Dailyhunt Logo
  • Light mode
    Follow system
    Dark mode
    • Play Story
    • App Story

ਕਰਜ਼ੇ ਤੋਂ ਪ੍ਰੇਸ਼ਾਨ ਬਜ਼ੁਰਗ ਕਿਸਾਨ ਜੋੜੇ ਨੇ ਜ਼ਹਿਰ ਖਾ ਕੇ ਕੀਤੀ ਖੁਦਕੁਸ਼ੀ

On Air 2 weeks ago

ਮੈਣਪੁਰੀ, 2 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਮੈਣਪੁਰੀ ਵਿਖੇ ਲੰਘੇ ਦਿਨਾਂ ਦੌਰਾਨ ਕਿਸਾਨ ਪਤੀ-ਪਤਨੀ ਵਲੋਂ ਕਰਜੇ ਤੋਂ ਦੁਖੀ ਹੋ ਕੇ ਖੁਦਕੁਸ਼ੀ (Suicide) ਕਰ ਲਈ ਗਈ ਹੈ ।

ਕੌਣ ਹਨ ਦੋਵੇਂ ਜਣੇ

ਉੱਤਰ ਪ੍ਰਦੇਸ਼ 'ਚ ਮੈਣਪੁਰੀ ਜਿਲੇ ਦੇ ਬਰਨਹਾਲ ਥਾਣਾ ਖੇਤਰ ਅਧੀਨ ਆਉਂਦੇ ਆਧੂਪੁਰ ਪਿੰਡ 'ਚ ਕਰਜ਼ੇ ਤੋਂ ਪ੍ਰੇਸ਼ਾਨ (Troubled by debt) ਇਕ ਬਜ਼ੁਰਗ ਕਿਸਾਨ ਜੋੜੇ ਨੇ ਕਥਿਤ ਤੌਰ 'ਤੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ।

ਪੁਲਸ ਅਨੁਸਾਰ ਸੰਤੋਸ਼ ਕੁਮਾਰ (66) ਤੇ ਉਸ ਦੀ ਪਤਨੀ ਰਾਧਾ ਦੇਵੀ (60) ਜੋ ਆਧੂਪੁਰ ਦੇ ਰਹਿਣ ਵਾਲੇ ਸਨ, ਪਿੰਡ ਤੋਂ ਲੱਗਭਗ 2 ਕਿਲੋਮੀਟਰ ਦੂਰ ਬੇਹੋਸ਼ ਮਿਲੇ । ਉਨ੍ਹਾਂ ਦੇ ਪਰਿਵਾਰ ਨੇ ਤੁਰੰਤ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ । ਮੌਕੇ ਤੋਂ ਕੀੜੇਮਾਰ ਦਵਾਈ ਬਰਾਮਦ ਹੋਈ ।

ਕੀ ਸੀ ਪੂਰਾ ਮਾਮਲਾ

ਰਿਪੋਰਟਾਂ ਅਨੁਸਾਰ ਸੰਤੋਸ਼ ਕੁਮਾਰ ਆਪਣੇ ਛੋਟੇ ਪੁੱਤਰ ਦੀ ਨੌਕਰੀ ਲਈ ਪਹਿਲਾਂ ਹੀ ਦੋ ਵਿਘੇ ਜ਼ਮੀਨ ਵੇਚ ਚੁੱਕਾ ਸੀ । ਉਸ ਨੇ ਆਪਣੀ ਫਸਲ ਲਈ 60 ਹਜ਼ਾਰ ਰੁਪਏ ਦਾ ਕਰਜ਼ਾ ਵੀ ਲਿਆ ਹੋਇਆ ਸੀ । ਆਲੂ ਦੀ ਫਸਲ ਦੇ ਬਰਬਾਦ ਹੋਣ ਕਾਰਨ ਵਿਆਜ ਸਮੇਤ ਉਸ ਦਾ ਕਰਜ਼ਾ ਲੱਗਭਗ 2.82 ਲੱਖ ਰੁਪਏ ਹੋ ਗਿਆ ਸੀ, ਜਿਸ ਨੂੰ ਉਹ ਵਾਪਸ ਕਰਨ ਵਿਚ ਅਸਮਰੱਥ ਸਨ ।

ਕੀ ਆਖਣਾ ਹੈ ਪਿੰਡ ਵਾਸੀਆਂ ਦਾ

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਰਜ਼ੇ ਦੀ ਅਦਾਇਗੀ ਲਈ ਜ਼ਮੀਨ ਵੇਚਣ ਨੂੰ ਲੈ ਕੇ ਪਰਿਵਾਰ ‘ਚ ਝਗੜਾ ਸੀ । ਛੋਟਾ ਪੁੱਤਰ ਉਨ੍ਹਾਂ 'ਤੇ ਜ਼ਮੀਨ ਵੇਚਣ ਲਈ ਦਬਾਅ ਪਾ ਰਿਹਾ ਸੀ, ਜਦੋਂ ਕਿ ਸੰਤੋਸ਼ ਕੁਮਾਰ ਅਤੇ ਉਸ ਦਾ ਵੱਡਾ ਪੁੱਤਰ ਇਸ ਦੇ ਹੱਕ ‘ਚ ਨਹੀਂ ਸਨ । ਇਸ ਪਰਿਵਾਰਕ ਤਣਾਅ ਨੂੰ ਖੁਦਕੁਸ਼ੀ ਦਾ ਇਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ ।

Dailyhunt
Disclaimer: This content has not been generated, created or edited by Dailyhunt. Publisher: On Air