Dailyhunt Logo
  • Light mode
    Follow system
    Dark mode
    • Play Story
    • App Story

ਨਿਊਜ਼ੀਲੈਂਡ ਵਿਖੇ ਇਮੀਗ੍ਰੇਸ਼ਨ ਅਤੇ ਰੋਜ਼ਗਾਰ ਮੰਤਰਾਲਾ ਨੇੇ ਕੀਤੀ ਚੈਕਿੰਗ

On Air 4 days ago

ਨਿਊਜ਼ੀਲੈਂਡ, 18 ਨਵੰਬਰ 2026 : ਨਿਊਜ਼ੀਲੈਂਡ (New Zealand) ਵਿਖੇ ਇਮੀਗ੍ਰੇਸ਼ਨ ਨਿਊਜ਼ੀਲੈੈਂਡ ਅਤੇ ਰੋਜ਼ਗਾਰ ਮੰਤਰਾਲਾ ਵਲੋਂ ਅੱਜ ਇਕ ਵਿਸ਼ੇਸ਼ ਮੁਹਿੰਮ ਦੌਰਾਨ ਚੈਕਿੰਗ (Checking) ਕੀਤੀ ਗਈ ਹੈ ।

ਕੀ ਕਾਰਨ ਸੀ ਚੈਕਿੰਗ ਕੀਤੇ ਜਾਣ ਦਾ

ਮਿਲੀ ਜਾਣਕਾਰੀ ਅਨੁਸਾਰ ਨਿਊਜ਼ੀਲੈਂਡ ਵਿਖੇ ਜੋ ਇਮੀਗ੍ਰੇਸ਼ਨ ਨਿਊਜ਼ਲੈਂਡ ਵਿਖੇ ਰੋਜ਼ਗਾਰ ਮੰਤਰਾਲਾ ਵਲੋਂ ਅੱਜ ਵੱਖ-ਵੱਖ ਥਾਵਾਂ 'ਤੇ ਜਾ ਕੇ ਚੈਕਿੰਗ ਕੀਤੀ ਗਈ ਹੈ ਦਾ ਮੁੱਖ ਕਾਰਨ ਨਿਊਜ਼ੀਲੈਂਡ ਵਿਚ ਪ੍ਰਵਾਸੀ ਕਾਮਿਆਂ ਦੇ ਸ਼ੋਸ਼ਣ ਨੂੰ ਰੋਕਣ ਅਤੇ ਰੋਜ਼ਗਾਰ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣਾ ਹੈ ।

ਕਿੰਨੇ ਟਿਕਾਣਿਆਂ ‘ਤੇ ਕੀਤੀ ਗਈ ਜਾਂਚ

ਪ੍ਰਾਪਤ ਸੂਚਨਾ ਮੁਤਾਬਕ ਇਮੀਗ੍ਰੇਸ਼ਨ ਨਿਊਜ਼ੀਲੈਂਡ (Immigration New Zealand) ਅਤੇ ਵਪਾਰ, ਨਵੀਨਤਾ ਅਤੇ ਰੋਜ਼ਗਾਰ ਮੰਤਰਾਲੇ (Ministry of Employment) ਦੇ ਲੇਬਰ ਇੰਸਪੈਕਟੋਰੇਟ ਵਲੋਂ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਗਿਸਬੋਰਨ ਸਮੇਤ ਵੱਖ-ਵੱਖ ਖੇਤਰਾਂ ਵਿਚ `ਆਪ੍ਰੇਸ਼ਨ ਟੀਕੇਕ` ਅਧੀਨ 36 ਕਾਰੋਬਾਰੀ ਠਿਕਾਣਿਆਂ `ਤੇ ਅਚਨਚੇਤ ਛਾਪੇਮਾਰੀ ਕਰਕੇ ਜਾਂਚ ਕੀਤੀ ਗਈ ਹੈ। ਜਾਂਚ ਟੀਮਾਂ ਵਲੋਂ ਮੁੱਖ ਤੌਰ ‘ਤੇ ਕੈਫੇ, ਰੈਸਟੋਰੈਂਟ, ਫ਼ਾਰਮਾਂ, ਉਸਾਰੀ ਤੇ ਟਰਾਂਸਪੋਰਟ ਖੇਤਰ ਨਾਲ ਜੁੜੇ ਕਾਰੋਬਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ।

ਕਾਰੋਬਾਰੀਆਂ ਤੋਂ ਮੰਗਿਆ ਗਿਆ ਪ੍ਰਵਾਸੀ ਕਾਮਿਆਂ ਦਾ ਰਿਕਾਰਡ

ਉਪਰੋਕਤ ਕੀਤੀ ਗਈ ਚੈਕਿੰਗ ਦੌਰਾਨ ਅਧਿਕਾਰੀਆਂ ਵਲੋਂ ਕਾਰੋਬਾਰੀਆਂ ਕੋਲੋਂ ਪ੍ਰਵਾਸੀ ਕਾਮਿਆਂ ਦੇ ਵਰਕ ਵੀਜ਼ਾ ਦੀਆਂ ਸ਼ਰਤਾਂ, ਕੰਮ ਕਰਨ ਦੇ ਅਧਿਕਾਰ, ਤਨਖ਼ਾਹਾਂ, ਕੰਮ ਦੇ ਘੰਟਿਆਂ ਅਤੇ ਰੁਜ਼ਗਾਰ ਇਕਰਾਰਨਾਮਿਆਂ ਦਾ ਪੂਰਾ ਰਿਕਾਰਡ ਮੰਗਿਆ ਜਾ ਰਿਹਾ ਹੈ । ਅਧਿਕਾਰੀਆਂ ਨੇ ਕਾਰੋਬਾਰੀਆਂ ਨੂੰ ਸਪੱਸ਼ਟ ਚਿਤਾਵਨੀ ਦਿਤੀ ਹੈ ਕਿ ਹਰ ਕਾਮੇ ਤੋਂ ਉਸ ਦੇ ਵੀਜ਼ੇ ਦੀਆਂ ਸ਼ਰਤਾਂ ਅਤੇ ਘੱਟੋ-ਘੱਟ ਉਜਰਤ ਨਿਯਮਾਂ ਮੁਤਾਬਕ ਹੀ ਕੰਮ ਲਿਆ ਜਾਵੇੇ ।

ਕੀ-ਕੀ ਕਾਰਵਾਈ ਕੀਤੀ ਜਾ ਸਕਦੀ ਹੈ ਨਿਯਮਾਂ ਦੀ ਉਲੰਘਣਾਂ ਕੀਤੇ ਜਾਣ ‘ਤੇ

ਨਿਯਮਾਂ ਦੀ ਉਲੰਘਣਾਂ ਕਰਨ ਵਾਲੇ ਮਾਲਕਾਂ ‘ਤੇ ਪ੍ਰਤੀ ਉਲੰਘਣਾ 1 ਹਜ਼ਾਰ ਤੋਂ 3 ਹਜ਼ਾਰ ਡਾਲਰ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ, ਜਦਕਿ ਗੰਭੀਰ ਮਾਮਲਿਆਂ ਵਿਚ ਕਾਰੋਬਾਰ ਦੀ ਮਾਨਤਾ ਰੱਦ ਕਰਨ ਸਮੇਤ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ । ਇਸ ਦੇ ਨਾਲ ਹੀ ਪਰਵਾਸੀ ਕਾਮਿਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਵੀਜ਼ਾ ਨਿਯਮਾਂ ਦੀ ਪਾਲਣਾ ਕਰਨ ਅਤੇ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਵਿਰੁਧ ਤੁਰੰਤ ਸਬੰਧਤ ਵਿਭਾਗ ਕੋਲ ਸ਼ਿਕਾਇਤ ਦਰਜ ਕਰਵਾਉਣ ।

Dailyhunt
Disclaimer: This content has not been generated, created or edited by Dailyhunt. Publisher: On Air