Dailyhunt

ਕਿਸ਼ਤੀ ਪਲਟ ਜਾਣ ਦੇ ਕਾਰਨ 18 ਦੀ ਮੌਤ 21 ਨੂੰ ਬਚਾਇਆ ਗਿਆ

On Air 2 weeks ago

ਤੁਰਕੀ, 2 ਅਪ੍ਰੈਲ 2026 : ਤੁਰਕੀ (Turkey) ਦੇ ਸੈਰ-ਸਪਾਟਾ ਅਸਥਾਨ ਬੋਡਰਮ ਦੇ ਤੱਟ ਨੇੜੇ ਏਜੀਅਨ ਸਾਗਰ ਵਿਖੇ ਕਿਸ਼ਤੀ ਪਲਟਣ (Boat capsizing) ਕਾਰਨ 18 ਦੀ ਮੌਤ ਤੇ 21 ਜਣਿਆਂ ਨੂੰ ਬਚਾਏ ਜਾਣ ਦਾ ਸਮਾਚਾਰ ਮਿਲਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਤੁਰਕੀ ਦੇ ਸਮੁੰਦਰੀ ਤੱਟ (Seashore) ਨੇੜੇ ਇਕ ਰਬੜ ਦੀ ਕਿਸ਼ਤੀ ਕੁੱਝ ਵਿਅਕਤੀਆਂ ਨੂੰ ਲੈ ਕੇ ਜਦੋਂ ਸਮੁੰਦਰੀ ਰਸਤੇ ਰਾਹੀਂ ਆਪਣੀ ਮੰਜਿ਼ਲ ਵੱਲ ਵਧ ਰਹੀ ਸੀ ਤਾਂ ਸਮੁੰਦਰੀ ਪਾਣੀ ਵਾਲੇ ਖੇਤਰ ਦੇ ਖਰਾਬ ਹੋਣ ਦੇ ਚਲਦਿਆਂ ਤੁਰਕੀ ਕੋਸਟ ਗਾਰਡ ਕਮਾਂਡ ਵਲੋਂ ਕਿਸ਼ਤੀ ਨੂੰ ਰੁਕਣ ਦੇ ਵਾਰ-ਵਾਰ ਇਸ਼ਾਰੇ ਕੀਤੇ ਗਏ ਪਰ ਕਿਸ਼ਤੀ ਚਾਲਕ ਕਿਸ਼ਤੀ ਨੂੰ ਰੋਕਣ ਦੀ ਥਾਂ ਤੇ ਦਿਤੇ ਗਏ ਇਸ਼ਾਰਿਆਂ ਨੂੰ ਅਣਗੌਲਿਆ ਕਰ ਦਿਤਾ ਅਤੇ ਤੇਜ਼ ਰਫ਼ਤਾਰ ਨਾਲ ਭੱਜਣ ਦੀ ਕੋਸ਼ਿਸ਼ ਕੀਤੀ ।

ਜਿਸਦੇ ਚਲਦਿਆਂ ਇਹ ਘਟਨਾਕ੍ਰਮ ਵਾਪਰ ਗਿਆ ।

ਕੀ ਦੱਸਿਆ ਕੋਸਟ ਗਾਰਡ ਨੇ

ਕੋਸਟ ਗਾਰਡ (Coast Guard) ਦੇ ਦੱਸਣ ਮੁਤਾਬਕ ਜਦੋਂ ਉਹ ਕਿਸ਼ਤੀ ਦਾ ਪਿੱਛਾ ਕਰ ਰਹੇ ਸਨ ਤਾਂ ਜਿਵੇਂ ਹੀ ਕਿਸ਼ਤੀ ਖ਼ਰਾਬ ਸਮੁੰਦਰੀ ਖੇਤਰ ਵਿਚ ਦਾਖਲ ਹੋਈ ਤਾਂ ਪਾਣੀ ਨਾਲ ਭਰਨੀ ਸ਼ੁਰੂ ਹੋ ਗਈ ਅਤੇ ਅਖੀਰ ਵਿਚ ਪਲਟ (Flip) ਗਈ । ਹਾਦਸੇ ਤੋਂ ਤੁਰਤ ਬਾਅਦ ਕੋਸਟ ਗਾਰਡ ਦੀਆਂ ਬਚਾਅ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ 21 ਪ੍ਰਵਾਸੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ, ਜਦਕਿ 18 ਲਾਸ਼ਾਂ ਬਰਾਮਦ (Bodies recovered) ਕੀਤੀਆਂ ਗਈਆਂ ਹਨ ।

ਪੀੜ੍ਹਤਾਂ ਦੀ ਭਾਲ ਲਈ ਖੋਜ ਮੁਹਿੰਮਾਂ ਜਾਰੀ ਹਨ

ਇਨ੍ਹਾਂ ਬਚਾਅ ਕਾਰਜਾਂ ਵਿਚ ਨੇੜਲੇ ਸ਼ਹਿਰ ਇਜ਼ਮੀਰ ਤੋਂ ਭੇਜੇ ਗਏ ਇਕ ਹੈਲੀਕਾਪਟਰ ਦੀ ਮਦਦ ਵੀ ਲਈ ਗਈ। ਅਧਿਕਾਰੀਆਂ ਅਨੁਸਾਰ ਬਚਾਅ ਟੀਮਾਂ ਅਜੇ ਵੀ ਹੋਰ ਸੰਭਾਵੀ ਪੀੜਤਾਂ ਦੀ ਭਾਲ ਲਈ ਖੋਜ ਮੁਹਿੰਮ ਚਲਾ ਰਹੀਆਂ ਹਨ । ਫਿਲਹਾਲ ਕਿਸ਼ਤੀ 'ਤੇ ਸਵਾਰ ਲੋਕਾਂ ਦੀ ਰਾਸ਼ਟਰੀਅਤਾ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲ ਸਕੀ ਹੈ ।

Dailyhunt
Disclaimer: This content has not been generated, created or edited by Dailyhunt. Publisher: On Air