Dailyhunt Logo
  • Light mode
    Follow system
    Dark mode
    • Play Story
    • App Story

ਮਾਨਸਾ ਵਿਚ ਅਸਮਾਨੀ ਬਿਜਲੀ ਡਿੱਗਣ ਨਾਲ ਵਿਅਕਤੀ ਦੀ ਮੌਤ

On Air 2 weeks ago

ਮਾਨਸਾ, 30 ਮਈ 2026 : ਪੰਜਾਬ ਦੇ ਜਿਲਾ ਮਾਨਸਾ (Mansa District) ਦੇ ਪਿੰਡ ਝੁਨੀਰ ਦੇ ਵਸਨੀਕ ਇਕ ਵਿਅਕਤੀ ਦੇ ਅਸਮਾਨੀ ਬਿਜਲੀ (Lightning) ਡਿੱਗਣ ਕਾਰਨ ਮੌਤ ਦੇ ਘਾਟ ਉਤਰ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਵਿਅਕਤੀ

ਮਾਨਸਾ ਦੇ ਝੁਨੀਰ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ,ਇਥੇ ਭੰਮੇ ਕਲਾਂ ਵਿਚ ਬਿਜਲੀ ਡਿੱਗਣ ਨਾਲ ਇਕ ਨੌਜਵਾਨ ਦੀ ਮੌਤ (Death)ਹੋ ਗਈ ।

ਮ੍ਰਿਤਕ ਦੀ ਪਛਾਣ ਮੁਹੰਮਦ ਸਰਵਰ ਵਜੋਂ ਹੋਈ ਹੈ । ਜਾਣਕਾਰੀ ਅਨੁਸਾਰ ਮੁਹੰਮਦ ਸਰਵਰ (Muhammad Sarwar) ਪੁੱਤਰ ਤਾਜ ਮੁਹੰਮਦ ਜੋ ਕਿ ਲੱਕੜ ਦਾ ਕੰਮ ਕਰਦਾ ਸੀ ਆਪਣੇ ਪੁੱਤ ਮੁਹੰਮਦ ਸਾਹਿਲ ਖਾਨ ਵਾਸੀ ਮਾਨਸਾ ਇਹ ਦੋਵੇਂ ਲਖਮੀਰਵਾਲਾ ਵਿਖੇ ਮੋਟਰਸਾਈਕਲ `ਤੇ ਕਿਸੇ ਕੰਮ ਗਏ ਸਨ ।

ਦਰੱਖਤ ਹੇਠਾਂ ਖੜ੍ਹੇ ਖੜ੍ਹੇ ਡਿੱਗੀ ਬਾਪ-ਪੁੱਤ ਤੇ ਅਸਮਾਨੀ ਬਿਜਲੀ

ਅਚਾਨਕ ਤੇਜ਼ ਹਨੇਰੀ ਅਤੇ ਮੀਂਹ ਕਾਰਨ ਲਖਮੀਰ ਵਾਲੇ ਤੋਂ ਭੰਮੇ ਕਲਾਂ ਰਸਤੇ ਵਿੱਚ ਇੱਕ ਦਰਖਤ ਥੱਲੇ ਰੁੱਕ ਗਏ । ਇਸ ਦੌਰਾਨ ਮੁਹੰਮਦ ਸਰਵਰ ਤੇ ਉਸ ਦਾ ਬੇਟਾ ਮੁਹੰਮਦ ਸਾਹਿਲ ਖਾਨ ਅਸਮਾਨੀ ਬਿਜਲੀ ਦੀ ਲਪੇਟ ਵਿੱਚ ਆ ਗਏ । ਉਪਰੰਤ ਮੁਹੰਮਦ ਸਰਵਰ ਨੂੰ ਐਮਰਜੈਂਸੀ ਵਾਰਡ ਸਿਵਲ ਹਸਪਤਾਲ ਮਾਨਸਾ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਯੋਗ ਕਾਰਵਾਈ ਉਪਰੰਤ ਮ੍ਰਿਤਕ ਦੀ ਦੇਹ ਉਸ ਦੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਿਸ ਨੂੰ ਕਬਰਿਸਤਾਨ ਮਾਨਸਾ ਵਿਖੇ ਸਪੁਰਦ ਏ ਖਾਕ ਕਰ ਦਿੱਤਾ ਗਿਆ ।

Dailyhunt
Disclaimer: This content has not been generated, created or edited by Dailyhunt. Publisher: On Air