ਵਿੱਚ ਸਭ ਤੋਂ ਅੱਗੇ ਬਣਿਆ ਹੋਇਆ ਹੈ । ਇਸ ਤੋਂ ਇਲਾਵਾ, ਬੁੱਧਵਾਰ ਨੂੰ ਛੇ ਮੁੱਕੇਬਾਜ਼ਾਂ ਦੇ ਸੈਮੀ-ਫਾਈਨਲ ਵਿੱਚ ਪਹੁੰਚਣ ਨਾਲ, ਮੁੱਕੇਬਾਜ਼ੀ ਟੀਮ ਨੇ ਇਸ ਖੇਡ ਵਿੱਚ ਕੁੱਲ 10 ਤਗਮੇ ਪੱਕੇ ਕਰ ਲਏ ਹਨ ।

Dailyhunt
Disclaimer: This content has not been generated, created or edited by Dailyhunt. Publisher: On Air