Dailyhunt Logo
  • Light mode
    Follow system
    Dark mode
    • Play Story
    • App Story

ਮਹਿਲਾ ਨੇ ਸੜਕ ਵਿਚਕਾਰ ਹੀ ਹੋਮਗਾਰਡ ਦਾ ਚਾੜ੍ਹਿਆ ਕੁਟਾਪਾ

On Air 21 hrs ago

ਕਾਨਪੁਰ, 25 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਕਾਨਪੁਰ ਵਿਖੇ ਇਕ ਹੋਮਗਾਰਡ (Home Guard) ਦਾ ਮਹਿਲਾ ਵਲੋਂ ਸੜਕ ਵਿਚਕਾਰ ਹੀ ਕੁੁਟਾਪਾ ਕੀਤੇ ਜਾਣ ਦਾ ਸਮਾਚਾਰ ਹੈ ।

ਕੀ ਕਾਰਨ ਰਿਹਾ ਮਹਿਲਾ ਵਲੋਂ ਹੋਮਗਾਰਡ ਦਾ ਕੁਟਾਪਾ ਕੀਤੇ ਜਾਣ ਦਾ

ਮਿਲੀ ਜਾਣਕਾਰੀ ਅਨੁਸਾਰ ਕਾਨਪੁਰ ਦੇ ਬਾਰਾ ਹਾਈਵੇਅ 'ਤੇ ਕਾਰਗਿਲ ਪੈਟਰੋਲ ਪੰਪ ਦੇ ਨੇੜੇ ਸ਼ਨੀਵਾਰ ਨੂੰ ਇਕ ਹੋਮ ਗਾਰਡ ਦਾ ਇੱਕ ਔਰਤ ਵਲੋਂ ਸੜਕ ਵਿਚਕਾਰ ਹੀ ਚੱਪਲਾਂ ਤੇ ਥੱਪੜਾਂ ਨਾਲ ਕੁਟਾਪਾ (Beating) ਕੀਤਾ ਗਿਆ ਹੈ ਦਾ ਮੁੱਖ ਕਾਰਨ ਮਹਿਲਾ ਵਲੋਂ ਹੋਮਗਾਰਡ ਤੇ ਉਸ ਨਾਲ ਛੇੜਛਾੜ ਕੀਤੇ ਜਾਣ ਦਾ ਦੋਸ਼ ਲਗਾਇਆ ਜਾਣਾ ਹੈ।

ਦੱਸਣਯੋਗ ਹੈ ਕਿ ਹੋਮਗਾਰਡ ‘ਤੇ ਥੱਪੜਾਂ ‘ਤੇ ਚੱਪਲਾਂ ਨਾਲ ਜੋ ਕੁਟਾਪਾ ਕੀਤੇ ਜਾਣ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ਵਿਚ ਔਰਤ ਨੇ ਡਿਊਟੀ ਤੇ ਮੌਜੂਦ ਹੋਮਗਾਰਡ ਨੂੰ ਵਰਦੀ ਤੋਂ ਫੜ ਕੇ ਰੱਖਿਆ ਹੋਇਆ ਹੈ ਤੇ ਸੜਕ ਵਿਚਕਾਰ ਹੀ ਉਸਨੂੰ ਕੁੱਟ ਰਹੀ ਹੈ ।

ਘਟਨਾ ਵਾਲੀ ਥਾਂ ਦੇ ਅਧਿਕਾਰ ਖੇਤਰ ਨੂੰ ਲੈ ਕੇ ਥਾਣਿਆਂ ਵਿਚ ਪੈਦਾ ਹੋਇਆ ਵਿਵਾਦ

ਉਪਰੋਕਤ ਵਾਪਰੇ ਸਮੁੱਚੇ ਘਟਨਾਕ੍ਰਮ ਦੇ ਸਾਹਮਣੇ ਆਉਣ ਤੋਂ ਬਾਅਦ ਘਟਨਾ ਵਾਲੀ ਥਾਂ ਦੇ ਅਧਿਕਾਰ ਖੇਤਰ ਨੂੰ ਲੈ ਕੇ ਦੋ ਥਾਣਿਆਂ ਬਾਰਾ ਅਤੇ ਗੁਜੈਨੀ ਵਿਚ ਵਿਵਾਦ ਪੈਦਾ ਹੋ ਗਿਆ ਹੈ । ਗੁਜੈਨੀ ਸਟੇਸ਼ਨ ਹਾਊਸ ਅਫਸਰ ਰਾਜਨ ਸ਼ਰਮਾ ਨੇ ਕਿਹਾ ਹੈ ਕਿ ਕਾਰਗਿਲ ਅੰਡਰਪਾਸ ਬਾਰਾ ਪੁਲਸ ਸਟੇਸ਼ਨ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ, ਜਦੋਂ ਕਿ ਬਾਰਾ ਐਸ. ਐਚ. ਓ. (S. H. O.) ਰਵਿੰਦਰ ਸ਼੍ਰੀਵਾਸਤਵ ਨੇ ਦਾਅਵਾ ਕੀਤਾ ਕਿ ਇਹ ਘਟਨਾ ਗੁਜੈਨੀ ਖੇਤਰ ਦੇ ਅੰਦਰ ਵਾਪਰੀ ਹੈ, ਜਿਸ ਨਾਲ ਉਹ ਇਸ ਮਾਮਲੇ ਤੋਂ ਹੱਥ ਧੋ ਬੈਠੇ ।

Dailyhunt
Disclaimer: This content has not been generated, created or edited by Dailyhunt. Publisher: On Air