Dailyhunt Logo
  • Light mode
    Follow system
    Dark mode
    • Play Story
    • App Story

ਪਾਕਿਸਤਾਨ ਤੋਂ ਆਈ 73 ਕਰੋੜ ਦੀ ਹੈਰੋਇਨ ਕੀਤੀ ਗਈ ਬਰਾਮਦ

On Air 3 months ago

ਅੰਮ੍ਰਿਤਸਰ, 4 ਅਗਸਤ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਵਿਖੇ ਪਾਕਿਤਾਨ ਤੋਂ ਭਾਰਤੀ ਸਰਹੱਦ ਤੇ ਡਰੋਨ ਰਾਹੀਂ ਆਈ 73 ਕਰੋੜ ਰੁਪਏ ਦੀ ਹੈਰੋਇਨ (Heroin) ਬਰਾਮਦ ਕੀਤੀ ਗਈ ਹੈ ।

ਕਿੰਨੀ ਮਾਤਰਾ ਵਿਚ ਬਰਾਮਦ ਕੀਤੀ ਗਈ ਹੈ ਹੈਰੋਇਨ

ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਤੋਂ ਭਾਰਤੀ ਸਰਹੱਦ ਤੇ ਜੋ ਡਰੋਨ ਰਾਹੀਂ ਅੰਤਰਰਾਸ਼ਟਰੀ ਬਾਜ਼ਾਰ ਵਿਚ 73 ਕਰੋੜ ਦੀ ਕੀਮਤ ਰੱਖਣ ਵਾਲੀ ਹੈਰੋਇਨ ਬਰਾਮਦ ਕੀਤੀ ਗਈ ਹੈ ਉਹ 10 ਕਿਲੋ 462 ਗ੍ਰਾਮ ਪਕੜੀ ਗਈ ਹੈ ।

ਫਿਲਹਾਲ ਮਾਮਲੇ ‘ਚ ਖ਼ਤਰਨਾਕ ਹੈਰੋਇਨ ਸਮੱਗਲਰ ਰਾਜਾ, ਗੌਰਾ ਅਤੇ ਅਮਰਿੰਦਰ ਸਿੰਘ ਖਿ਼ਲਾਫ਼ ਐੱਨ. ਡੀ. ਪੀ. ਐੱਸ. ਐਕਟ (N. D. P. S. Act) ਤਹਿਤ ਕੇਸ ਦਰਜ ਕੀਤਾ ਗਿਆ ਹੈ, ਜਦਕਿ ਤਿੰਨੋਂ ਮੁਲਜ਼ਮ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਚੱਲ ਰਹੇ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।

ਕੀ ਦੱਸਿਆ ਸਬ-ਇੰਸਪੈਕਟਰ ਸੁਖਜਿੰਦਰ ਸਿੰਘ ਨੇ

ਸਬ-ਇੰਸਪੈਕਟਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਸੂਫ਼ੀਆਂ ਤੋਂ ਸੁਲਤਾਨ ਮਾਹਲ ਰੋਡ ‘ਤੇ ਖੇਤਾਂ ‘ਚ ਬਣੇ ਮੋਟਰ ਦੇ ਕਮਰੇ ‘ਚ ਭਾਰੀ ਮਾਤਰਾ ‘ਚ ਹੈਰੋਇਨ ਲੁਕੋਈ ਗਈ ਹੈ । ਇਸ ‘ਤੇ ਪੁਲਸ ਪਾਰਟੀ ਵੱਲੋਂ ਛਾਪੇਮਾਰੀ (Raid) ਕੀਤੀ ਗਈ ਅਤੇ ਮੌਕੇ ਤੋਂ ਇਕ ਮੋਟਰਸਾਈਕਲ ਪੀ. ਬੀ. 02 ਐੱਫ਼. ਈ. 5752 ਬਰਾਮਦ ਕੀਤਾ ਗਿਆ । ਮੌਕੇ ਤੋਂ ਤਲਾਸ਼ੀ ਦੌਰਾਨ ਡਰੋਨ ਰਾਹੀਂ ਸੁੱਟੀ ਗਈ 10 ਕਿੱਲੋ 462 ਗ੍ਰਾਮ ਹੈਰੋਇਨ ਬਰਾਮਦ ਹੋਈ ਜੋ 10 ਪੈਕਟਾਂ ‘ਚ ਸੀ । ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

Dailyhunt
Disclaimer: This content has not been generated, created or edited by Dailyhunt. Publisher: On Air