Dailyhunt Logo
  • Light mode
    Follow system
    Dark mode
    • Play Story
    • App Story

ਕਿੰਗ ਕੋਬਰਾ ਨੇ ਅਧਰੰਗ ਪੀੜਤ ਵਿਅਕਤੀ ਨੂੰ 2 ਘੰਟੇ ਤੱਕ ਰੱਖੀ ਜਕੜਿਆ

On Air 1 week ago

ਭੁਵਨੇਸ਼ਵਰ, 1 ਜੂਨ 2026 : ਭਾਰਤ ਦੇਸ਼ ਦੇ ਸੂਬੇ ਓਡੀਸਾ (Odisha) ਦੇ ਜਿਲਾ ਬੌਧ ਦੇ ਹਰਭੰਗਾ ਬਲਾਕ ਦੇ ਪਿੰਡ ਅਡੇਨੀਗੜ੍ਹ (Village Adenigarh) ਵਿਖੇ ਇਕ ਅਪਰੰਗ ਵਿਅਕਤੀ ਨੂੰ ਸੱਪ ਨੇ ਦੋ ਘੰਟਿਆਂ ਤੱਕ ਜਕੜ ਰੱਖਿਆ ਸੀ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਓਡੀਸ਼ਾ ਦੇ ਬੌਧ ਜਿ਼ਲੇ (Buddhist district) ਦੇ ਹਰਭੰਗਾ ਬਲਾਕ ਅਧੀਨ ਅਡੇਨੀਗੜ੍ਹ ਪਿੰਡ 'ਚ ਸ਼ਨੀਵਾਰ ਰਾਤ ਜੋ ਅੰਸਿ਼ਕ ਤੌਰ 'ਤੇ ਅਧਰੰਗ ਪੀੜਤ ਵਿਅਕਤੀ ਨਾਲ ਇਕ ਜ਼ਹਿਰੀਲਾ ਕਿੰਗ ਕੋਬਰਾ (King cobra) 2 ਘੰਟੇ ਤੱਕ ਲਿਪਟਿਆ ਰਿਹਾ ਵਾਲੇ ਵਿਅਕਤੀ ਦਾ ਨਾ ਕ੍ਰਿਸ਼ਨ ਚੰਦਰ ਸਾਹੂ (Krishna Chandra Sahu) ਹੈ ।

ਉਕਤ ਵਿਅਕਤੀ ਗੁੜ੍ਹੀ ਨੀਂਦ ‘ਚ ਸੁੱਤਾ ਪਿਆ ਸੀ ਕਿ ਇਸੇ ਦੌਰਾਨ ਇਕ ਸੱਪ ਖੁੱਲ੍ਹੀ ਖਿੜਕੀ ਰਾਹੀਂ ਉਸ ਦੇ ਘਰ ‘ਚ ਵੜ ਗਿਆ ਤੇ ਰੇਂਗਦਾ ਹੋਇਆ ਉਸ ਦੇ ਸਰੀਰ 'ਤੇ ਚੜ੍ਹ ਗਿਆ ।

ਸਾਹੂ ਆਪਣੀ ਸਰੀਰਕ ਸਥਿਤੀ ਕਾਰਨ ਨਹੀਂ ਕਰ ਪਾ ਰਿਹਾ ਸੀ ਕੁੱਝ

ਆਪਣੀ ਸਰੀਰਕ ਸਥਿਤੀ ਕਾਰਨ ਸੱਪ ਨੂੰ ਦੇਖਣ ਤੋਂ ਬਾਅਦ ਵੀ ਸਾਹੂ ਤੇਜ਼ੀ ਨਾਲ ਹਿੱਲਣ-ਜੁੱਲਣ ਜਾਂ ਉੱਥੋਂ ਭੱਜਣ ‘ਚ ਅਸਮਰੱਥ ਸੀ। ਕਿੰਗ ਕੋਬਰਾ ਨੇ ਜਲਦੀ ਹੀ ਉਸ ਦੇ ਇਕ ਹੱਥ ਅਤੇ ਕੋਲ ਰੱਖੀ ਕੁਰਸੀ ਨੂੰ ਕੱਸ ਕੇ ਜਕੜ ਲਿਆ, ਜਿਸ ਨਾਲ ਸਾਹੂ ਪੂਰੀ ਤਰ੍ਹਾਂ ਬੇਵੱਸ ਹੋ ਗਿਆ। ਖੁਦ ਨੂੰ ਛੁਡਾਉਣ ‘ਚ ਅਸਮਰੱਥ ਸਾਹੂ ਡਰ ਤੇ ਦਰਦ ਕਾਰਨ ਰੌਲਾ ਪਾਉਣ ਲੱਗਾ ।

ਇਸ ਦੌਰਾਨ ਸਾਹੂ ਦੀਆਂ ਚੀਕਾਂ ਸੁਣ ਕੇ ਪਰਿਵਾਰ ਦੇ ਮੈਂਬਰ ਤੁਰੰਤ ਕਮਰੇ ਵੱਲ ਭੱਜੇ ਅਤੇ ਉਸ ਨੂੰ ਸੱਪ ਦੀ ਗ੍ਰਿਫ਼ਤ ‘ਚ ਫਸਿਆ ਦੇਖ ਕੇ ਦੰਗ ਰਹਿ ਗਏ। ਉਹ ਬਹੁਤ ਸਾਵਧਾਨੀ ਨਾਲ ਸੱਪ ਨੂੰ ਸਰੀਰ ਤੋਂ ਵੱਖ ਕਰਨ ਦੀ ਕੋਸਿ਼ਸ਼ ‘ਚ ਜੁਟ ਗਏ। ਇਹ ਬਚਾਅ ਮੁਹਿੰਮ ਲੱਗਭਗ ਦੋ ਘੰਟੇ ਤੱਕ ਚੱਲੀ, ਜਿਸ ਤੋਂ ਬਾਅਦ ਆਖ਼ਰਕਾਰ ਪਰਿਵਾਰ ਸਾਹੂ ਨੂੰ ਸੁਰੱਖਿਅਤ ਛੁਡਾਉਣ ‘ਚ ਕਾਮਯਾਬ ਰਿਹਾ ।

Dailyhunt
Disclaimer: This content has not been generated, created or edited by Dailyhunt. Publisher: On Air